ਦੋਆਬਾ ਕਾਲਜ ਦੇ ਸਟੂਡੈਂਟ ਵੈਲਫੇਅਰ ਕਮੇਟੀ ਵੱਲੋਂ ਅਧਿਆਪਕ ਦਿਵਸ ਮਨਾਇਆ ਗਿਆ

ਦੋਆਬਾ ਕਾਲਜ ਦੇ ਸਟੂਡੈਂਟ ਵੈਲਫੇਅਰ ਕਮੇਟੀ ਵੱਲੋਂ ਅਧਿਆਪਕ ਦਿਵਸ ਮਨਾਇਆ ਗਿਆ
ਦੋਆਬਾ ਕਾਲਜ ਵਿਖੇ ਅਯੋਜਤ ਅਧਿਆਪਕ ਦਿਵਸ ’ਤੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਸਟਾਫ ।

    ਜਲੰਧਰ, 6 ਸਤੰਬਰ, 2023: ਦੋਆਬਾ ਕਾਲਜ ਦੇ ਸਟੂਡੈਂਟ ਵੈਲਫੇਅਰ ਕਮੇਟੀ ਵੱਲੋਂ ਅਧਿਆਪਕ ਦਿਵਸ ਮਨਾਇਆ ਗਿਆ ਜਿਸ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰੋ. ਸੁਰਜੀਤ ਕੌਰ ਅਤੇ ਪ੍ਰੋ. ਸੋਨਿਆ ਕਾਲਰਾ—ਸੰਯੋਜਕ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।

    ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਵਿਦਿਆਰਥੀ ਸਾਡੇ ਧਰੋਹਰ ਹਨ । ਉਨਾਂ ਨੇ ਕਿਹਾ ਕਿ ਅੱਜ ਅਧਿਆਪਕ ਦਿਵਸ ਦੇ ਮੌਕੇ ’ਤੇ ਵਿਦਿਆਰਥੀਆਂ ਨੂੰ ਸਾਡੇ ਤੋਂ ਇਹ ਉਮੀਦ ਹਨ ਕਿ ਉਹ ਸਾਨੂੰ ਸਹੀ ਮਾਰਗ ਦਰਸ਼ਨ, ਸੇਂਧ, ਆਤਮਸਾਰਿਤਾ ਅਤੇ ਆਪਣੇਪਨ ਨਾਲ ਨਾ ਸਿਰਫ ਸਲੇਬਸ ਕਰਾਉਂਣਗੇ ਬਲਕਿ ਜੀਵਨ ਦਾ ਮੁੱਲ ਅਤੇ ਸੰਸਕਾਰਾਂ ਦੀ ਵੀ ਵਧੀਆ ਗਿਆਨ ਪ੍ਰਦਾਨ ਕਰਣਗੇ । ਉਨ੍ਹਾਂ ਨੇ ਕਿਹਾ ਕਿ ਇਹ ਦਿਨ ਅਧਿਆਪਕਾਂ ਨੂੰ ਸਮਾਜ ਅਤੇ ਸਿੱਖਿਆ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੋਹਰਾਉਣਾ ਦਾ ਹੈ। ਇਸ ਤੋਂ ਬਾਅਦ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਸਟਾਫ ਅਤੇ ਵਿਦਿਆਰਥੀਆਂ ਨੇ ਅਧਿਆਪਕ ਦਿਵਸ ਦੇ ਮੌਕੇ ਤੇ ਕੇਕ ਕਟਿਆ ।

    ਇਸ ਮੌਕੇ ਤੇ ਵੱਖ ਵੱਖ ਵਿਭਾਗ ਦੇ ਵਿਦਿਆਰਥੀਆਂ ਨੇ ਗੀਤ ਅਤੇ ਡਾਂਸ ਪੇਸ਼ ਕੀਤਾ । ਅਧਿਆਪਕਾਂ ਨੇ ਵੀ ਫਨ ਗੇਮਸ ਅਤੇ ਮਾਡਲਿੰਗ ਰਾਉਂਡ ਦਾ ਵੱਧ ਚੜ੍ਹ ਕੇ ਭਾਗ ਲਿਆ । ਡਾ. ਵਨੀਤ ਮੇਹਤਾ, ਪ੍ਰੋ. ਸੰਦੀਪ ਚਾਹਲ, ਪ੍ਰੋ. ਗੁਲਸ਼ਨ ਸ਼ਰਮਾ ਨੇ ਗੀਤ ਪੇਸ਼ ਕੀਤਾ । ਡਾ. ਓਮਿੰਦਰ ਜੌਹਲ ਨੇ ਕਵਿਤਾ ਪੇਸ਼ ਕੀਤੀ । ਪ੍ਰੋ. ਪ੍ਰਿਯਾ ਚੋਪੜਾ ਨੇ ਅਧਿਆਪਕਾਂ ਤੋਂ ਰੋਚਕ ਟਾਇਟਲ ਬੁਝਣ ਵਾਲੀ ਗੇਮ ਦਾ ਸੰਚਾਲਨ  ਕੀਤਾ । ਵਿਦਿਆਰਥੀ ਕਰਿਨਾ ਅਤੇ ਵਿਧੀ ਨੇ ਮੰਚ ਸੰਚਾਲਨ ਕੀਤਾ ।