ਦੋਆਬਾ ਕਾਲਜ ਵਿਖੇ ਇੰਡਸਟਰੀਜ਼ ਵਿੱਚ ਮਾਇਕ੍ਰੋਬਿਅਲ ਦੀ ਭੂਮਿਕਾ ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿਖੇ ਇੰਡਸਟਰੀਜ਼ ਵਿੱਚ ਮਾਇਕ੍ਰੋਬਿਅਲ ਦੀ ਭੂਮਿਕਾ ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿਖੇ ਅਯੋਜਤ ਸੈਮੀਨਾਰ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਸਟੈਫੀ ਅਤੇ ਡਾ. ਰਾਜੀਵ ਖੋਸਲਾ ਹਾਜ਼ਿਰੀ ਨੂੰ ਸੰਬੋਧਤ ਕਰਦੇ ਹੋਏ। 

ਜਲੰਧਰ 24 ਨਵੰਬਰ, 2021:ਦੋਆਬਾ ਕਾਲਜ ਦੇ ਬਾਓਟੇਕਨਾਲਜੀ ਵਭਾਗ ਵਲੋਂ ਡੀਬੀਟੀ ਸਟਾਰ ਸਟੇਟਸ ਕਾਲਜ ਦੇ ਤਹਿਤ ਇੰਡਸਟਰੀਜ਼ ਵਿੱਚ ਮਾਇਕ੍ਰੋਬਿਅਲ ਇੰਜਾਇਮਜ਼ ਦੀ ਭੂਮਿਕਾ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਜਿਸ ਵਿੱਚ ਡਾ. ਸਟੈਫੀ ਅਨਗੂਰਲ- ਇਨਵਾਯਰਮੇਂਟਲ ਬਾਓਟੇਕਨਾਲਜਿਸਟ, ਯੂਐਸਏ ਬਤੌਰ ਮੁੱਖ ਬੁਲਾਰਾ ਹਾਜ਼ਿਰ ਹੋਈ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਜੀਵ ਖੋਸਲਾ-ਕੋਰਡੀਨੇਟਰ, ਪ੍ਰੋ. ਕੇ.ਕੇ. ਯਾਦਵ-ਡੀਨ ਅਕਾਦਮਿਕ ਅਫੇਅਰਸ, ਡਾ. ਅਰਸ਼ਦੀਪ ਸਿੰਘ, ਡਾ ਅਸ਼ਵਨੀ ਬਲਹੋਤਰਾ, ਡਾ. ਰਾਕੇਸ਼ ਕੁਮਾਰ, ਡਾ. ਸੁਰੇਸ਼ ਮਾਗੋ, ਪ੍ਰਾਧਿਆਪਕਾਂ ਅਤੇ 80 ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕੀ ਡੀਬੀਟੀ ਸਟਾਰ ਕਾਲਜ ਸਕੀਮ ਦੇ ਅੰਤਰਗਤ ਕਾਲਜ ਸਾਇੰਸ ਦੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ ਵਿੱਚ ਆ ਰਹੀ ਵੱਖ ਵੱਖ ਸਮਸਿਆਵਾਂ, ਅਵਸਰਾਂ ਅਤੇ ਸਕੀਮਾਂ ਦੀ ਜਾਣਕਾਰੀ ਸਾਰਥੀ ਪ੍ਰੋਗ੍ਰਾਮ ਦੇ ਅੰਤਰਗਤ ਸਰਕਾਰੀ ਅਤੇ ਗੈਰ ਸਰਕਾਰੀ ਵਿਗਿਆਨਿਕ ਸੰਸਥਾਂਵਾਂ ਵਿੱਚ ਕਾਰਜ ਕਰਦੇ ਹੋਏ ਵਿਦਿਆਰਥੀਆਂ ਦੇ ਨਾਲ ਇਸ ਤਰਾਂ ਦੇ ਸੈਮੀਨਾਰਾਂ ਅਤੇ ਵਰਕਸ਼ਾਪਸ ਵਿੱਚ ਉਹਨਾਂ ਦੀ ਇੰਟਰੈਕਸ਼ਨ ਕਰਵਾ ਕੇ ਕਰਦਾ ਹੈ ਅਤੇ  ਉਨਾਂ ਨੂੰ ਤੈਆਰ ਕਰਦਾ ਹੈ।
ਡਾ. ਸਟੈਫੀ ਐਨਗੂਰਲ ਨੇ ਹਾਜ਼ਿਰੀ ਨੂੰ ਮਾਇਕ੍ਰੋਬਿਅਲ ਇੰਜਾਇਮਜ਼ ਦਾ ਇੰਡਸਟਰਿਅਲ ਸੱਤਰ ਤੇ ਇਸਤੇਮਾਲ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਨਾਂ ਨੇ ਵੱਖ ਵੱਖ  ਬਾਓਟੇਕਨੋਲੋਜ਼ਿਕਲ ਟੂਲਜ਼ ਦਾ ਇਸਤੇਮਾਲ ਕਰਕੇ ਇੰਡਸਟਰਿਅਲ ਵੈਸਟ ਮਟੀਰੀਅਲ ਦੇ ਟਰੀਟਮੇਂਟ ਦੇ ਲਈ ਕੇਮਿਕਲਸ ਦੀ ਥਾਂ ਤੇ ਮਾਇਕ੍ਰੋਬਿਅਲ ਇੰਜਾਇਮਜ਼ ਦੇ ਟ੍ਰੀਟਮੇਂਟ ਕਰਨ ਤੇ ਜ਼ੋਰ ਦਿਤਾ ਜਿਸ ਤੋਂ ਕੀ ਪੇਪਰ ਇੰਡਸਟਰੀ, ਕੋਸਮੇਟਿਕ ਇੰਡਸਟਰੀ, ਲੈਦਰ ਇੰਡਸਟਰੀ ਅਤੇ ਫੂਡ ਐਂਡ ਟੈਕਸਟਾਇਲ ਇੰਡਸਟਰੀ ਤੋਂ ਨਿਕਲਣ ਵਾਲੇ ਪਾਲਿਊਸ਼ਨ ਨੂੰ ਕਾਫੀ ਹਦ ਤਕ ਘਟ ਕੀਤਾ ਜਾ ਸਕੇ। ਉਨਾਂ ਨੇ ਲਾਕੇਜ਼ ਇੰਜਾਇਮ ਦੁਆਰਾਂ ਹੇਅਰਡਾਈਜ਼ ਬਣਾਉਨ ਦੇ ਬਾਰੇ ਵੀ ਜਾਣਕਾਰੀ ਦਿੱਤੀ ਜੋ ਕਿ ਘੱਟ ਹਾਣੀਕਾਰਕ ਹੁੰਦਾ ਹੈ। ਇਸਦੇ ਇਲਾਵਾ ਉਨਾਂ ਨੇ ਦਸਿਆ ਕਿ ਕਿਵੇਂ ਜਾਈਲੇਜ਼ ਅਤੇ ਮੈਨੇਜ ਇੰਜਾਇਮ ਦਾ ਇਸਤੇਮਾਲ ਕਰਕੇ ਸਫੇਦ ਕਾਗਜ ਦੀ ਬ੍ਰਾਇਟਨੇਸ ਨੂੰ ਸਫਲਤਾਪੂਰਵਕ ਵਦਾਆ ਜਾ ਸਕਦਾ ਹੈ।