ਦੋਆਬਾ ਕਾਲਜ ਜਲੰਧਰ ਵਿੱਚ ਨਵਾਂ ਸਮੈਸਟਰ ਹਵਨ ਯਗ ਨਾਲ ਅਰੰਭ

ਦੋਆਬਾ ਕਾਲਜ ਜਲੰਧਰ ਵਿੱਚ ਨਵਾਂ ਸਮੈਸਟਰ ਹਵਨ ਯਗ ਨਾਲ ਅਰੰਭ
ਦੋਆਬਾ ਕਾਲਜ ਵਿੱਚ ਅਯੋਜਤ ਹਵਨ ਯਗ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਵਿਦਿਆਰਥੀ ਅਤੇ ਸਟਾਫ ਭਾਗ ਲੈਂਦੇ ਹੋਏ ।

ਜਲੰਧਰ, 16 ਜਨਵਰੀ, 2026 ਦੋਆਬਾ ਕਾਲਜ ਦੇ ਜਨਵਰੀ 2026—27 ਦੇ ਨਵੇਂ ਸਮੈਸਟਰ ਦਾ ਸ਼ੁਭ ਅਰੰਭ ਕਾਲਜ ਦੇ ਸਟੂਡੈਂਟ ਕਾਊਂਸਿਲ ਵੱਲੋਂ ਹਵਨ ਯਗ ਸਮਾਗਮ ਦਾ ਅਯੋਜਨ ਕਰਕੇ ਕੀਤਾ ਗਿਆ । ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪੰ. ਹੰਸ ਰਾਜ, ਵਿਦਿਆਰਥੀਆਂ, ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੇ ਪਵਿੱਤਰ ਹਵਨ ਕੁੰਡ ਵਿੱਚ ਅਹੁੱਤੀਆ ਪਾ ਕੇ ਸਾਰੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ । 
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਵਿਦਿਆਰਥੀਆਂ ਨੂੰ ਮਕਰ ਸੰਕ੍ਰਾਂਤੀ ਦੇ ਪਾਵਨ ਤਿਉਹਾਰ ਅਤੇ ਭਾਰਤੀ ਨਵੇਂ ਸਾਲ ਦੀ ਪਰੰਪਰਾ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ । ਉਨ੍ਹਾਂ ਨੇ ਕਿਹਾ ਕਿ ਅੱਜ ਇਸ ਪਾਵਨ ਹਵਨ ਯਗ ਦੇ ਉਪਰਾਂਤ ਅਸੀਂ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਪਵਿੱਤਰਤਾ, ਸਾਕਾਰਾਤਮਕਤਾ ਅਤੇ ਨਵੇਂ ਉਤਸਾਹ ਨਾਲ ਕਰ ਰਹੇ ਹਾਂ । ਇਸ ਤਰ੍ਹਾਂ ਦੇ ਅਧਿਆਤਮਿਕ ਅਯੋਜਨ ਸਾਨੂੰ ਇਹ ਯਾਦ ਦਿਵਾਉਂਦੇ ਹਨ ਕਿ ਸਿੱਖਿਆ ਕੇਵਲ ਡਿਗਰੀਆਂ ਪ੍ਰਾਪਤ ਕਰਨ ਦਾ ਜ਼ਰੀਆ ਨਹੀਂ, ਬਲਕਿ ਸੰਸਕਾਰ, ਅਨੁਸ਼ਾਸਨ ਅਤੇ ਸਮਾਜ ਸੇਵਾ ਦਾ ਰਸਤਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਉਤਸੁਕ ਅਨੁਸ਼ਾਸਿਤ ਅਤੇ ਆਪਣੇ ਉਦੇਸ਼ ਦੇ ਪ੍ਰਤੀ ਵਚਨਬੱਧ ਹੋਣਾ ਚਾਹੀਦਾ ਹੈ । ਅਧਿਆਪਕ ਅਤੇ ਸਟਾਫ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਸਮਰਪਣ ਹੀ ਇਸ ਸੰਸਥ ਦੀ ਨੀਂਹ ਪੱਥਰ ਹੈ । ਜਿੰਮੇਦਾਰ ਨਾਗਰਿਕ ਦੇ ਨਿਰਮਾਣ ਵਿੱਚ ਤੁਹਾਡੀ ਭੂਮਿਕਾ ਬਹੁਤ ਹੀ ਮਹਤਵਪੂਰਣ ਹੈ । 
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਐਨਰਜ਼ੀ ਇੰਟੇਲੀਜੈਂਸ ਦੇ ਪ੍ਰਯੋਗ ਕਰਨ ’ਤੇ ਜ਼ੋਰ ਦਿੱਤਾ । ਇਸ ਮੌਕੇ ’ਤੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਾਲਜ ਵਿੱਚ 7—ਦਿਨਾਂ ਦਾ ਵਿਸ਼ੇਸ਼ ਐਨਐਸਐਸ ਕੈਂਪ ਵਿੱਚ ਭਾਗ ਲੈਣ ਵਾਲੇ ਐਨਐਸਐਸ ਦੇ ਵਲੰਟੀਅਰਜ਼ ਅਤੇ ਪ੍ਰੋਗ੍ਰਾਮ ਅਫਸਰਾਂ ਨੂੰ ਕਾਲਜ ਕੈਂਪਸ ਵਿੱਚ ਵਧੀਆ ਕਾਰਗੁਜ਼ਾਰੀ ਦੇ ਲਈ ਸਨਮਾਨਿਤ ਕੀਤਾ। ਪ੍ਰੋ. ਕੇ. ਕੇ. ਯਾਦਵ ਨੇ ਮਕਰ ਸੰਕ੍ਰਾਂਤੀ ਦੇ ਮਹੱਤਵ ’ਤੇ ਚਾਨਣਾ ਪਾਇਆ । ਇਸ ਮੌਕੇ ’ਤੇ ਵਿਦਿਆਰਥੀ ਤੇਜਸ ਨੇ ਭਜਨ ਪੇਸ਼ ਕੀਤਾ ਅਤੇ ਵਿਦਿਆਰਥੀ ਨਮਰਤਾ ਨੇ ਹਾਜ਼ਰ ਦਾ ਧੰਨਵਾਦ ਕੀਤਾ । ਇਸ ਤੋਂ ਬਾਅਦ ਪਵਿੱਤਰ ਹਵਨ ਦੇ ਸ਼ੁਭ ਮੌਕੇ ’ਤੇ ਮੌਜੂਦ ਸਾਰੇ ਵਿਦਿਆਰਥੀ ਅਤੇ ਸਟਾਫ ਨੂੰ ਪ੍ਰਸਾਦ ਵੰਡਿਆ ਗਿਆ। ਡਾ. ਪ੍ਰਿਯਾ ਚੋਪੜਾ ਨੇ ਮੰਚ ਸੰਚਾਲਨ ਬਖੂਬੀ ਕੀਤਾ ।