ਪਾਕਿਸਤਾਨ ਅੰਦਰ ਸ਼ਾਹਮੁਖੀ ਚ ਛਪੇ ਦੋ ਗ਼ਜ਼ਲ ਸੰਗ੍ਰਹਿਾਂ ਦੇ ਲਿਪੀਅੰਤਰਕਾਰ ਨੂੰ ਐਵਾਰਡ ਮਿਲੇਗਾ

ਪਾਕਿਸਤਾਨ ਅੰਦਰ ਸ਼ਾਹਮੁਖੀ ਚ ਛਪੇ ਦੋ ਗ਼ਜ਼ਲ ਸੰਗ੍ਰਹਿਾਂ ਦੇ ਲਿਪੀਅੰਤਰਕਾਰ ਨੂੰ ਐਵਾਰਡ ਮਿਲੇਗਾ

ਲੁਧਿਆਣਾ: ਪਾਕਿਸਤਾਨ ਅੰਦਰ ਵੱਡੇ ਪ੍ਰਕਾਸ਼ਨ ਇਦਾਰੇ ਸਾਂਝ ਪ੍ਰਕਾਸ਼ਨ ਲਾਹੌਰ ਵੱਲੋਂ ਪ੍ਰਕਾਸ਼ਿਤ ਭਾਰਤੀ ਪੰਜਾਬ ਦੇ ਸ਼ਾਇਰਾਂ ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਹਿ ਰਾਵੀ ਤੇ ਮਨਜਿੰਦਰ ਧਨੋਆ ਦੇ ਗ਼ਜ਼ਲ ਸੰਗ੍ਰਹਿ ਸੁਰਮ ਸਲਾਈ ਦੇ ਲਿਪੀਅੰਤਰਕਾਰ ਗੁਜਰਾਤ ਵਾਸੀ ਜੀ ਚਾਂਦ ਸ਼ਕੀਲ ਵਰਲਡ ਪੰਜਾਬੀ ਫੋਰਮ ਵੱਲੋਂ ਐਵਾਰਡ ਦਾ ਐਲਾਨ
ਕੀਤਾ ਗਿਆ ਹੈ। 

ਪਿਛਲੇ ਸਾਲ ਫਰਵਰੀ ਮਹੀਨੇ ਸਾਂਝ ਪ੍ਰਕਾਸ਼ਨ ਲਾਹੌਰ ਵੱਲੋਂ ਇਹ ਦੋ ਕਿਤਾਬਾਂ ਪਾਕ ਹੈਰੀਟੇਜ ਹੋਟਲ ਲਾਹੌਰ ਵਿੱਚ ਰਾਏ ਅਜ਼ੀਜ਼ ਉਲਾ ਖਾਂ, ਅਮਜਦ ਸਲੀਮ ਮਿਨਹਾਸ ,ਬਾਬਾ ਨਜਮੀ, ਡਾ: ਸੁਗਰਾ ਸੱਦਫ ਤੇ ਅਫਜ਼ਲ ਸਾਹਿਰ ਵੱਲੋਂ ਲੋਕ ਅਰਪਨ ਕੀਤੀਆਂ ਗਈਆਂ ਸਨ। 

ਇਹ ਜਾਣਕਾਰੀ ਦਿੰਦਿਆਂ ਗੁਰਭਜਨ ਗਿੱਲ ਨੇ ਦੱਸਿਆ ਕਿ ਮੇਰੀ ਗ਼ਜ਼ਲ ਪੁਸਤਕ ਰਾਵੀ ਅਤੇ ਮਨਜਿੰਦਰ ਧਨੋਆ ਦੇ ਗ਼ਜ਼ਲ ਸੰਗ੍ਰਹਿ ਸੁਰਮ ਸਲਾਈ ਨੂੰ ਲਿਪੀਅੰਤਰ ਕਰਨ ਵਾਲੇ  ਜੀ ਚਾਂਦ ਸ਼ਕੀਲ (ਗੁਜਰਾਤ) ਲਗਾਤਾਰ ਭਾਰਤੀ ਪੰਜਾਬ ਦੇ ਪੰਜਾਬੀ ਸਾਹਿੱਤ ਨੂੰ ਪਾਕਿਸਤਾਨ ਵਿੱਚ ਪੇਸ਼ ਕਰ ਕਰੇ ਹਨ। ਅਜਿਹਾ ਹੋਣ ਨਾਲ ਲਿਪੀ ਦੀਆਂ ਅਣਦਿਸਵੀਆਂ ਸਰਹੱਦਾਂ ਦੂਰ ਹੋਣਗੀਆਂ। ਇਸ ਚੰਗੇ ਕੰਮ ਨੂੰ ਭਾਰਤੀ ਪੰਜਾਬ ਚ ਵੀ ਕੁਝ ਦੋਸਤ ਬੜੀ ਤਨਦੇਹੀ ਨਾਲ ਕਰ ਰਹੇ ਹਨ। ਸਿਰਫ਼ ਪਿਛਲੇ ਸਾਲਾਂ ਚ ਹੀ ਬਾਬਾ ਨਜਮੀ, ਤਾਹਿਰਾ ਸਰਾ, ਅਫ਼ਜ਼ਲ ਸਾਹਿਰ ਤੇ ਸਾਬਰ ਅਲੀ ਸਾਬਰ ਦਾ ਕਲਾਮ ਗੁਰਮੁਖੀ ਅੱਖਰਾਂ ਚ ਛਪ ਚੁਕਾ ਹੈ। 

ਇਨ੍ਹਾਂ ਦੋਹਾਂ ਕਿਤਾਬਾਂ ਦੇ ਪ੍ਰਕਾਸ਼ਕ ਅਮਜਦ ਸਲੀਮ ਮਿਨਹਾਸ ਨੇ ਇਸ ਐਲਾਨ ਦਾ ਪੋਸਟਰ ਭੇਜਦਿਆਂ ਦੱਸਿਆ ਹੈ ਕਿ ਇਸ ਸਨਮਾਨ ਨਾਲ ਸਾਡਾ ਮਨੋਬਲ ਉੱਚਾ ਹੋਇਆ ਹੈ।