ਦੋਆਬਾ ਕਾਲਜ ਦੇ ਐਨਸੀਸੀ ਵਲੋਂ ਸਫਲਤਾ ਦੇ ਗੁਰ ਤੇ ਸੰਗੋਸ਼ਟੀ ਅਯੋਜਤ

ਦੋਆਬਾ ਕਾਲਜ ਦੇ ਐਨਸੀਸੀ ਵਲੋਂ ਸਫਲਤਾ ਦੇ ਗੁਰ ਤੇ ਸੰਗੋਸ਼ਟੀ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਸੈਮੀਨਾਰ ਵਿੱਚ ਮੁੱਖਵਕਤਾ ਕਵਰਦੀਪ ਸਿੰਘ ਭਾਟਿਆ ਐਨਸੀਸੀ ਕੈਡਟਾਂ ਦੇ ਨਾਲ।

ਜਲੰਧਰ, 25 ਮਾਰਚ, 2022: ਦੋਆਬਾ ਕਾਲਜ ਦੇ ਐਨਸੀਸੀ ਵਿਭਾਗ ਵਲੋਂ ਜ਼ਿੰਦਗੀ ਵਿੱਚ ਸਫਲਤਾ ਦੇ ਗੁਰ ਦੇ ਵਿਸ਼ੇ ਤੇ ਸਮਾਗਮ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਕਵਰਦੀਪ ਸਿੰਘ ਭਾਟਿਆ-ਐਮ.ਡੀ.- ਮਾਇੰਡ ਮੂਵਰਸ ਬਤੌਰ ਮੁੱਖ ਵਕਤਾ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਲੈਫਿਟਨੇਂਟ ਰਾਹੁਲ ਭਾਰਦਵਾਜ ਅਤੇ 60 ਐਨ.ਸੀ.ਸੀ. ਕੈਡਟਾਂ ਨੇ ਕੀਤਾ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦਾ ਐਨਸੀਸੀ ਵਿਭਾਗ ਵਿਦਿਆਰਥੀਆਂ ਦੇ ਅਨੁਸ਼ਾਸਨ ਵਿੱਚ ਰਹਿਣ ਲਈ ਅਤੇ ਆਤਮ ਵਿਸ਼ਵਾਸ ਦਾ ਸੰਚਾਰ ਕਰਨ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਿਹਾ ਹੈ ਜਿਸ ਦੇ ਬਲਬੂਤੇ ਤੇ ਵਿਦਿਆਰਥੀ ਆਪਣੇ ਜੀਵਨ ਵਿੱਚ ਮੇਹਨਤ ਕਰ ਕੇ ਹਰ ਖੇਤਰ ਵਿੱਚ ਸਫਲ ਹੋ ਸਕਦੇ ਹਨ। 

ਕਵਦੀਪ ਸਿੰਘ ਭਾਟਿਆ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਜੀਵਨ ਵਿੱਚ ਕੋਈ ਵੀ ਕਾਰਜ ਛੋਟਾ ਨਹੀਂ ਹੁੰਦਾ ਸਿਰਫ ਸੋਚ ਹੀ ਛੋਟੀ ਹੁੰਦੀ ਹੈ, ਇਸ ਲਈ ਸਾਨੂੰ ਆਪਣੀ ਸੋਚ ਨੂੰ ਵੱਡੀ ਕਰ ਕੇ ਆਪਣੇ ਟੀਚੇ ਦੇ ਦਾਅਰੇ ਨੂੰ ਵਦਾ ਕੇ ਉਰਜਾ ਨਾਲ ਕਾਰਜ ਕਰ ਸਫਲਤਾ ਪ੍ਰਾਪਤ ਕਰਨੀ ਚਾਹੀਦੀ ਹੈ। ਉਨਾਂ ਨੇ ਮੋਬਾਇਲ ਐਡੀਕਸ਼ਨ ਦੇ ਬਾਰੇ ਵਿੱਚ ਦਸਦੇ ਹੋਏ ਕਿਹਾ ਕਿ ਵਰਤਮਾਨ ਦੌਰ ਵਿੱਚ ਮਾਤਾ ਪਿਤਾ ਵੀ ਜਿਆਦਾਤਰ ਮੋਬਾਇਲ ਦੇ ਨਾਲ ਸਮੇਂ ਵਅਤੀਤ ਕਰਦੇ ਹਨ ਜਿਸ ਤੋਂ ਕਿ ਉਹ ਆਪਣੇ ਬਚਿਆਂ ਤੋਂ ਦੂਰ ਹੁੰਦੇ ਜਾ ਰਹੇ ਹਨ। ਮਾਤਾ ਪਿਤਾ ਨੂੰ ਮੋਬਾਇਲ ਐਡੀਕਸ਼ਨ ਤੋਂ ਨਿਜ਼ਾਤ ਪਾ ਕੇ ਆਪਣੇ ਬਚਿਆਂ ਨਾਲ ਜ਼ਿਆਦਾ ਸਮੇਂ ਵਅਤੀਤ ਕਰ ਕੇ ਉਹਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ।