ਇਨਵੈਸਟ ਪੰਜਾਬ ਤਹਿਤ ਲੁਧਿਆਣਾ 'ਚ ਕਾਹਲੋਂ ਡਿਵੈਲਪਰਜ ਵਲੋਂ 66 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟ ਦੀ ਜਲਦ ਸ਼ੁਰੂਆਤ

ਇਨਵੈਸਟ ਪੰਜਾਬ ਤਹਿਤ ਲੁਧਿਆਣਾ 'ਚ ਕਾਹਲੋਂ ਡਿਵੈਲਪਰਜ ਵਲੋਂ 66 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟ ਦੀ ਜਲਦ ਸ਼ੁਰੂਆਤ

ਲੁਧਿਆਣਾ, 3 ਦਸੰਬਰ, 2023: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਦੇ ਚਲਦਿਆਂ ਸੂਬੇ ਵਿੱਚ ਉਦਯੋਗ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ ਇਨਵੈਸਟ ਪੰਜਾਬ ਤਹਿਤ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਕੰਪਨੀਆਂ ਦੇ ਨਾਲ ਰਾਬਤਾ ਕਰਕੇ ਪੰਜਾਬ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਕਾਹਲੋਂ ਡਿਵੈਲਪਰਜ ਵਲੋਂ ਲੁਧਿਆਣਾ ਵਿੱਚ 66 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ।

ਇਸੇ ਪ੍ਰੋਜੈਕਟ ਅਧੀਨ ਸਿੱਧਵਾਂ ਨਹਿਰ ਦੇ ਲੁਹਾਰਾ ਪੁੱਲ ਨੇੜੇ ਇੱਕ ਨਵੇਂ ਪੁੱਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ 'ਤੇ ਕਰੀਬ ਢਾਈ ਕਰੋੜ ਰੁਪਏ ਦੀ ਲਾਗਤ ਆਵੇਗੀ, ਦਾ ਵੈਲਕਮ ਰਿਟਾਇਰਡ ਕਰਨਲ ਹਰਬੰਤ ਸਿੰਘ ਕਾਹਲੋ ਵੱਲੋਂ ਕੀਤਾ ਗਿਆ। ਇਸ ਦਾ ਰਸਮੀ ਤੌਰ 'ਤੇ ਨੀਂਹ ਪੱਥਰ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਰੱਖਿਆ ਗਿਆ।

ਇਸ ਮੌਕੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਗੁਰਮੇਲ ਸਿੰਘ ਚੇਅਰਮੈਨ ਸੰਗਰੂਰ ਤੋਂ ਇਲਾਵਾ ਸ਼ਹਿਰ ਦੀਆਂ ਨਾਮਵਰਕ ਸ਼ਖਸ਼ੀਅਤਾਂ ਵੀ ਮੌਜੂਦ ਰਹੀਆਂ।

ਇਸ ਮੌਕੇ ਬੋਲਦਿਆਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਹਲਕਾ ਗਿੱਲ ਵਿੱਚ ਇਹ ਪਹਿਲਾ ਇਨਵੈਸਟਰ ਪ੍ਰੋਜੈਕਟ ਹੈ ਜਿਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ।

ਉਨ੍ਹਾਂ ਲੁਹਾਰਾ ਨਜ਼ਦੀਕ ਨਵੇਂ ਬਣਨ ਜਾ ਰਹੇ ਢਾਈ ਕਰੋੜ ਦੀ ਲਾਗਤ ਵਾਲੇ ਪੁੱਲ ਦਾ ਉਦਘਾਟਨ ਕਰਦਿਆਂ ਕਿਹਾ ਕਿ ਕਈ ਵੱਡੀਆਂ ਕੰਪਨੀਆਂ ਪੰਜਾਬ ਦੇ ਵਿੱਚ ਜਿੱਥੇ ਨਿਵੇਸ਼ ਕਰ ਰਹੀਆਂ ਨੇ ਉੱਥੇ ਇਸ ਕਮਰਸ਼ੀਅਲ ਪ੍ਰੋਜੈਕਟ ਦੇ ਸਥਾਪਤ ਹੋਣ ਨਾਲ 1500 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਉਹਨਾਂ ਕਿਹਾ ਕਿ 45 ਦਿਨਾਂ ਵਿੱਚ ਇਸ ਪੁੱਲ ਨੂੰ ਮੁਕੰਮਲ ਤਿਆਰ ਕਰਕੇ ਲੋਕਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਵੀ ਇਸ ਪੁੱਲ ਦੇ ਜ਼ਰੀਏ ਕਾਫੀ ਸਹੂਲਤ ਮਿਲੇਗੀ।

ਇਸ ਪ੍ਰੋਜੈਕਟ ਦੇ ਪ੍ਰਬੰਧਕ ਗੁਰਬੀਰ ਸਿੰਘ ਕਾਹਲੋ ਨੇ ਕਿਹਾ ਕਿ ਵਿਦੇਸ਼ੀ ਤਰਜ ਤੇ ਇਸ ਪ੍ਰੋਜੈਕਟ ਨੂੰ ਇੱਥੇ ਲਿਆਂਦਾ ਗਿਆ ਹੈ ਜੋ ਕਮਰਸ਼ੀਅਲ ਹੈ ਅਤੇ ਲੁਧਿਆਣਾ ਦੇ ਲੋਕਾਂ ਨੂੰ ਕਾਫੀ ਰੋਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ 20 ਦਸੰਬਰ ਤੋਂ ਇਸ ਪੁੱਲ ਦੀ ਸ਼ੁਰੂਆਤ ਹੋਵੇਗੀ ਅਤੇ ਇਹ ਪੁਲ 40 ਫੁੱਟ ਚੌੜਾ ਹੋਵੇਗਾ। 

ਇਸ ਮੌਕੇ ਅਜੇਪਾਲ ਸਿੰਘ, ਰੋਮਨ ਕਾਹਲੋਂ, ਸਤਿੰਦਰ ਸਿੰਘ ਚੱਠਾ ਧੂਰੀ, ਮਾਓ ਹਰਰਤਨਵੀਰ ਸਿੰਘ ਘੁੰਮਣ, ਗੁਰਮੇਲ ਸਿੰਘ ਅੜੈਚਾਂ, ਸੈਂਟਰਲ ਬੈਂਕ ਦੇ ਜਨਰਲ ਮੈਨੇਜਰ ਸ਼ੀਸ਼ ਰਾਮ, ਰਾਜੀਵ ਸ਼ਰਮਾ ਰੀਜਨਲ ਮੈਨੇਜਰ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਗਗਨਦੀਪ ਸਿੰਘ ਸਰਪੰਚ ਬ੍ਰਹਮਜਰਾ, ਮਾਸਟਰ ਹਰੀ ਸਿੰਘ, ਵਿਕਰਮਜੀਤ ਸਿੰਘ, ਸਤਪਾਲ ਸਿੰਘ ਲੁਹਾਰਾ ਸਾਬਕਾ ਕੌਂਸਲਰ, ਸ਼ਿੰਗਾਰਾ ਸਿੰਘ ਦਾਦ, ਨੀਲਮ ਲਖਨਪਾਲ, ਡਾਕਟਰ ਸਰਬਜੀਤ ਸਿੰਘ ਨਾਰੰਗਵਾਲ ਨਾਈਟ ਐਂਗਲ ਨਰਸਿੰਗ ਕਾਲਜ, ਸਰਬਜੀਤ ਗਰੀਨ ਵਰਲਡ, ਲਾਡੀ ਸੰਗੋਵਾਲ, ਜਸਵਿੰਦਰ ਸਿੰਘ, ਪ੍ਰਭਜੋਤ ਸਿੰਘ ਲਾਡੀ, ਸੁਰਜੀਤ ਸਿੰਘ ਧਮੀਜਾ, ਰਵੀ ਝਾਮਟ, ਬਲਰਾਜ ਸਿੰਘ ਸੋਨੂੰ, ਪਰਮਿੰਦਰ ਸਿੰਘ ਲਲਤੋਂ, ਬਲਾਕ ਪ੍ਰਧਾਨ ਮਨਜੀਤ ਸਿੰਘ ਬੁਟਾਹਰੀ ਸਾਹਿਬ, ਜੀ ਸਿੰਘ, ਸਾਬੀ, ਸੋਨੀ ਗਿੱਲ, ਸੁਖਬੀਰ ਸਿੰਘ ਕਾਲਾ ਸਾਬਕਾ ਕੌਂਸਲਰ, ਜਸਵੰਤ ਸਿੰਘ ਛਾਪਾ, ਇੰਦਰਜੀਤ ਸਿੰਘ ਬੋਪਾਰਾਏ, ਮਨਜੀਤ ਸਿੰਘ ਗਿੱਲ ਕਨੇਡਾ, ਹਰਦੇਵ ਗਰੇਵਾਲ ਕਨੇਡਾ, ਆਰਕੀਟੈਕਟ ਸੋਨੀਕਾ, ਰਾਜਦੀਪ ਸਿੰਘ ਇੰਜੀਨੀਅਰ, ਪ੍ਰਵੀਨ ਕੁਮਾਰ ਨਾਇਬ ਤਹਿਸੀਲਦਾਰ ਵੀ ਹਾਜ਼ਰ ਸਨ।