ਦੋਆਬਾ ਕਾਲਜ ਵਿੱਖੇ ਵੇਸਟ ਸੈਗ੍ਰੀਗੇਸ਼ਨ ਅਤੇ ਡਿਸਪੋਜ਼ਲ ਤੇ ਸੈਮੀਨਾਰ ਅਯੋਜਤ
ਜਲੰਧਰ, 16 ਅਕਤੂਬਰ, 2023: ਦੋਆਬਾ ਕਾਲਜ ਦੇ ਈਕੋ ਕੱਲਬ ਅਤੇ ਐਨਐਸਐਸ ਵਿਭਾਗ ਦੁਆਰਾ ਵੇਸਟ ਸੈਗ੍ਰੀਗੇਸ਼ਨ ਅਤੇ ਡਿਸਪੋਜ਼ਲ ਤੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਵੱਛਤਾ ਹੀ ਸੇਵਾ ਦੇ ਅਭਿਆਨ ਦੇ ਅੰਤਰਗਤ ਗਾਰਬੇਜ਼ ਫ੍ਰੀ ਇੰਡਿਆ ਦੀ ਥੀਮ ਤੇ ਸੈਮੀਨਾਰ ਦਾ ਅਯੋਜਨ ਕਰਵਾਇਆ ਗਿਆ ਜਿਸ ਵਿੱਚ ਡਾ. ਨਵਨੀਤ ਭੁੱਲਰ- ਫਾਉਂਡਰ- ਐਕਸ਼ਨ ਗਰੁੱਪ ਅਗੇਂਸਟ ਪਲਾਸਟਿਕ ਪਾਲਿਊਸ਼ਨ ਅਤੇ ਸਰੋਜ ਕਪੂਰ- ਫੈਸਿਲੀਟੈਟਰ, ਨਗਰ ਨਿਗਮ ਜਲੰਧਰ ਬਤੌਰ ਮੁੱਖ ਬੁਲਾਰਾ, ਭਰਤ ਬੰਸਲ- ਪ੍ਰੋਗਰਾਮ ਮੈਨੇਜਰ, ਐਨਜੀਓ, ਰੀਪ ਬੈਨੇਫਿਟ ਫਾਉਂਡੇਸ਼ਨ ਅਤੇ ਸ਼੍ਰੀ ਪਿਆਰੇ ਮੋਹਨ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਸ਼ਿਵਿਕਾ ਦੱਤਾ, ਪ੍ਰੋ. ਅਰਸ਼ਦੀਪ ਸਿੰਘ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਉਦਯੋਗੀਕਰਣ ਦੇ ਦੌਰ ਵਿੱਚ ਇਹ ਸਾਡੇ ਸਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀ ਆਪਣੇ ਘਰ, ਕੰਮ ਕਰਨ ਵਾਲੀ ਜਗਾ ਅਤੇ ਸ਼ਹਿਰ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਸਫਾਈ ਦਾ ਵਿਸ਼ੇਸ਼ ਰੂਪ ਨਾਲ ਧਿਆਨ ਰਖਿਏ ਤਾਕਿ ਸਰਕਾਰ ਦੁਆਰੇ ਸੁਝਾਏ ਗਏ ਵੇਸਟ ਸੇਗ੍ਰੀਗੇਸ਼ਨ ਅਤੇ ਡਿਸਪੋਜ਼ਲ ਦੇ ਤੌਰ ਤਰੀਕੇ ਨੂੰ ਪੂਰਣ ਰੂਪ ਨਾਲ ਅਪਣਾਇਆ ਜਾ ਸਕੇ ਤਾਂ ਹੀ ਅਸੀ ਸਰਕਾਰ ਦੇ ਚਲਾਏ ਗਏ ਅਭਿਆਨ ਸਵੱਛਤਾ ਹੀ ਸੇਵਾ ਵਿੱਚ ਵੱਧ ਚੜ ਕੇ ਭਾਗ ਲੈ ਪਾਵਾਂਗੇ।
ਡਾ. ਨਵਨੀਤ ਭੁੱਲਰ ਨੇ ਮਾਇਕ੍ਰੋ ਪਲਾਸਟਿਕ ਕਚਰੇ ਦੁਆਰਾ ਸਾਡੇ ਸਮਾਜ ਨੂੰ ਵੱਖ ਵੱਖ ਹੇਲਥ ਸਿਸਟਮਾਂ ਨੂੰ ਤਹਿਸ ਨਹਿਸ ਕਰਨ ਦੇ ਬਾਰੇ ਵਿੱਚ ਸਫਲਤਾਪੂਰਵਕ ਜਾਣਕਾਰੀ ਦਿੱਤੀ ਅਤੇ ਮਾਇਕ੍ਰੋ ਪਲਾਸਟਿਕ ਕਚਰੇ ਦੇ ਸੇਗ੍ਰੀਗੇਸ਼ਨ ਅਤੇ ਡਿਸਪੋਜ਼ਲ ਦੇ ਤੌਰ ਤਰੀਕੇ ਦੇ ਬਾਰੇ ਵਿੱਚ ਦੱਸਿਆ। ਸਰੋਜ ਕਪੂਰ ਨੇ ਹਾਜ਼ਿਰੀ ਨੂੰ ਵੇਸਟ ਸੇਗ੍ਰੀਗੇਸ਼ਨ ਦੀ ਜ਼ਰੂਰਤ ਅਤੇ ਵੇਸਟ ਮੈਨੇਜਮੇਂਟ ਦੀ ਤਕਨੀਕਾਂ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ। ਭਰਤ ਬੰਸਲ ਨੇ ਐਨਜੀਓ, ਰੀਪ ਬੈਨੇਫਿਟ ਫਾਉਂਡੇਸ਼ਨ ਦੁਆਰਾ ਵੇਸਟ ਸੇਗ੍ਰੀਗੇਸ਼ਨ ਨਾਲ ਸੰਬੰਧਤ ਕਰਵਾਏ ਜਾਣ ਵਾਲੇ ਵੱਖ ਵੱਖ ਕਾਰਜਾਂ ਦੀ ਜਾਣਕਾਰੀ ਦਿੱਤੀ। ਪ੍ਰੀਤਕਿਰਨ- ਬੀਬੀਆਂ ਦੀ ਹੱਟੀ ਗਰੁਪ ਨੇ ਸ਼ਹਿਰ ਦੇ ਟੈਕਸਟਾਈਲ ਵੇਸਟ ਨਾਲ ਕੀਤੀ ਜਾਣ ਵਾਲੀ ਰੀ-ਸਾਇਕਲਿੰਗ ਦੀ ਪ੍ਰਕ੍ਰਿਆ ਦੇ ਬਾਰੇ ਵਿੱਚ ਦੱਸਿਆ। ਇਸ ਮੌਕੇ ਤੇ ਬੈਸਟ ਆਉਟ ਆਫ ਵੇਸਟ ਕੰਪੀਟੀਸ਼ਨ ਕਰਵਾਇਆ ਗਿਆ ਅਤੇ ਵਿਦਿਆਰਥੀਆਂ ਨੇ ਇਸ ਵਿੱਚ ਭਾਗ ਲੈ ਕੇ ਪਿ੍ਰੰਯਕਾ ਨੇ ਪਹਿਲਾ, ਇਸ਼ਿਤਾ ਨੇ ਦੂਸਰਾ, ਨਿਤਿਸ਼ ਨੇ ਤੀਸਰਾ, ਡੈਕਲਾਮੇਸ਼ਨ ਵਿੱਚ ਭਵਲੀਨ ਨੇ ਪਹਿਲਾ, ਬਬਿਤਾ ਨੇ ਦੂਸਰਾ ਅਤੇ ਨਮਰਤਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਡਾ. ਅਸ਼ਵਨੀ ਕੁਮਾਰ ਨੇ ਵੋਟ ਆਫ ਥੈਂਕਸ ਦਿੱਤਾ।