ਦੋਆਬਾ ਕਾਲਜ ਵਿਖੇ ਡਿਜੀਟਲ ਇਨੋਵੇਸ਼ਨ ਫਾਰ ਜੈਂਡਰ ਇਕੁਏਲਿਟੀ ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿਖੇ ਡਿਜੀਟਲ ਇਨੋਵੇਸ਼ਨ ਫਾਰ ਜੈਂਡਰ ਇਕੁਏਲਿਟੀ ਤੇ ਸੈਮੀਨਾਰ ਅਯੋਜਤ
ਦੁਆਬਾ ਕਾਲਜ ਵਿੱਚ ਅਯੋਜਤ ਸਮਾਗਮ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਹਾਜ਼ਿਰੀ ਨੂੰ ਸੰਬੋਧਤ ਕਰਦੇ ਹੋਏ। ਨਾਲ ਹੀ ਪੇਸ਼ਕਾਰੀ ਪੇਸ਼ ਕਰਦੇ ਵਿਦਿਆਰਥੀ।

ਜਲੰਧਰ, 9 ਮਾਰਚ, 2023: ਦੋਆਬਾ ਕਾਲਜ ਦੇ ਸੈਲ ਫਾਰ ਵੁਮੇਨ ਡਿਵੈਲਪਮੇਂਟ ਐਂਡ ਪਿ੍ਰਵੇਂਸ਼ਨ ਆਫ ਸੈਕਸ਼ੁਅਲ ਦੁਆਰਾ ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਡਿਜੀਟਲ ਇਨੋਵੇਸ਼ਨ ਐਂਡ ਟੈਕਨਾਲਜੀ ਫਾਰ ਜੈਂਡਰ ਇਕੁਏਲਿਟੀ ਦੀ ਥੀਮ ਤੇ ਸਮਾਰੋਹ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰੋ. ਇਰਾ ਸ਼ਰਮਾ- ਕੋਰਡੀਨੇਟਰ, ਪ੍ਰਾਧਿਾਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ  ਅੱਜ ਦੇ ਤਕਨੀਕੀ ਯੁਗ ਵਿੱਚ ਤਕਨੀਕੀ ਬਦਲਾਵ ਅਤੇ ਡਿਜੀਟਾਈਜੇਸ਼ਨ ਦੀ ਸਹਾਇਤਾ ਨਾਲ ਹੀ ਸਸ਼ਕਤ ਜੈਂਡਰ ਇਕੁਏਲਿਟੀ ਲਿਆਈ ਜਾ ਸਕਦੀ ਹੈ ਜਿਸ ਤੋਂ ਕਿ ਵੁਮੇਨ ਇੰਪਾਵਰਮੇਂਟ ਨੂੰ ਵਦਿਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਉਨਾਂ ਨੇ ਕਿਹਾ ਮਹਿਲਾਵਾਂ ਸੰਸਾਰ ਦੀ ਸ੍ਰਜਣਹਾਰ ਹਨ ਅਤੇ ਉਨਾਂ ਦੀ ਵਜਾ ਨਾਲ ਹੀ ਪ੍ਰਥਵੀ ਸਾਰੇ ਮਾਨਵਾਂ ਦੇ ਲਈ ਰਹਿਣ ਦੇ ਲਾਇਕ ਬਣੀ ਹੈ। ਇਸ ਮੌਕੇ ਤੇ ਕਾਲਜ ਦੇ ਵਿਦਿਆਰਥੀਆਂ- ਅਮੀਸ਼ਾ- ਇਸ਼ਿਤਾ, ਇਵੇਂਜ਼ਲੀਨ, ਰਜਨੀ, ਯੁਵਰਾਜ ਸਿੰਘ ਨੇ ਆਪਣੀ ਪੇਸ਼ਕਾਰੀ ਨਾਲ ਸਾਰੀਆਂ ਨੂੰ ਪ੍ਰਭਾਵਿਤ ਕੀਤਾ। ਮਿਤਾਲੀ ਅਤੇ ਵਿਧੁ ਨੇ ਮੰਚ ਸੰਚਾਲਨ ਬਖੂਬੀ ਕੀਤਾ। ਪ੍ਰੋ. ਇਰਾ ਸ਼ਰਮਾ ਨੇ ਵੋਟ ਆਫ ਥੈਂਕਸ ਕੀਤਾ।