ਦੋਆਬਾ ਕਾਲਜ ਵਿੱਚ ਜੀਵਨ ਕੌਸ਼ਲ ਦੇ ਵਿਕਾਸ ਵਿੱਚ ਅਧਿਆਪਕ ਦੀ ਭੂਮਿਕਾ ’ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ, ਜੀਵਨ ਕੌਸ਼ਲ ਸੈਮੀਨਾਰ, ਆਈਕਿਊਏਸੀ, ਡਾ. ਨਿਸ਼ਠਾ ਮੇਹਰਾ, ਐਜੂਕੇਸ਼ਨ ਵਿਭਾਗ

ਦੋਆਬਾ ਕਾਲਜ ਵਿੱਚ ਜੀਵਨ ਕੌਸ਼ਲ ਦੇ ਵਿਕਾਸ ਵਿੱਚ ਅਧਿਆਪਕ ਦੀ ਭੂਮਿਕਾ ’ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਸੈਮੀਨਾਰ ਵਿੱਚ ਡਾ. ਨਿਸ਼ਠਾ ਮੇਹਰਾ ਪ੍ਰਾਧਿਆਪਕਾਂ ਨੂੰ ਸੰਬੋਧਤ ਕਰਦੀ ਹੋਈ।

     ਜਲੰਧਰ, 27 ਨਵੰਬਰ, 2025: ਦੋਆਬਾ ਕਾਲਜ ਦੀ ਇੰਟਰਲ ਕੁਲਾਲਿਟੀ ਐਸ਼ੋਰੈਂਸ ਸੇਲ (ਆਈਕਿਓਏਸੀ) ਅਤੇ ਐਜੁਕੇਸ਼ਨ ਵਿਭਾਗ ਦੁਆਰਾ ਜੀਵਨ ਕੌਸ਼ਲ ਦੇ ਵਿਕਾਸ ਵਿੱਚ ਅਧਿਆਪਕ ਦੀ ਭੂਮਿਕਾ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਜਿਸ ਵਿੱਚ ਡਾ. ਨਿਸ਼ਠਾ ਮੇਹਰਾ, ਸਾਇੰਟਿਸਟ ਡੀ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਣਞਣO) ਬਤੌਰ ਮੁੱਖ ਬੁਲਾਰੇ ਹਾਜ਼ਰ ਹੋਈ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਜੀਵ ਖੋਸਲਾ—ਸੰਯੋਜਕ ਆਈਕਿਉਏਸੀ, ਡਾ. ਅਵਿਨਾਸ਼ ਚੰਦਰ—ਐਜੁਕੇਸ਼ਨ ਵਿਭਾਗਮੁੱਖੀ ਅਤੇ ਪ੍ਰਾਧਿਆਪਕਾ ਨੇ ਕੀਤਾ। 
    ਡਾ. ਨਿਸ਼ਠਾ ਮੇਹਰਾ ਨੇ ਹਾਜ਼ਰ ਨੂੰ ਦੱਸਿਆ ਕਿ ਅਧਿਆਪਕ ਦੀ ਭੂਮਿਕਾ ਸਿਰਫ਼ ਗਿਆਨ ਦੇਣ ਤੱਕ ਹੀ ਸੀਮਤ ਨਹੀਂ ਹੋਣੀ ਚਾਹੀਦੀ, ਬਲਕਿ ਉਨ੍ਹਾਂ ਨੂੰ ਵਿਦਿਆਰਥੀਆਂ ਦੇ ਨਾਲ ਗਿਆਨ ਪ੍ਰਾਪਤ ਕਰਨ ਦੇ ਲਈ ਸਾਕਾਰਾਤਮਕ ਮਾਹੌਲ ਬਣਾਉਣ ਦਾ  ਕੰਮ ਕਰਨਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ ਕਿ ਪ੍ਰਾਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਨੂੰ ਸਾਮਾਜਿਕ ਭਾਵਨਾਤਮਕ ਲਰਨਿੰਗ ਦੇ ਮਹੱਤਵ ’ਤੇ ਵੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕਰਨੀ ਚਾਹੀਦੀ ਹੈ ਕਿ ਕਿਵੇਂ ਇੱਕ ਵਿੱਦਿਅਕ ਸੰਸਥਾ ਵਿੱਚ ਇਸ ਪ੍ਰਕ੍ਰਿਆ ਰਾਹੀਂ ਇੱਕ ਸੁਰੱਖਿਅਕ ਭਾਵਨਾਤਮਕ ਅਤੇ ਸਿੱਖਿਅਕ ਅਨੁਕੂਲ ਵਾਤਾਵਰਣ ਵਿਕਸਿਤ ਕੀਤਾ ਜਾ ਸਕਦਾ ਹੈ । 
     ਡਾ. ਮੇਹਰਾ ਨੇ ਕਿਹਾ ਕਿ ਜੀਵਨ ਕੌਸ਼ਲ ਆਧੁਨਿਕ ਸਿੱਖਿਆ ਦਾ ਇੱਕ ਮਹੱਤਵਪੂਰਨ ਜ਼ਰੂਰੀ ਹਿੱਸਾ ਹੈ । ਉਨ੍ਹਾਂ ਨੇ ਕਿਹਾ ਕਿ ਕਲਾਸ ਵਿੱਚ ਸੋਸ਼ਲ ਇਮੋਸ਼ਨਲ ਲਰਨਿੰਗ ਨੂੰ ਸ਼ਾਮਿਲ ਕਰਨ ਨਾਲ ਅਧਿਆਪਕ ਇੱਕ ਵਧੀਆ ਮਾਰਗਦਰਸ਼ਕ, ਪ੍ਰੇਰਕ ਅਤੇ ਸਹਿਯੋਗੀ ਦੀ ਭੂਮਿਕਾ ਬਹੁਤ ਹੀ ਵਧੀਆ ਢੰਗ ਨਾਲ ਨਿਭਾ ਸਕਦਾ ਹੈ, ਜਿਸ ਨਾਲ ਵਿਦਿਆਰਥੀਆਂ ਵਿੱਚ ਤਨਾਵ ਪ੍ਰਬੰਧਨ, ਸੰਵੇਦਨਸ਼ੀਲ ਸੰਵਾਦ, ਸਾਕਾਰਾਤਮਕ ਸੰਬੰਧ ਵਰਗੀਆਂ ਯੋਗਤਾਵਾਂ ਵਿਕਸਿਤ ਕੀਤੀ ਜਾ ਸਕਦੀ ਹੈ । 
    ਆਪਣੇ ਸੰਬੋਧਨ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਅਧਿਆਪਕ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਤੇਜੀ ਨਾਲ ਵੱਧ ਰਹੇ ਪਰਿਵੇਸ਼ ਵਿੱਚ ਅਧਿਆਪਕਾਂ ਨੂੰ ਨਵੀਂ ਚੀਜਾਂ ਸਿੱਖਣ ਦੇ ਲਈ ਪ੍ਰਬਲ ਇੱਛਾ ਹੋਣੀ ਚਾਹੀਦੀ ਹੈ । ਉਨ੍ਹਾਂ ਨੇ ਕਿਹਾ ਲਾਇਫ ਲੋਂਗ ਐਨਜੋਏਮੈਂਟ ਦਾ ਅਰਥ ਨਿਰੰਤਰ ਸਿੱਖਦੇ ਰਹਿਣਾ ਹੀ ਹੁੰਦਾ ਹੈ । ਇਸ ਲਈ ਅਧਿਆਪਕਾਂ ਨੂੰ ਜੀਵਨ ਭਰ ਸਿੱਖਣ ਵਾਲਾ ਬਣਨਾ ਚਾਹੀਦਾ ਹੈ । 
    ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਸੰਯੋਜਕਾਂ ਨੇ ਡਾ. ਨਿਸ਼ਠਾ ਮੇਹਰਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । 
    ਡਾ. ਅਵਿਨਾਸ਼ ਚੰਦਰ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ । ਮੰਚ ਸੰਚਾਲਨ ਡਾ. ਮਨਜੀਤ ਕੌਰ ਨੇ ਬਖੂਬੀ ਕੀਤਾ । ਸਵਾਲ—ਜਵਾਬ ਸੈਸ਼ਨ ਵਿੱਚ ਪ੍ਰਾਧਿਆਪਕਾਂ ਨੇ ਸਵਾਲ ਪੁੱਛ ਕੇ ਆਪਣੀ ਉਤਸੁਕਤਾ ਨੂੰ ਸੰਤੁਸ਼ਟ ਕੀਤਾ ।