ਦੋਆਬਾ ਕਾਲਜ ਵਿੱਚ ਝੰਡਾ ਲਹਿਰਾਇਆ ਗਿਆ

ਦੋਆਬਾ ਕਾਲਜ ਵਿੱਚ ਝੰਡਾ ਲਹਿਰਾਇਆ ਗਿਆ
ਦੋਆਬਾ ਕਾਲਜ ਦੇ ਓਪਨ ਏਅਰ ਥਿਏਟਰ ਵਿੱਚ ਝੰਡਾ ਲਹਿਰਾਉਂਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਸਟਾਫ ਅਤੇ ਵਿਦਿਆਰਥੀ । ਜੇਤੂ ਵਿਦਿਆਰਥੀ ਨੂੰ ਸਨਮਾਨਤ ਕਰਦੇ ਹੋਏ ਪਤਵੰਤੇ ਸੱਜਣ। 

ਜਲੰਧਰ, 25 ਜਨਵਰੀ, 2024: ਦੋਆਬਾ ਕਾਲਜ ਦੀ ਸਟੂਡੈਂਟ ਕਾਉਂਸਿਲ ਤੇਜ਼ਸਵੀ ਦੁਆਬ ਵੱਲੋਂ ਓਪਨ ਏਅਰ ਥਿਏਟਰ ਵਿੱਚ ਗਣਤੰਰਤ ਦਿਵਸ ਨੂੰ ਸਮਰਪਤ ਸਮਾਗਮ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ, ਸ਼੍ਰੀ ਰੋਸ਼ਨ ਲਾਲ ਸ਼ਰਮਾ— ਸ਼ੋਸ਼ਲ ਵਰਕਰ ਅਤੇ ਗ੍ਰੀਨ ਐਕਟਿਵਿਸਟ, ਸ਼੍ਰੀਮਤੀ ਸਰੋਜ ਕਪੂਰ— ਕਮਿਊਨਿਸਟੀ ਫਲਿਸਟੇਟਰ—ਸਵੱਛ ਭਾਰਤ ਟੀਮ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਨਿੱਘਾ ਸਵਾਗਤ ਪ੍ਰੋ. ਸੁਰਜੀਤ ਕੌਰ ਅਤੇ ਪ੍ਰੋ. ਸੋਨੀਆ ਕਾਲੜਾ—ਸੰਯੋਜਕਾਂ ਤੇਜਸਵੀ ਦੋਆਬ ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ਗਿਆ ।

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਦੱਸਦਿਆ ਕਿਹਾ ਕਿ ਸਾਨੂੰ ਸਾਰੀਆਂ ਨੂੰ ਕੁਆਲਿਟੀ ਭਾਰਤ ਦੇ ਨਿਰਮਾਣ ਲਈ ਲਗਾਤਾਰ ਆਪਣਾ ਯੋਗਦਾਨ ਦੇਣ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ।

ਇਸ ਮੌਕੇ ਤੇ ਕਾਲਜ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ, ਕਵਿਤਾ ਉਚਾਰਣ, ਲੋਕ ਉਚਾਰਣ ਅਤੇ ਭਾਂਗੜਾ ਪੇਸ਼ ਕੀਤਾ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਾਂ ਨੇ  ਸ਼੍ਰੀ ਰੋਸ਼ਨ ਲਾਲ ਸ਼ਰਮਾ, ਸ਼੍ਰੀਮਤੀ ਸਰੋਜ ਕਪੂਰ ਅਤੇ ਵਧੀਆ ਪ੍ਰਦਰਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਇਸ ਮੌਕੇ ਤੇ ਸਨਮਾਨਿਤ ਕੀਤਾ । ਡਾ. ਪ੍ਰਿਯਾ ਚੋਪੜਾ ਨੇ ਹਾਜਰ ਹੋਏ ਪਤਵੰਤਾ ਨੂੰ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਨ ਦੇ ਲਈ ਪ੍ਰੇਰਿਤ ਕਰਨ ਦੇ ਲਈ ਵੋਟਰ ਪਲਜ ਕਰਵਾਇਆ । ਇਸ ਦੌਰਾਨ ਗਣਤੰਤਰ ਦਿਵਸ ਨੂੰ ਸਮਰਪਤ ਝੰਡਾ ਵੀ ਲਹਿਰਾਇਆ ਅਤੇ ਸਮਾਰੋਹ ਦੀ ਸਮਾਪਤੀ ਦੋਆਬਾ ਗਾਣ ਨਾਲ ਕੀਤੀ ਗਈ ।