ਜਰਖੜ ਖੇਡਾਂ ਦਾ ਤੀਜਾ ਦਿਨ-- ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਲੀਗ

 ਜਰਖੜ ਹਾਕੀ ਅਕੈਡਮੀ, ਚਚਰਾੜੀ ਸੈਂਟਰ ਅਤੇ ਸਾਹਨੇਵਾਲ  ਰਹੇ ਜੇਤੂ; ਵਿਧਾਇਕ ਪੱਪੀ, ਡਾ ਕੰਗ ਅਤੇ ਸੁਰੇਸ਼ ਗੋਇਲ ਮੁੱਖ ਮਹਿਮਾਨ ਵਜੋਂ ਪੁੱਜੇ

ਜਰਖੜ ਖੇਡਾਂ ਦਾ ਤੀਜਾ ਦਿਨ-- ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਲੀਗ

ਲੁਧਿਆਣਾ, 15 ਮਈ, 2022: ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ  35ਵੀਆਂ ਜਰਖੜ ਖੇਡਾਂ ਦੀ ਕੜੀ ਦੇ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਤੀਸਰੇ ਗੇੜ ਦੇ ਮੈਚਾਂ ਵਿੱਚ ਅੱਜ ਜਰਖੜ ਹਾਕੀ ਅਕੈਡਮੀ, ਚਚਰਾੜੀ ਹਾਕੀ ਸੈਂਟਰ  , ਬੈਚਮੇਟ ਸਪੋਰਟਸ ਕਲੱਬ ਸਾਹਨੇਵਾਲ ਨੇ ਆਪੋ ਆਪਣੇ ਮੈਚ ਜਿੱਤ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ  ।

ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਖੇਡੇ ਜਾ ਰਹੇ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਅੱਜ  ਮੁੱਢਲੇ ਮੈਚ ਵਿਚ ਸਬ ਜੂਨੀਅਰ ਵਰਗ ਵਿੱਚ   ਚਚਰਾੜੀ ਹਾਕੀ ਸੈਂਟਰ ਨੇ ਬਾਗੜੀਆਂ ਹਾਕੀ ਸੈਂਟਰ ਸੰਗਰੂਰ ਨੂੰ  4-1 ਗੋਲਾਂ ਨਾਲ ਹਰਾਇਆ  । ਜੇਤੂ ਟੀਮ ਵੱਲੋਂ ਹਰਮਨਪ੍ਰੀਤ ਅਤੇ ਰਮਨਦੀਪ ਨੇ  2-2 ਗੋਲ ਕੀਤੇ ਜਦਕਿ ਬਾਗੜੀਆਂ ਵੱਲੋਂ ਵਿਪੁਨ ਨੇ ਇੱਕੋ ਇੱਕ ਗੋਲ ਕੀਤਾ।   ਅੰਡਰ 12 ਸਾਲ ਦੇ ਦੂਸਰੇ ਮੁਕਾਬਲੇ ਵਿੱਚ ਜਰਖੜ ਹਾਕੀ ਅਕੈਡਮੀ ਨੇ ਜਟਾਣਾ ਹਾਕੀ ਸੈਂਟਰ ਨੂੰ ਇਕ ਤਰਫਾ ਕਰਦਿਆਂ 6-1 ਗੋਲਾਂ ਨਾਲ ਮਾਤ ਦਿੱਤੀ, ਜੇਤੂ ਟੀਮ ਵੱਲੋਂ ਗੁਰਮਾਨਵਦੀਪ ਨੇ 2,  ਸਾਹਿਬ  ਸਿੰਘ ਘਵੱਦੀ, ਸੁਖਮਨਜੀਤ , ਅੰਕੁਸ਼ ਅਤੇ ਪ੍ਰਭਜੋਤ ਜਰਖੜ ਨੇ ਇਕ ਗੋਲ ਕੀਤਾ ।  ਜਦਕਿ ਸੀਨੀਅਰ ਵਰਗ  ਦੋਵੇਂ ਮੈਚਾਂ ਵਿੱਚ ਘਮਸਾਨ ਯੁੱਧ ਮੁਕਾਬਲਾ ਹੋਇਆ । ਪਹਿਲੇ ਮੈਚ ਵਿੱਚ ਜਰਖੜ ਹਾਕੀ ਅਕੈਡਮੀ ਨੇ ਜਟਾਣਾ ਹਾਕੀ ਸੈਂਟਰ ਨੂੰ 8-3  ਗੋਲਾਂ ਨਾਲ ਹਰਾਇਆ ਮੈਚ ਦੇ ਅੰਤਲੇ  ਕੁਆਰਟਰ ਤੱਕ ਦੋਹਾਂ ਟੀਮਾਂ ਵਿਚਕਾਰ ਮੁਕਾਬਲਾ ਬਰਾਬਰੀ ਤੇ ਚੱਲ ਰਿਹਾ ਸੀ ਪਰ ਆਖ਼ਰੀ ਕੁਆਰਟਰ ਵਿੱਚ ਉਪਰੋਥਲੀ ਦੋਹਾਂ ਪਾਸਿਆਂ ਤੋਂ ਗੋਲ ਪੈਣ ਨਾਲ ਮੈਚ ਦਾ ਸਕੋਰ 8-3 ਹੋ ਗਿਆ ਅਤੇ ਜਰਖੜ ਅਕੈਡਮੀ ਜੇਤੂ ਹੋ ਨਿਬੜੀ, ਜਿੱਤ ਦਾ ਮੁੱਖ ਹੀਰੋ ਲਵਜੀਤ ਸਿੰਘ ਰਿਹਾ । ਜਦ ਕਿ ਦੂਸਰਾ ਮੁਕਾਬਲਾ ਰੋਪੜ ਇਲੈਵਨ ਅਤੇ ਬੈਚਮੇਟ ਸਪੋਰਟਸ ਕਲੱਬ  ਸਾਹਨੇਵਾਲ ਵਿਚਕਾਰ ਖੇਡਿਆ ਗਿਆ 5-5 ਗੋਲਾਂ ਤੇ ਬਰਾਬਰ ਰਿਹਾ । ਅਖੀਰ ਪੈਨਲਟੀ ਸ਼ੂਟਆਊਟ ਵਿੱਚ ਸਾਹਨੇਵਾਲ ਰੋਪੜ ਤੋਂ 3-1 ਗੋਲਾਂ  ਨਾਲ ਜੇਤੂ ਰਿਹਾ । 

ਅੱਜ ਦੇ ਮੈਚਾਂ ਦੌਰਾਨ ਹਲਕਾ ਸੈਂਟਰਲ ਦੇ ਵਿਧਾਇਕ ਅਤੇ ਜਰਖੜ ਹਾਕੀ ਅਕੈਡਮੀ ਦੇ ਚੇਅਰਮੈਨ ਅਸ਼ੋਕ ਪਰਾਸ਼ਰ ਪੱਪੀ ਸ਼ਾਹਪੁਰੀਆ,ਹਲਕਾ ਦਾਖਾ ਤੋਂ  ਆਮ ਆਦਮੀ ਪਾਰਟੀ ਦੇ ਵਿਧਾਇਕ ਉਮੀਦਵਾਰ ਅਤੇ ਇੰਚਾਰਜ ਡਾ ਐੱਨ ਪੀ ਐਸ ਕੰਗ  , ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਸੁਰੇਸ਼ ਗੋਇਲ ,ਗੁਰਪ੍ਰੀਤ ਸਿੰਘ ਗਰੇਵਾਲ ਆਸਟ੍ਰੇਲੀਆ ,ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਵੱਖ ਵੱਖ  ਟੀਮਾਂ ਨਾਲ ਜਾਣ ਪਹਿਚਾਣ ਕੀਤੀ ਜਦਕਿ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।  ਇਸ ਮੌਕੇ ਮਲਕੀਤ ਸਿੰਘ ਸਰੀਂਹ ਅਮਰੀਕਾ, ਸਰਪੰਚ ਸੋਹਣ ਸਿੰਘ ਖਾਨਪੁਰ ,ਬਲਵੰਤ ਸਿੰਘ ਖਾਨਪੁਰ ,ਸੁਮਿਤ ਸ਼ਰਮਾ , ਤਪਿੰਦਰ ਸਿੰਘ ਜੋਧਾਂ,ਕਮਲਜੀਤ ਸਿੰਘ ਜਸਪਾਲ ਬਾਂਗਰ , ਸਰਪੰਚ ਜਗਦੀਪ ਸਿੰਘ ਕਾਲਾ ਘਵੱਦੀ, ਦਲਵੀਰ ਸਿੰਘ ਜਰਖੜ , ਸਾਬੀ ਜਰਖੜ , ਬਾਬਾ ਰੁਲਦਾ ਸਿੰਘ, ਪੰਮਾ ਗਰੇਵਾਲ ,ਐਡਵੋਕੇਟ ਭੁਪਿੰਦਰ ਸਿੰਘ ਸਿੱਧੂ, ਮਨਜਿੰਦਰ ਸਿੰਘ ਇਆਲੀ ,ਸੁੱਖੀ ਭੰਗੂ , ਪਿ੍ਤਪਾਲ ਸਿੰਘ ਗੋਰਾ ਖੇੜੀ, ਵਨੀਤ ਧਾਂਦਰਾ , ਗਗਨ ਜੰਡਾਲੀ ,ਪਰਮ ਖੇੜਾ , ਬਾਹਰ ਸਿੰਘ ਧਰੋੜ ,ਰਜਿੰਦਰ ਸਿੰਘ ਮੰਤਰੀ , ਪਹਿਲਵਾਨ ਹਰਮੇਲ ਸਿੰਘ, ਸੰਦੀਪ ਸਿੰਘ ਪੰਧੇਰ, ਸਿੰਗਾਰਾ ਸਿੰਘ ਜਰਖੜ ,ਤੇਜਿੰਦਰ ਸਿੰਘ ਜਰਖੜ ,ਰਾਜਿੰਦਰ ਸਿੰਘ ਜਰਖੜ ਗੁਰਸਤਿੰਦਰ ਸਿੰਘ ਪਰਗਟ, ਕੋਚ ਗੁਰਤੇਜ ਸਿੰਘ ਬੋੜਾਹਾਈ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਜਰਖੜ ਹਾਕੀ ਲੀਗ ਦਾ ਮਜ਼ਵਾ 29 ਮਈ ਤਕ ਚੱਲੇਗਾ, ਜਦਕਿ ਅਗਲੇ ਗੇੜ ਦੇ ਮੁਕਾਬਲੇ 21 ਅਤੇ 22 ਮਈ ਨੂੰ ਖੇਡੇ ਜਾਣਗੇ ਇਸ ਮੌਕੇ ਬਾਕਸਿੰਗ ਮੁਕਾਬਲਿਆਂ ਦੀ ਸ਼ੁਰੂਆਤ ਹੋਵੇਗੀ ।