ਦੋਆਬਾ ਕਾਲਜ ਵਿਖੇ ਰਾਸ਼ਟਰੀ ਝੰਡੇ ਦੀ ਮਹੱਤਾ ਤੇ ਸੰਗੋਸ਼ਟੀ ਅਯੋਜਤ

ਦੋਆਬਾ ਕਾਲਜ ਵਿਖੇ ਰਾਸ਼ਟਰੀ ਝੰਡੇ ਦੀ ਮਹੱਤਾ ਤੇ ਸੰਗੋਸ਼ਟੀ ਅਯੋਜਤ

ਜਲੰਧਰ 23 ਅਗਸਤ, 2022 (          ) ਦੋਆਬਾ ਕਾਲਜ ਦੇ ਐਨਸੀਸੀ, ਐਨਐਸਐਸ ਅਤੇ ਰੈਡ ਰੀਬਨ ਕਲੱਬ ਵਲੋਂ ਇੱਕ ਭਾਰਤ ਸ਼ਰੇਸ਼ਠ ਭਾਰਤ ਦੇ ਪੋ੍ਰਗਰਾਮ ਦੇ ਤਹਿਤ ਤਿਰੰਗਾ- ਸਾਡਾ ਰਾਸ਼ਟਰੀ ਧਵਜ- ਏਕਤਾ, ਅਖੰਡਤਾ ਅਤੇ ਅਨੇਕਤਾ ਦਾ ਪ੍ਰਤੀਕ ਵਿਸ਼ੇ ਤੇ ਸੰਗੋਸ਼ਟੀ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸੇਵਾਮੁਕਤ ਕਰਨਲ ਵੀ.ਕੇ. ਸ਼ਰਮਾ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ,  ਡਾ. ਅਰਸ਼ਦੀਪ ਸਿੰਘ,  ਡਾ. ਰਾਕੇਸ਼ ਕੁਮਾਰ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। 
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਰਾਸ਼ਟਰੀ ਝੰਡਾ ਸਾਰੇ ਦੇਸ਼ਵਾਸੀਆਂ ਦੇ ਸੰਮਾਨ ਦਾ ਪ੍ਰਤੀਕ ਹੈ ਅਤੇ ਸਾਨੂੰ ਸਾਰੇ ਨਾਗਰਿਕਾਂ ਨੂੰ ਇਹ ਚਾਹੀਦਾ ਹੈ ਕਿ ਇਸਦੇ ਪ੍ਰਤੀ ਆਪਣੀ ਮੌਲਿਕ ਡਿਊਟੀਜ਼ ਨੂੰ ਸਮਝਦੇ ਹੋਏ ਇਸਦਾ ਪੂਰਨ ਆਦਰ ਅਤੇ ਸੰਮਾਨ ਬਰਕਰਾਰ ਰਖਿਏ।
ਕਰਨਲ ਵੀ.ਕੇ. ਸ਼ਰਮਾ ਨੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਕਿਹਾ ਕਿ ਸਾਰੀਆਂ ਨੂੰ ਰਾਸ਼ਟਰੀ ਝੰਡੇ, ਰਾਸ਼ਟਰੀ ਚਿੰਨ ਅਤੇ ਰਾਸ਼ਟਰਗਾਣ ਦਾ ਪੂਰਨ ਸੰਮਾਨ ਕਰਦੇ ਹੋਏ ਹਮੇਸ਼ਾ ਇਸਦਾ ਸੰਮਾਨ ਕਾਇਮ ਰਖਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਕੋਈ ਵੀ ਰਾਸ਼ਟਰ ਬਿਨਾ ਭਾਇਚਾਰੇ, ਸ਼ਾਂਤੀ ਅਤੇ ਬਲਿਦਾਨ ਦੀ ਭਾਵਨਾ ਦੇ ਬਗੈਰ ਵਿਕਾਸ ਦੀ ਰਾਹ ਤੇ ਅਗੇ ਨਹੀਂ ਵੱਧ ਸਕਦਾ। ਉਨਾਂ ਨੇ ਹਾਜ਼ਿਰੀ ਨੂੰ ਸੁਤੰਤਰਤਾ ਦਿਵਸ ਅਤੇ ਗਣਤੰਤਰਤਾ ਦਿਵਸ ਦੀ ਮਹੱਤਾ ਦੇ ਬਾਰੇ ਵਿੱਚ ਦੱਸਿਆ। ਇਸਦੇ ਨਾਲ ਹੀ ਉਨਾਂ ਨੇ ਨੈਸ਼ਨਲ ਡਿਫੈਂਸ ਅਕਾਦਮੀ ਦੀ ਪ੍ਰੀਖਿਆ ਦੇ ਬਾਰੇ ਵਿੱਚ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਡਾ. ਅਰਸ਼ਦੀਪ ਸਿੰਘ ਨੇ ਕਰਨਲ ਵੀ.ਕੇ. ਸ਼ਰਮਾ ਨੂੰ ਸੰਮਾਨ ਚਿੰਨ ਦੈ ਕੇ ਸੰਮਾਨਿਤ ਕੀਤਾ। ਡਾ. ਸ਼ਿਵਿਕਾ ਦੱਤਾ ਨੇ ਮੰਚ ਸੰਚਾਲਨ ਬਖੂਬੀ ਕੀਤਾ। 
ਦੋਆਬਾ ਕਾਲਜ ਵਿਖੇ ਅਯੋਜਤ ਸੰਗੋਸ਼ਟੀ ਵਿੱਚ ਕਰਨਲ ਵੀ.ਕੇ. ਸ਼ਰਮਾ ਹਾਜ਼ਿਰੀ ਨੂੰ ਸੰਬੋਧਤ ਕਰਦੇ ਹੋਏ।