ਦੋਆਬਾ ਕਾਲਜ ਵਿੱਖੇ ‘ ਨਾਮੁਮਕਿਨ ਕੁਛ ਵੀ ਨਹੀਂ ’ ਵਿਸ਼ੇ ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿੱਖੇ ‘ ਨਾਮੁਮਕਿਨ ਕੁਛ ਵੀ ਨਹੀਂ ’ ਵਿਸ਼ੇ ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਸੰਗੋਸ਼ਟੀ ਵਿੱਚ ਮੇਜਰ ਡੀ.ਪੀ. ਸਿੰਘ ਹਾਜ਼ਿਰੀ ਨੂੰ ਸੰਬੋਧਤ ਕਰਦੇ ਹੋਏ।

ਜਲੰਧਰ, 10 ਅਕਤੂਬਰ, 2022: ਦੋਆਬਾ ਕਾਲਜ ਦੀ ਦਿਸ਼ਾ ਕਮੇਟੀ ਵੱਲੋਂ ਰੋਟਰੀ ਕਲੱਬ ਜਲੰਧਰ ਅਤੇ ਕਾਲਜ ਦੇ ਐਨਸੀਸੀ ਯੁਨਿਟ ਦੇ ਸਹਿਯੋਗ ਨਾਲ ‘ ਨਾਮੁਮਕਿਨ ਕੁਛ ਵੀ ਨਹੀਂ ’ ਵਿਸ਼ੇ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਮੇਜਰ ਡੀ.ਪੀ. ਸਿੰਘ- ਦੇਸ਼ ਦੇ ਪਹਿਲੇ ਪ੍ਰੋਸਥੈਟਿਕ ਲਿੰਬ ਬਲੇਡ ਰਨਰ ਅਤੇ ਸਕਾਈ ਡਾਇਵਰ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ। ਮੇਜਰ ਜਨਰਲ ਵਿਜੇ ਪਾਂਡੇ, ਕਰਨਲ ਆਰਐਮਐਸ ਸੰਧੂ, ਮਿਸ ਨੁਪੁਰ ਸੰਧੂ- ਪ੍ਰਧਾਨ ਰੋਟਰੀ ਕਲੱਬ ਅਤੇ ਡਾ. ਵਿਜੇ ਓਬਰਾਏ- ਸਚਿਵ ਰੋਟਰੀ ਕਲਬ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੋਹਲ, ਪ੍ਰੋ. ਸੁਖਵਿੰਦਰ ਸਿੰਘ, ਡਾ. ਸੁਰੇਸ਼ ਮਾਗੋ ਅਤੇ ਲੈਫਟੀਨੇਂਟ ਪ੍ਰੋ. ਰਾਹੁਲ ਭਾਰਦਵਾਜ- ਐਨਸੀਸੀ ਇੰਚਾਰਜ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਮੇਜਰ ਡੀ.ਪੀ. ਸਿੰਘ ਇੱਕ ਅਸਲ ਜਿੰਦਗੀ ਦੇ ਰਿਅਲ ਹੀਰੋ ਹਨ ਜੋ ਕਿ ਫਿਲਮਾਂ ਦੀ ਰੀਲ ਲਾਇਫ ਹੀਰੋ ਤੋਂ ਇਸ ਲਈ ਬੇਹਤਰ ਹਨ ਕਿਉਂਕਿ ਇਨਾਂ ਨੇ ਸਾਰੇ ਦੇਸ਼ਵਾਸੀਆਂ ਨੂੰ ਆਪਣੀ ਦਲੇਰੀ, ਸੰਘਰਸ਼ ਕਰਨ ਦੀ ਸ਼ਕਤੀ, ਆਤਮ ਵਿਸ਼ਵਾਸ ਅਤੇ ਲਗਨ ਨਾਲ ਆਪਣੀ ਵਿਕਲਾਂਗਤਾ ਤੇ ਵਿਜੇ ਪਾ ਕੇ ਪ੍ਰੋਸਥੈਟਿਕ ਲਿੰਬ ਨੂੰ ਅਪਣਾ ਕੇ ਮੈਰਾਥਨ ਵਿੱਚ ਦੌੜ ਕੇ ਆਪਣੀ ਸਫਲਤਾ ਦਾ ਝੰਡਾ ਦੇਸ਼ ਵਿਦੇਸ਼ ਵਿੱਚ ਸਥਾਪਤ ਕੀਤਾ। 

ਮੇਜਰ ਡੀ.ਪੀ. ਸਿੰਘ ਨੇ ਵਿਦਿਆਰਥੀਆਂ ਨੂੰ ਆਈ ਕੈਨ- ਮੈਂ ਕਰ ਸਕਦਾ ਹਾਂ ਸਫਲਤਾ ਦਾ ਮੂਲ ਮੰਤਰ ਦਿੰਦੇ ਹੋਏ ਦੱਸਿਆ ਕਿ ਕਿਸ ਤਰਾਂ ਉਨਾਂ ਨੇ ਆਪਣੇ ਜੀਵਨ ਵਿੱਚ ਜਿੰਦਗੀ ਅਤੇ ਮੌਤ ਦੀ ਲੜਾਈ ਨੂੰ ਲੜ ਕੇ ਆਪਣੇ ਆਪ ਨੂੰ ਵਿਕਲਾਂਗਤਾ ਤੇ ਜਿੱਤ ਪ੍ਰਾਪਤ ਕਰਦੇ ਹੋਏ ਇੱਕ ਵਾਰ ਫਿਰ ਤੋਂ ਦੋੜਨ ਦਾ ਫੈਂਸਲਾ ਕੀਤਾ। ਉਨਾਂ ਨੇ ਕਿਹਾ ਕਿ ਸਾਨੂੰ ਕਦੇ ਵੀ ਜਿੰਦਗੀ ਵਿੱਚ ਕਮਜੋਰ ਨਹੀਂ ਪੈਣਾ ਚਾਹੀਦਾ ਹੈ ਅਤੇ ਆਪਣੇ ਹੋਂਸਲੇ ਅਤੇ ਆਤਮ ਵਿਸ਼ਵਾਸ ਨੂੰ ਪੈਦਾ ਕਰ ਕੇ ਉਸ ਸਥਿਤੀ ਨਾਲ ਲੜ ਕੇ ਸਫਲ ਹੋਣ ਦੇ ਯਤਨ ਕਰਨੇ ਚਾਹੀਦੇ ਹਨ। ਮੇਜਰ ਡੀ.ਪੀ. ਸਿੰਘ ਨੇ ਦੱਸਿਆ ਕੀ ਉਹ ਅਕਸਰ ਭਗਵਤ ਗੀਤਾ ਅਤੇ ਗੁਰਬਾਣੀ ਤੋਂ ਪ੍ਰੇਰਣਾ ਲੈਂਦੇ ਹਨ ਅਤੇ ਵਿਦਿਆਰਥੀਆਂ ਨੂੰ ਵੀ ਇਸ ਤਰਾਂ ਦੀ ਰਚਨਾਵਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਮੌਕੇ ਤੇ ਵਿਦਿਆਰਥੀ ਤੇਜਸ ਨੇ ਦੇਸ਼ ਭਗਤੀ ਦਾ ਗੀਤ ਪ੍ਰਸਤੁਤ ਕੀਤਾ। ਪ੍ਰੋ. ਸੁਖਵਿੰਦਰ ਸਿੰਘ ਨੇ ਸਾਰੇ ਮਹਿਮਾਨਾ ਦੇ ਧੰਨਵਾਦ ਕੀਤਾ। ਪ੍ਰੋ. ਪਿ੍ਰਆ ਚੋਪੜਾ ਨੇ ਮੰਚ ਸੰਚਾਲਨ ਬਖੂਬੀ ਕੀਤਾ। ਸਮਾਰੋਹ ਦਾ ਸਮਾਪਨ ਰਾਸ਼ਟਰ ਗਾਣ ਨਾਲ ਹੋਇਆ।