ਦੋਆਬਾ ਕਾਲਜ ਵਿਖੇ ਗਵਰਨਮੇਂਟ ਸੇਕਟਰ ਵਿੱਚ ਰੋਜਗਾਰ ਤੇ ਵੇਬਿਨਾਰ ਅਯੋਜਤ

ਦੋਆਬਾ ਕਾਲਜ ਵਿਖੇ ਗਵਰਨਮੇਂਟ ਸੇਕਟਰ ਵਿੱਚ ਰੋਜਗਾਰ ਤੇ ਵੇਬਿਨਾਰ ਅਯੋਜਤ
ਦੁਆਬਾ ਕਾਲਜ ਵਿੱਚ ਅਯੋਜਤ ਵੇਬਿਨਾਰ ਵਿੱਚ ਸੁਕੁਰਤ ਭੂਸ਼ਣ ਹਾਜ਼ਿਰੀ ਨੂੰ ਸੰਬੋਧਤ ਕਰਦੇ ਹੋਏ। 

ਜਲੰਧਰ: ਦੋਆਬਾ ਕਾਲਜ ਦੇ ਪਲੇਸਮੇਂਟ ਅਤੇ ਇੰਡਸਟਰੀ ਇੰਟਰਫੇਸ ਸੇਲ ਵਲੋਂ ਗਵਰਨਮੇਂਟ ਸੇਕਟਰ ਵਿੱਚ ਰੋਜਗਾਰ ਤੇ ਵੇਬਿਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਐਸਐਸਬੀ ਇੰਸਟਿਟਿਊਟ, ਮਹਾਰਾਸ਼ਟਰਾ ਤੋਂ ਸੁਕੁਰਤ ਭੂਸ਼ਨ ਬਤੌਰ ਰਿਸੋਰਸ ਪਰਸਨ ਹਾਜ਼ਿਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਅਮਰਜੀਤ ਸਿੰਘ ਸੈਣੀ-ਇੰਚਾਰਜ, ਪ੍ਰਾਧਿਆਪਕਾਂ ਅਤੇ 150 ਪਾਰਟਿਸਿਪੇਂਟਾਂ ਨੇ ਕੀਤਾ। 
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਰਿਸੋਰਸ ਪਰਸਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਯੁਗ ਵਿੱਚ ਵਿਦਿਆਰਥੀਆਂ ਨੂੰ ਨੌਕਰੀਆਂ ਲੈਣ ਦੇ ਲਈ ਚੁਨੋਤਿਆਂ ਦਾ ਸਾਮਣਾ ਕਰਨਾ ਪੈ ਰਿਹਾ ਹੈ ਇਸ ਲਈ ਕਾਲਜ  ਅਕਾਦਮਿਕ ਨੂੰ ਇੰਡਸਟਰੀ ਨਾਲ ਜੋੜਨ ਦੇ ਲਈ ਇਸ ਤਰਾਂ ਦੇ ਸਾਰਥਕ ਕਦਮ ਕਰ ਰਿਹਾ ਹੈ। ਪਿਛਲੇ ਸਾਲ ਵਿੱਚ ਵੀ ਕਾਲਜ ਦੇ ਪਲੇਸਮੇਂਟ ਅਤੇ ਇੰਡਸਟਰੀ ਸੈਲ ਵਲੋਂ ਵਿਦਿਆਰਥੀਆਂ ਨੂੰ ਮਲਟੀਨੇਸ਼ਨਲ ਕੰਪਨੀਆਂ ਅਤੇ ਸਰਕਾਰੀ ਖੇਤਰਾਂ ਵਿੱਚ ਰੋਜਗਾਰ ਦੇ ਮੋਕੇ ਦਿਲਵਾਏ ਗਏ ਹਨ। 
    ਸੁਕੁਰਤ ਭੂਸ਼ਣ ਨੇ ਹਾਜ਼ਿਰੀ ਨੂੰ ਗਵਰਨਮੇਂਟ ਸੈਕਟਰ, ਯੂਪੀਐਸਸੀ, ਬੈਕਿੰਗ ਖੇਤਰ- ਪ੍ਰੋਬੇਸ਼ਨਰੀ ਅਫਸਰ, ਕਲਰਕ ਅਤੇ ਐਸਡਬਲੂਓ, ਰੇਲਵੇ ਰਕਰੂਟਮੇਂਟ- ਟਿਕਟ ਚੈਕਰ, ਅਸਿਸਟੇਂਟ ਸਟੇਸ਼ਨ ਮਾਸਟਰ ਅਤੇ ਗਾਰਡ ਆਦਿ, ਐਸਐਸਸੀ ਅਤੇ ਇੰਸ਼ੋਰੇਂਸ ਸੈਕਟਰ ਵਿੱਚ ਉਪਲਬਧ ਰੋਜਗਾਰ ਦੇ ਵਿਭਿੰਨ ਮੌਕਿਆਂ ਦੇ ਬਾਰੇ ਦਸਿਆ। ਉਨਾਂ ਨੇ ਉਪਰੋਕਤ ਖੇਤਰ ਵਿੱਚ ਦਿੱਤੇ ਜਾਣ ਵਾਲੇ ਵਿਭਿੰਨ ਸੈਲੇਰੀ ਸਕੇਲ ਅਤੇ ਪੇ-ਗ੍ਰੇਡਸ ਦੇ ਬਾਰੇ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ। ਪ੍ਰੋ. ਪਿ੍ਰਆ ਚੋਪੜਾ ਨੇ ਮਾਡਰੇਟਰ ਦੀ ਭੂਮਿਕਾ ਨਿਭਾਈ ਅਤੇ ਡਾ. ਭਾਰਤੀ ਗੁਪਤਾ ਨੇ ਵੋਟ ਆਫ ਥੈਂਕਸ ਦਿੱਤਾ।