ਖੇਡਾਂ ਨਸ਼ਿਆਂ ਤੋ ਦੂਰ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਵਰਦਾਨ ਸਾਬਤ ਹੋਣਗੀਆਂ- ਸੁਰਿੰਦਰ ਕੌਰ

ਖੇਡਾਂ ਨਸ਼ਿਆਂ ਤੋ ਦੂਰ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਵਰਦਾਨ ਸਾਬਤ ਹੋਣਗੀਆਂ- ਸੁਰਿੰਦਰ ਕੌਰ

ਮਾਲੇਰਕੋਟਲਾ 14 ਅਕਤੂਬਰ, 2023: ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ-2 ਤਹਿਤ ਤੀਜੇ ਦਿਨ ਦੀਆਂ ਖੇਡਾਂ ਵਿੱਚ ਵੱਖ ਵੱਖ ਉਮਰ ਵਰਗ ਅੰਡਰ 21 ਉਮਰ ਗਰੁੱਪ ਵਾਲੀਬਾਲ ਸ਼ੂਟਿੰਗ (ਪੱਕੀ), ਅੰਡਰ 21 ਉਮਰ ਗਰੁੱਪ ਵਾਲੀਬਾਲ ਸ਼ੂਟਿੰਗ (ਕੱਚੀ), 21 ਤੋਂ 30 ਉਮਰ ਵਰਗ ਵਾਲੀਬਾਲ ਸ਼ੂਟਿੰਗ (ਪੱਕੀ), 21 ਤੋਂ 30 ਉਮਰ ਵਰਗ ਵਾਲੀਬਾਲ ਸ਼ੂਟਿੰਗ (ਕੱਚੀ)  ਦੇ ਖਿਡਾਰੀਆਂ ਨੇ ਵਾਲੀਬਾਲ ਸ਼ੂਟਿੰਗ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ ।  ਵੱਖ ਵੱਖ ਜ਼ਿਲ੍ਹਿਆਂ ਤੋਂ ਆਈਆਂ ਗੇਮ ਵਾਲੀਬਾਲ ਸ਼ੂਟਿੰਗ ਦੀਆਂ ਟੀਮਾਂ ਨੇ ਖੇਡ ਦੇ ਮੈਦਾਨ ਵਿੱਚ ਆਪਣੇ ਜੌਹਰ ਦਿਖਾਏ ਅਤੇ ਬਹੁਤ ਹੀ ਜ਼ਿਆਦਾ ਫਸਵੇਂ ਮੁਕਾਬਲੇ ਦੇਖਣ ਨੂੰ ਸਾਹਮਣੇ ਆਏ ।

ਐਸ.ਡੀ.ਐਮ. ਅਮਰਗੜ੍ਹ ਸੁਰਿੰਦਰ ਕੌਰ ਨੇ ਕਿਹਾ ਕਿ ਖੇਡ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਇਹ ਇੱਕ ਵੱਡਾ ਉਪਰਾਲਾ ਹੈ। ਇਨ੍ਹਾਂ ਖੇਡਾਂ ਵਿੱਚ ਹਰ ਉਮਰ ਦੀ ਪੀੜੀ ਵੱਧ-ਚੜ ਕੇ ਹਿੱਸਾ ਲੈ ਰਹੀਆਂ ਹਨ। ਇਹ ਖੇਡਾਂ ਨਸ਼ਿਆਂ ਤੋ ਦੂਰ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਵਰਦਾਨ ਸਾਬਤ ਹੋਣਗੀਆਂ। ਹਿੱਸਾ ਲੈਣ ਵਾਲੇ ਖਿਡਾਰੀ/ਖਿਡਾਰਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ। ਜੇਤੂ ਖਿਡਾਰੀਆਂ ਨੂੰ ਨਗਰ ਇਨਾਮ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ ।

ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਸਿੰਘ ਨੇ ਦੱਸਿਆ ਅੰਡਰ 21 ਉਮਰ ਗਰੁੱਪ ਵਾਲੀਬਾਲ ਸ਼ੂਟਿੰਗ (ਪੱਕੀ) ਵਿੱਚ ਪਹਿਲਾ ਸਥਾਨ ਫ਼ਿਰੋਜ਼ਪੁਰ, ਦੂਸਰਾ ਸਥਾਨ ਬਠਿੰਡਾ ਅਤੇ ਤੀਜਾ ਸਥਾਨ ਲੁਧਿਆਣਾ ਨੇ ਹਾਸਲ ਕੀਤਾ । ਇਸ ਤਰ੍ਹਾਂ ਅੰਡਰ 21 ਉਮਰ ਗਰੁੱਪ ਵਾਲੀਬਾਲ ਸ਼ੂਟਿੰਗ (ਕੱਚੀ) ਵਿੱਚ ਪਹਿਲਾ ਸਥਾਨ ਬਰਨਾਲਾ ਨੇ ਦੂਸਰਾ ਸਥਾਨ ਮਾਲੇਰਕੋਟਲਾ ਅਤੇ ਤੀਜਾ ਸਥਾਨ ਪਟਿਆਲਾ ਦੇ ਖਿਡਾਰੀਆਂ ਦੀ ਟੀਮ ਨੇ ਹਾਸਲ ਕੀਤਾ । ਜ਼ਿਲ੍ਹਾ ਖੇਡ ਅਫ਼ਸਰ ਨੇ ਹੋਰ ਦੱਸਿਆ ਕਿ 21 ਤੋਂ 30 ਏ ਗਰੁੱਪ ਵਾਲੀਬਾਲ ਸ਼ੂਟਿੰਗ (ਪੱਕੀ)ਪਹਿਲਾ ਸਥਾਨ ਤੇ ਫ਼ਾਜ਼ਿਲਕਾ,ਦੂਸਰਾ ਸਥਾਨ ਤੇ  ਸ੍ਰੀ ਮੁਕਤਸਰ ਸਾਹਿਬ, ਅਤੇ ਤੀਜੇ ਸਥਾਨ ਤੇ ਲੁਧਿਆਣਾ ਰਹੀ । ਇਸੇ ਤਰ੍ਹਾਂ 21 ਤੋਂ 30 ਏ ਗਰੁੱਪ ਵਾਲੀਬਾਲ ਸ਼ੂਟਿੰਗ (ਕੱਚੀ) ਪਹਿਲਾ ਸਥਾਨ ਮਾਨਸਾ, ਦੂਸਰਾ ਸਥਾਨ ਮਾਲੇਰਕੋਟਲਾ ਅਤੇ ਤੀਜਾ ਸਥਾਨ ਪਟਿਆਲਾ ਨੇ ਹਾਸਲ ਕੀਤਾ ।