ਦੋਆਬਾ ਕਾਲਜ ਵਿਖੇ ਐਜੂਕੇਸ਼ਨ ਅਤੇ ਕਲਚਰ ਬੀਟ ਰਿਪੋਰਟਿੰਗ ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿਖੇ ਐਜੂਕੇਸ਼ਨ ਅਤੇ ਕਲਚਰ ਬੀਟ ਰਿਪੋਰਟਿੰਗ ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਸੈਮੀਨਾਰ ਵਿੱਚ ਭਾਰਤੀ ਸ਼ਰਮਾ ਹਾਜ਼ਿਰੀ ਨੂੰ ਸੰਬੋਧਤ ਕਰਦੇ ਹੋਏ।

ਜਲੰਧਰ, 15 ਨਵੰਬਰ, 2021: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਜਰਨਲਿਜ਼ਮ ਅਤੇ ਮਾਸ ਕਮਿਉਨੀਕੇਸ਼ਨ ਵਿਭਾਗ ਵਲੋਂ ਐਜੂਕੇਸ਼ਨ ਅਤੇ ਕਲਚਰ ਤੇ ਬੀਟ ਰਿਪੋਰਟਿੰਗ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਵਿਭਾਗ ਦੀ ਪੂਰਵ ਵਿਦਿਆਰਥਣ ਅਤੇ ਪਤਰਕਾਰ ਭਾਰਤੀ ਸ਼ਰਮਾ ਬਤੌਰ ਮੁਖ ਬੁਲਾਰਾ ਹਾਜ਼ਰ ਹੋਈ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਸਿਮਰਨ ਸਿੱਧੂ- ਵਿਭਾਗਮੁਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਹਾਜ਼ਿਰੀ ਨੂੰ ਲਰਨ, ਕ੍ਰਿਏਟ, ਗ੍ਰੋ ਅਤੇ ਇੰਜਵਾਏ ਦਾ ਮੰਤਰ ਦਿੰਦੇ ਹੋਏ ਕਿਹਾ ਕਿ ਇਹ ਬੜੇ ਮਾਣ ਦੀ ਗਲ ਹੈ ਕਿ ਜਰਨਲਿਜ਼ਮ ਵਿਭਾਗ ਵਿਦਿਆਰਥੀਆਂ ਨੂੰ ਸਿਰਫ ਡਿਗਰੀ ਹੀ ਨਹੀਂ ਦੇ ਰਿਹਾ ਬਲਕਿ ਕਾਲਜ ਵਿੱਚ ਸਥਾਪਤ ਕਮਿਉਨਿਟੀ ਰੇਡਿਓ ਅਤੇ ਹਾਇਟੇਕ  ਮੀਡੀਆ ਸਟੂਡਿਓ ਵਿੱਚ ਉਨਾਂ ਨੂੰ ਟ੍ਰੇਨਿੰਗ ਦੇ ਕੇ ਪਿ੍ਰੰਟ ਅਤੇ ਇਲੇਕਟ੍ਰਾਨਿਕ ਮੀਡੀਆ ਦੇ ਲਈ ਮਤਵਪੂਰਨ ਮੀਡੀਆ ਸਿਕਲਸ ਵਿੱਚ ਵੀ ਕਾਬਲ ਬਣਾ ਰਿਹਾ ਹੈ।

ਭਾਰਤੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਐਜੂਕੇਸ਼ਨ ਅਤੇ ਕਲਚਰ ਬੀਟ ਦੀ ਰਿਪੋਰਟਿੰਗ ਕਰਦੇ ਸਮੇਂ ਭਾਸ਼ਾ ਤੇ ਪਕੜ, ਸਹੀ ਸ਼ਬਦਾਵਲੀ, ਵੱਖ ਵੱਖ ਮੁਦਿਆ ਤੇ ਸਪਸ਼ਟਤਾ, ਟਾਪਿਕਸ ਦੀ ਵਿਸ਼ਿਸ਼ਟਤਾ ਆਦਿ ਤੇ ਧਿਆਨ ਦੇ ਲਈ ਪ੍ਰੇਰਿਤ ਕੀਤਾ। ਪਿ੍ਰੰ. ਸਿਮਰਨ ਸਿੱਧੂ ਨੇ ਹਾਜ਼ਿਰੀ ਦਾ ਧੰਨਵਾਦ ਕੀਤਾ।