ਦੋਆਬਾ ਕਾਲਜ ਦੀ ਕਰਾਟੇ ਅਤੇ ਪਨਚਕ—ਸਿਲਾਟ ਟੀਮ ਦਾ ਵਧੀਆ ਪ੍ਰਦਰਸ਼ਣ
ਜਲੰਧਰ () 27 ਅਕਤੂਬਰ 2025, ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਹਾਲ ਹੀ ਵਿੱਚ ਦੋਆਬਾ ਕਾਲਜ ਦੀ ਕਰਾਟੇ ਅਤੇ ਪਨਚਕ—ਸਿਲਾਟ ਟੀਮ ਨੇ ਜੀਐਨਡੀਯੂ ਦੀ ਚੈਂਪਿਅਨਸ਼ਿਪ ਵਿੱਚ ਵਧੀਆ ਪ੍ਰਦਰਸ਼ਣ ਕਰਦੇ ਹੋਏ ਕਰਾਟੇ ਵਿੱਚ ਪੰਜ ਮੈਡਲ ਅਤੇ ਪਨਚਾਕ—ਸਿਲਾਟ ਵਿੱਚ ਓਵਰਆਲ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ ।
ਕਾਲਜ ਦੇ ਕਰਾਟੇ ਟੀਮ ਦੇ ਖਿਡਾਰੀ ਹਰਸ਼ਪ੍ਰੀਤ, ਇਸਮਾਇਲ ਖ਼ਾਨ, ਮਨਦੀਪ ਕੁਮਾਰ ਅਤੇ ਇਸਮਾਇਲ ਨੇ ਕਾਂਸੀ ਤਗਮਾ ਅਤੇ ਕਾਰਤਿਕ ਨੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ । ਇਸੀ ਤਰ੍ਹਾਂ ਪਨਚਕ—ਸਿਲਾਟ ਵਿੱਚ ਕਾਲਜ ਦੇ ਹਰਸ਼ਪ੍ਰੀਤ, ਮੁਹੰਮਦ ਇਸਮਾਇਲ ਖ਼ਾਨ ਅਤੇ ਸੋਹੇਲ ਖ਼ਾਨ ਨੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ । ਮਨਦੀਪ ਅਤੇ ਲਕਸ਼ਯ ਨੇ ਕਾਂਸੀ ਤਗਮਾ ਪ੍ਰਾਪਤ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਵਿਨੋਦ ਕੁਮਾਰ— ਫਿਜ਼ੀਕਲ ਐਜੂਕੇਸ਼ਨ ਵਿਭਾਗਮੁੱਖੀ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਸੰਦੀਪ ਚਾਹਲ, ਕੋਚ ਸੁਨਿਲ ਕੁਮਾਰ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਕਾਲਜ ਵਿੱਚ ਇਸ ਉਪਲਬੱਧੀ ਲਈ ਸਨਮਾਨਿਤ ਕੀਤਾ ਅਤੇ ਮੁਬਾਰਕਬਾਦ ਦਿੱਤੀ ।
City Air News 

