ਦੋਆਬਾ ਕਾਲਜ ਵਿਖੇ ਸੋਲਿਡ ਵੇਸਟ ਮੈਨੇਜਮੇਂਟ ਤੇ ਵੈਬੀਨਾਰ ਅਯੋਜਤ

ਦੋਆਬਾ ਕਾਲਜ ਵਿਖੇ ਸੋਲਿਡ ਵੇਸਟ ਮੈਨੇਜਮੇਂਟ ਤੇ ਵੈਬੀਨਾਰ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਵੈਬੀਨਾਰ ਵਿੱਚ ਮੁਖਵਕਤਾ ਡਾ. ਰਾਕੇਸ਼ ਜੋਸ਼ੀ ਹਾਜ਼ਿਰੀ ਨੂੰ ਸੰਬੋਧਿਤ ਕਰਦੇ ਹੋਏ।

ਜਲੰਧਰ:

ਦੋਆਬਾ ਕਾਲਜ ਦੇ ਬਾਟਨੀ ਵਿਭਾਗ ਵਲੋਂ ਵਿਸ਼ਵ ਅਰਥ ਦਿਵਸ  ਨੂੰ ਸਮਰਪਤ ਸੋਲਿਡ ਵੇਸਟ ਮੈਨੇਜਮੇਂਟ ਤੇ ਵੈਬੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਰਾਕੇਸ਼ ਜੋਸ਼ੀ-ਬਾਟਨੀ ਅਤੇ ਇਨਵਾਅਰਮੇਂਟਲ ਸਾਇੰਸਿਸ ਵਿਭਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ, ਵਰਲਡ ਯੂਨੀਵਰਸਿਟੀ, ਫਤਿਹਗੜ ਸਾਹਿਬ ਬਤੌਰ ਰਿਸੋਰਸ ਪਰਸਨ ਹਾਜ਼ਿਰ ਹੋਏ ਜਿਨਾਂ ਨਿੱਘਾ ਸਵਾਗਤ ਪਿ੍ਰੰ. ਡਾ. ਪਰਦੀਪ ਭੰਡਾਰੀ, ਡਾ. ਰਾਕੇਸ਼ ਕੁਮਾਰ-ਵਿਭਾਗਮੁੱਖੀ ਅਤੇ 46 ਪਾਰਟੀਸਿਪੇਂਟਾਂ ਨੇ ਕੀਤਾ। ਮੁੱਖ ਵਕਤਾ ਦਾ ਸਵਾਗਤ ਕਰਦੇ ਹੋਏ ਪਿ੍ਰ. ਡਾ. ਪਰਦੀਪ ਭੰਡਾਰੀ ਨੇ ਕਿਹਾ ਕਿ ਭਾਰਤੀ ਸਭਅਤਾ ਵਿੱਚ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਸ ਲਈ ਸਾਡੇ ਸਭਿਆਚਾਰ ਵਿੱਚ ਹਵਨ ਯਗਿਆਂ ਵਿੱਚ ਵਿਭਿੰਨ ਮੰਤਰਾ ਦਾ ਜਾਪ ਕਰਦੇ ਹੋਏ ਅਗਨੀ, ਧਰਤੀ, ਹਵਾ ਅਤੇ ਪਾਨੀ ਨੂੰ ਖਾਸ ਮਹਤੱਵ ਦਿੱਤਾ ਗਿਆ ਹੈ ਜੋਕਿ ਇਸ ਗੱਲ ਦਾ ਸੂਚਕ ਹੈ।

    ਡਾ. ਰਾਕੇਸ਼ ਜੋਸ਼ੀ ਨੇ ਸੋਲਿਡ ਵੇਸਟ ਮੈਨੇਜਮੇਂਟ ਦੇ ਅੰਤਰਗਤ ਇਸਦੇ ਵਿਭਿੰਨ ਕਿਸਮਾਂ ਹਾਉਸ ਹੋਲਡ ਵੇਸਟ, ਮਯੂੰਸੀਪਲ ਵੇਸਟ, ਕੰਸਟਰਕਸ਼ਨ ਵੇਸਟ, ਕਮਰਸ਼ਿਅਲ ਵੇਸਟ, ਡੋਮੇਸਟਿਕ ਵੇਸਟ, ਐਗਰੀਕਲਚਰ ਵੇਸਟ, ਐਗਰੀਕਲਚਰ ਵੇਸਟ ਅਤੇ ਬਾਓਮੇਡੀਕਲ ਆਦੀ ਦੇ ਬਾਰੇ ਵਿੱਚ ਵਿਸਤਾਰਪੂਰਵਕ ਦੱਸਿਆ ਅਤੇ ਇਸ ਨੂੰ ਦੂਰ ਕਰਨ ਦੇ ਤੋਰ ਤਰੀਕੇ ਤੇ ਚਰਚਾ ਵੀ ਕੀਤੀ।

    ਇਸ ਤੋ ਬਾਅਦ ਡਾ. ਜੋਸ਼ੀ ਨੇ ਹਾਜ਼ਿਰੀ ਨੂੰ ਵਰਮੀਕੰਪੋਸਟ ਯੂਨਿਟ ਨੂੰ ਆਪਣੇ ਘਰਾਂ ਵਿੱਚ ਸਥਾਪਿਤ ਕਰਨ ਦੀ ਵਿਧੀ ਸਮਝਾਂਦੇ ਹੋਏ ਉਸਦੀ ਸਹਾਇਤਾ ਤੋਂ ਕਿਚਨ ਵੇਸਟ ਨੂੰ ਅੋਰਗੇਨਿਕ ਖਾਦ ਬਨਾਉਣ ਦੇ ਤਰੀਕੇ ਵੀ ਦੱਸੇ। ਡਾ. ਰਾਕੇਸ਼ ਕੁਮਾਰ ਅਤੇ ਵਿਦਿਆਰਥੀਆਂ ਨੇ ਸਵਾਲ ਜਵਾਬ ਸੈਸ਼ਨ ਵਿੱਚ ਮੁੱਖਵਕਤਾ ਤੋਂ ਸਵਾਲ ਜਵਾਬ ਵੀ ਪੁੱਛੇ ਜਿਸਦਾ ਉਨਾਂ ਨੇ ਵਦਿਆ ਢੰਗ ਨਾਲ ਜਵਾਬ ਦਿੱਤੇ।