ਦੋਆਬਾ ਕਾਲਜ ਵਿਖੇ ਜਰਨਲਿਜ਼ਮ ਵਿੱਚ ਰੋਜ਼ਗਾਰ ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿਖੇ ਜਰਨਲਿਜ਼ਮ ਵਿੱਚ ਰੋਜ਼ਗਾਰ ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਸੈਮੀਨਾਰ ਵਿੱਚ ਪੁਨੀਤਪਾਲ ਸਿੰਘ ਹਾਜ਼ਿਰੀ ਨੂੰ ਸੰਬੋਧਿਤ ਕਰਦੇ ਹੋਏ।

ਜਲੰਧਰ, 7 ਨਵੰਬਰ, 2023: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਜਰਨਲਿਜ਼ਮ ਅਤੇ ਮਾਸ ਕਮਿਉਨਿਕੇਸ਼ਨ ਵਿਭਾਗ ਦੁਆਰਾ ਜੇਬਵੋ ਨਿਊਜ਼ਲਾਈਨ ਪ੍ਰਾਇਵੇਟ ਲਿਮਟਿਡ ਕੰਪਨੀ ਦੁਆਰਾ ਜਰਨਲਿਜ਼ਮ ਦੇ ਖੇਤਰ ਵਿਚੱ ਰੋਜ਼ਗਾਰ ਦੇ ਮੌਕਿਆਂ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਵਿਭਾਗ ਦੇ ਪੂਰਵ ਵਿਦਿਆਰਥੀ ਪੁਨੀਤਪਾਲ ਸਿੰਘ- ਡਾਇਰੈਕਟਰ, ਜੇਬਵੋ ਨਿਊਜ਼ ਲਾਇਨ ਕੰਪਨੀ, ਮਨਪ੍ਰੀਤ ਕੌਰ ਜੋਹਲ- ਪੂਰਵ ਵਿਦਿਆਰਥਣ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਸਿਮਰਨ ਸਿੱਧੂ- ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। 

ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦਾ ਜਰਨਲਿਜ਼ਮ ਵਿਭਾਗ ਉੱਤਰ ਭਾਰਤ ਦਾ ਅਗ੍ਰਣੀ ਵਿਭਾਗ ਹੈ ਜੋਕਿ ਵਿਦਿਆਰਥੀਆਂ ਨੂੰ ਪਿ੍ਰੰਟ ਅਤੇ ਇਲੇਕਟ੍ਰੋਨਿਕ ਮੀਡੀਆ  ਨਾਲ ਸੰਬੰਧਤ ਉਦਯੋਗ ਦੀ ਸਾਰੀ ਬਾਰੀਕੀਆਂ ਦੇ ਬਾਰੇ ਵਿੱਚ ਵਿਦਿਆਰਥੀਆਂ ਨੂੰ ਸਾਰਾ ਸਾਲ ਵੱਖ ਵੱਖ ਸੈਮੀਨਾਰਸ, ਵਰਕਸ਼ਾਪਸ, ਇੰਡਸਟ੍ਰੀਅਲ ਵਿਜ਼ਿਟਸ ਅਤੇ ਪ੍ਰੈਕਿਟਕਲ ਟ੍ਰੇਨਿੰਗ ਦੇ ਕੇ ਉਨਾਂ ਨੂੰ ਸਮੇਂ ਰਹਿੰਦੇ ਮੀਡੀਆ ਜਗਤ ਦੇ ਲਈ ਵਦਿਆ ਤਿਆਰ ਕਰਦਾ ਹੈ। ਉਨਾਂ ਨੇ ਕਿਹਾ ਕਿ ਇਹ ਸੈਮੀਨਾਰ ਇਸੇ ਹੀ ਦਿਸ਼ਾ ਵਿੱਚ ਇੱਕ ਸਾਰਥਖ ਕਦਮ ਹੈ। ਪੁਨੀਤਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਮੀਡੀਆ ਕਿਟਸ, ਪ੍ਰੈਸ ਰਿਲੀਜ਼ ਬਣਾਉਨ ਦੇ ਤੌਰ ਤਰੀਕੇ, ਈਵੇਂਟ ਡਿਸਕ੍ਰਿਪਸ਼ਨਸ, ਕ੍ਰਾਇਸਿਜ਼ ਅਤੇ ਵੱਖ ਵੱਖ ਰਿਪੋਰਟਸ ਬਣਾਉਨ ਦੇ ਬਾਰੇ ਵਿੱਚ ਵਿਸਾਤਰ ਨਾਲ ਜਾਣਕਾਰੀ ਦਿੱਤੀ। 

ਡਾ. ਸਿਮਰਨ ਸਿੱਧੂ ਨੇ ਵਿਦਿਆਰਥੀਆਂ ਨੂੰ ਮੀਡੀਆ ਹਾਉਸਿਜ਼ ਦੁਆਰਾ ਅਨੁਸਰਨ ਕੀਤੇ ਜਾਣ ਵਾਲੇ ਵੱਖ ਵੱਖ ਮਾਪਦੰਡਾ ਅਤੇ ਨਿਊਜ਼ ਵਾਇਅਰ ਅਤੇ ਨਿਊਜ਼ ਲਾਇਨ ਨਾਲ ਸੰਬੰਧਤ ਕੰਪਨੀਆਂ ਦੀ ਕਾਰਜਸ਼ੈਲੀ ਅਤੇ ਕਾਰਜਪ੍ਰਣਾਲੀ ਦੇ ਬਾਰੇ ਵਿੱਚ ਵਿਸਤਾਰ ਨਾਲ ਦੱਸਿਆ ਜੋਕਿ ਅੱਜ ਦੇ ਦੌਰ ਵਿੱਚ ਵਿਦਿਆਰਥੀਆਂ ਨੂੰ ਇਨਾਂ ਨਵੇਂ ਮੀਡੀਆ ਦੇ ਖੇਤਰਾਂ ਵਿੱਚ ਮੀਡੀਆ ਸਿਕਲਸ ਸਿੱਖਣ ਦੇ ਲਈ ਬਹੁਤ ਹੀ ਮੱਦਦਗਾਰ ਸਾਬਿਤ ਹੋਵੇਗਾ।