ਦੋਆਬਾ ਕਾਲਜ ਵਿਖੇ ਕੈਂਸਰ ਅਵੇਅਰਨੇਸ ਤੇ ਸੈਮੀਨਾਰ 

ਦੋਆਬਾ ਕਾਲਜ ਵਿਖੇ ਕੈਂਸਰ ਅਵੇਅਰਨੇਸ ਤੇ ਸੈਮੀਨਾਰ 
ਦੋਆਬਾ ਕਾਲਜ ਵਿੱਖੇ ਅਯੋਜਤ ਆਨਲਾਇਨ ਕੈਂਸਰ ਅਵੇਅਰਨੇਸ ਵੀਕ ਵਿੱਚ ਡਾ. ਅਨੁਭਾ ਹਾਜ਼ਿਰੀ ਨੂੰ ਸੰਬੋਧਿਤ ਕਰਦੇ ਹੋਏ। 

ਜਲੰਧਰ, 14 ਫਰਵਰੀ, 2022:  ਦੋਆਬਾ ਕਾਲਜ ਦੀ ਹੇਲਥ ਅਤੇ ਵੇਲਬੀਂਗ ਕਮੇਟੀ ਵਲੋਂ ਵਿਸ਼ਵ ਕੈਂਸਰ ਪਖ਼ਵਾੜੇ ਦੇ ਅੰਤਰਗਤ ਜਲੰਧਰ ਦੇ ਪਟੇਲ ਹਸਪਤਾਲ ਦੇ ਸਹਿਯੋਗ ਨਾਲ ਕਾਲਜ ਦੇ ਸਟਾਫ ਅਤੇ ਉਨਾਂ ਦੇ ਪਰਿਵਾਰ ਵਾਲਿਆਂ ਲਈ ਆਨਲਾਇਨ ਕੈਂਸਰ ਅਵੇਅਰਨੇਸ ਵੀਕ ਮਣਾਇਆ ਗਿਆ ਜਿਸ ਵਿੱਚ ਕੈਂਸਰ ਦੀ ਮਾਹਿਰ ਡਾ. ਅਨੁਭਾ ਭਾਰਥੁਆਰ ਬਤੌਰ ਰਿਸੋਰਸ ਪਰਸਨ ਹਾਜ਼ਿਰ ਹੋਈ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਗਰਿਮਾ ਚੋਡਾ, ਡਾ. ਸੁਰੇਸ਼ ਮਾਗੋ, ਪ੍ਰਾਧਿਆਪਕਾਂ ਅਤੇ ਪ੍ਰਤਿਭਾਗਿਆਂ ਨੇ ਕੀਤਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਮੁੱਖ ਬੁਲਾਰੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਵਰਤਮਾਨ ਦੌਰ ਵਿੱਚ ਕੈਂਸਰ ਦੀ ਬਿਮਾਰੀ ਨਾਲ ਸਬੰਧਤ ਵੱਖ ਵੱਖ ਭ੍ਰਾਂਤਿਆਂ ਨੂੰ ਵਿਗਿਆਨ ਦੀ ਸਹਾਇਤਾ ਨਾਲ ਦੂਰ ਕਰਨ ਦੀ ਲੋੜ ਹੈ ਤਾਕਿ ਇਸਦਾ ਸਹੀ ਢੰਗ ਨਾਲ ਇਲਾਜ ਕਰਦੇ ਹੋਏ ਸਮੇਂ ਤੇ ਇਸ ਬਿਮਾਰੀ ਤੋਂ ਬਚਾਅ ਕੀਤਾ ਜਾ ਸਕੇ। 

ਡਾ. ਅਨੁਭਾ ਨੇ ਹਾਜ਼ਿਰੀ ਨੂੰ ਕੈਂਸਰ ਦੇ ਵੱਖ ਵੱਖ ਪ੍ਰਕਾਰਾਂ ਜਿਵੇਂ ਕਿ ਫੈਂਫੜਿਆਂ, ਗਰਦਨ, ਪ੍ਰੋਸਟੈਟ, ਯੂਟਰੀਨ, ਸਿਕਨ ਅਤੇ ਬ੍ਰੈਸਟ ਕੈਂਸਰ ਆਦਿ ਦੇ ਲੱਛਣਾ, ਪਹਿਚਾਣ ਚਿੰਨ੍ਹਾਂ ਅਤੇ ਇਨਾਂ ਦੇ ਕਾਰਨਾਂ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ। ਡਾ. ਅਨੁਭਾ ਨੇ ਕੈਂਸਰ ਪਰਿਵੇਂਸ਼ਨ ਸਟ੍ਰੈਟੀਜੀਜ਼ ਦੇ ਅੰਤਰਗਤ ਅਰਲੀ ਡਿਟੇਕਸ਼ਨ, ਸਕ੍ਰੀਨਿੰਗ, ਵੇਕਸੀਨੇਸ਼ਨ, ਪੈਪ ਸਮੀਅਰ ਆਦਿ ਦੇ ਬਾਰੇ ਵੀ ਦੱਸਿਆ।

ਪ੍ਰੋ. ਪਿ੍ਰਆ ਚੋਪੜਾ ਨੇ ਮਾਡਰੇਟਰ ਦੀ ਭੂਮਿਕਾ ਨਿਭਾਈ।