ਦੋਆਬਾ ਕਾਲਜ ਵਿਖੇ ਟੀਚਰਸ ਡੇ ਮਣਾਇਆ ਗਿਆ

ਦੋਆਬਾ ਕਾਲਜ ਵਿਖੇ ਟੀਚਰਸ ਡੇ ਮਣਾਇਆ ਗਿਆ
ਦੋਆਬਾ ਕਾਲਜ ਵਿੱਚ ਅਧਿਆਪਕ ਦਿਵਸ ਮਨਾਉਂਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰਾਧਿਆਪਕਗਣ ਅਤੇ ਵਿਦਿਆਰਥੀ।

ਜਲੰਧਰ, 6 ਸਤੰਬਰ, 2021: ਦੁਆਬਾ ਕਾਲਜ ਵਿਖੇ ਸਟੂਡੈਂਟ ਵੇਲਫੇਅਰ ਕਮੇਟੀ- ਤੇਜਸਵੀ ਦੁਆਬ ਵੱਲੋਂ ਟੀਚਰਸ ਡੇ ਮਣਾਇਆ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰੋ. ਸੁਰਜੀਤ ਕੋਰ ਅਤੇ ਪ੍ਰੋ. ਸੋਨੀਆ ਕਾਲੜਾ- ਸੰਯੋਜਕਾਂ ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ। ਇਸ ਮੋਕੇ ਤੇ ਵਿਦਿਆਰਥਆਂ ਨੇ ਸੋਲੋ ਡਾਂਸ, ਗੀਤ, ਗਰੁਪ ਡਾਂਸ, ਕਵਿਤਾ ਆਦਿ ਦੀ ਪ੍ਰਸਤੁਤੀ ਪੇਸ਼ ਕੀਤੀ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਭਾਵਨਾਵਾਂ ਅਤੇ ਸਕਰਾਤਮਕ ਪਹਿਲੂ ਪ੍ਰਾਧਿਆਪਕ ਅਤੇ ਵਿਦਿਆਰਥੀ ਦੋਨਾਂ ਦੇ ਲਈ ਸਫਲਤਾ ਨੂੰ ਪ੍ਰਾਪਤ ਕਰਨ ਅਤੇ ਜਿੰਦਗੀ ਵਿੱਚ ਅਗੇ ਵੱਧਨ ਦੇ ਲਈ ਸਹਾਇਕ ਹੁੰਦਾ ਹੈ। ਉਨਾਂ ਨੇ ਕਿਹਾ ਕਿ ਜੀਵਨ ਵਿੱਚ ਖੁਸ਼ ਰਹਿਨਾ ਅਤੇ ਦੂਸਰਿਆਂ ਨੂੰ ਖੁਸ਼ੀ ਦੇਨਾ ਵੀ ਤਰਕੀ ਦਾ ਇਕ ਅਹਿਮ ਮਾਪਦੰਡ ਹੈ ਜਿਸ ਤੋਂ ਸਕਰਾਤਮਕ ਉਰਜਾ ਦਾ ਸੰਚਾਰ ਹੁੰਦਾ ਹੈ। ਉਨਾਂ ਨੇ ਸੰਯੋਜਕਾਂ ਅਤੇ ਵਿਦਿਆਰਥੀਆਂ ਨੂੰ ਇਸ ਸਮਾਗਮ ਦੇ ਸਫਲ ਅਯੋਜਨ ਲਈ ਵਧਾਈ ਦਿੱਤੀ। 

ਵਿਦਿਆਰਥੀਆਂ ਨੇ ਪ੍ਰਾਧਿਆਪਕਾਂ ਦੇ ਲਈ ਫਨ ਗੇਮਸ, ਟੰਗ ਟਵਿਸਟਰ ਅਤੇ ਮਿਯੂਜੀਕਲ ਚੇਅਰਸ ਦਾ ਵੀ ਅਯੋਜਨ ਕੀਤਾ। ਮਿਯੂਜੀਕਲ ਚੇਅਰਸ ਵਿੱਚ ਪੁਰਸ਼ ਪ੍ਰਾਧਿਆਪਕਾਂ ਵਿੱਚ ਪ੍ਰੋ. ਰਾਜੀਵ ਆਨੰਦ ਨੇ ਪਹਿਲਾ ਅਤੇ ਮਹਿਲਾ ਪ੍ਰਾਧਿਆਪਕਾਂ ਵਿੱਚ ਪ੍ਰੋ. ਗੁਰਦੀਸ਼ ਸੈਣੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਵਿਦਿਆਰਥੀਆਂ ਵਲੋਂ ਕਾਲਜ ਵਿੱਚ ਆਉਣ ਵਾਲੇ ਸਮੇ ਵਿੱਚ ਰਿਟਾਇਰ ਹੋਣ ਵਾਲੇ ਪ੍ਰਾਧਿਾਪਕਾਂ ਪ੍ਰੋ. ਕੰਵਲਜੀਤ ਸਿੰਘ, ਪ੍ਰੋ. ਸੋਮਨਾਥ ਸ਼ਰਮਾ, ਪ੍ਰੋ. ਗੁਰਦੀਸ਼ ਸੈਣੀ ਅਤੇ ਪ੍ਰੋ. ਰਾਜੀਵ ਆਨੰਦ ਨੂੰ ਸਮਾਨ ਚਿੰਨ ਪ੍ਰਦਾਨ ਕੀਤਾ ਗਿਆ। ਪ੍ਰੋ. ਕੇ.ਕੇ. ਯਾਦਵ ਨੇ ਇਸ ਮੋਕੇ ਤੇ ਕਵਿਤਾ ਪੇਸ਼ ਕੀਤੀ। ਮੰਚ ਸੰਚਾਲਨ ਪ੍ਰੋ. ਪਿ੍ਰਆ ਚੋਪੜਾ ਨੇ ਬਖੂਬੀ ਕੀਤਾ।