ਐਸ ਡੀ ਐਮ ਅਮਰਗੜ੍ਹ ਨੇ ' ਪੰਜਾਬ ਸਰਕਾਰ, ਤੁਹਾਡੇ ਦੁਆਰ ' ਸਕੀਮ ਤਹਿਤ ਜਨਤਕ ਸਮੱਸਿਆਵਾਂ ਦੇ ਨਿਪਟਾਰੇ ਲਈ ਲੱਗਣ ਵਾਲੇ ਕੈਂਪਾਂ ਦਾ ਸਮਾਂ ਸਾਰਣੀ ਕੀਤੀ ਸਾਂਝੀ

ਲੋਕਾਂ ਨੂੰ ਆਪਣੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਆਪਣੇ ਪਿੰਡ ’ਚ ਲੱਗਣ ਵਾਲੇ ਕੈਂਪਾਂ ’ਚ ਪਹੁੰਚਣ ਕੀਤੀ ਅਪੀਲ

ਐਸ ਡੀ ਐਮ ਅਮਰਗੜ੍ਹ ਨੇ ' ਪੰਜਾਬ ਸਰਕਾਰ, ਤੁਹਾਡੇ ਦੁਆਰ ' ਸਕੀਮ ਤਹਿਤ ਜਨਤਕ ਸਮੱਸਿਆਵਾਂ ਦੇ ਨਿਪਟਾਰੇ ਲਈ ਲੱਗਣ ਵਾਲੇ ਕੈਂਪਾਂ ਦਾ ਸਮਾਂ ਸਾਰਣੀ ਕੀਤੀ ਸਾਂਝੀ

ਅਮਰਗੜ੍ਹ, 4 ਫ਼ਰਵਰੀ, 2024: ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਨਿਪਟਾਰਾ ਕਰਨ ਦੇ ਮੰਤਵ ਨਾਲ 6 ਫ਼ਰਵਰੀ ਤੋਂ ਸ਼ੁਰੂ ਕੀਤੇ ਜਾ ਰਹੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਜਨਤਕ ਕੈਂਪਾਂ ਦੀ ਲੜੀ ਦੇ ਮੱਦੇਨਜ਼ਰ ਅਮਰਗੜ੍ਹ ਸਬ ਡਵੀਜ਼ਨ ’ਚ ਲੱਗਣ ਵਾਲੇ ਪਿੰਡ/ਵਾਰਡ ਵਾਰ ਕੈਂਪਾਂ ਦੀ ਸਮਾਂ-ਸਾਰਣੀ ਉਪ ਮੰਡਲ ਮੈਜਿਸਟ੍ਰੇਟ ਸ੍ਰੀਮਤੀ ਸੁਰਿੰਦਰ ਕੌਰ  ਨੇ ਜਾਰੀ ਕੀਤੀ ਅਤੇ ਕਿਹਾ ਕਿ ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ ਨਿਰਦੇਸਾ ਤਹਿਤ ' ਪੰਜਾਬ ਸਰਕਾਰ, ਤੁਹਾਡੇ ਦੁਆਰ ' ਸਕੀਮ ਤਹਿਤ ਸਬ ਡਵੀਜਨ ਦੇ ਸਮੂਹ ਪਿੰਡਾਂ ਵਿੱਚ ਵਿਸ਼ੇਸ ਕੈਂਪ ਲਗਾਏ ਜਾਣਗੇ ਜ਼ਿਨ੍ਹਾਂ ਵਿੱਚ ਮੌਕੇ ਤੇ ਹਾਜ਼ਰ ਅਧਿਕਾਰੀ/ਕਰਮਚਾਰੀ ਆਮ ਲੋਕਾਂ ਦੀਆ ਮੁਸ਼ਕਿਲਾਂ/ਮਸੱਸਿਆਵਾਂ ਪਹਿਲ ਦੇ ਅਧਾਰ ਤੇ ਹੱਲ ਕਰਨ ਦੇ ਉਪਰਾਲੇ ਕਰਨਗੇ । ਉਨ੍ਹਾਂ ਨੇ ਲੋਕਾਂ ਨੂੰ ਆਪਣੇ ਪਿੰਡ/ਵਾਰਡ ’ਚ ਲੱਗਣ ਵਾਲੇ ਕੈਂਪ ’ਚ ਮਿੱਥੀ ਤਰੀਕ ਨੂੰ ਪੁੱਜਣ ਦੀ ਅਪੀਲ ਕੀਤੀ।

 ਕੈਪਾਂ ਸਮਾਂ ਸਾਰਣੀ ਸਾਂਝੀ ਕਰਦਿਆ ਉਨ੍ਹਾਂ ਦੱਸਿਆ ਕਿ ਸਬ ਡਵੀਜਨ ਅਮਰਗੜ੍ਹ ਵਿਖੇ ਮਿਤੀ 06 ਫਰਵਰੀ ਨੂੰ ਸਥਾਨਕ ਅਮਰਗੜ੍ਹ ਵਿਖੇ ਅਤੇ ਗੁਰੂਦੁਆਰਾ ਸਾਹਿਬ  ਪਿੰਡ ਝੁੰਦਾਂ ਵਿਖੇ, ਪਿੰਡ ਮੁਹੰਮਦਪੁਰਾ ਵਿਖੇ  ਸਵੇਰੇ 09-00 ਤੋਂ 01-0 ਵਜੇ ਤੱਕ, ਪਿੰਡ ਨੰਗਲ, ਰਾਏਪੁਰ, ਵਿਖੇ ਬਾਅਦ ਦੁਪਹਿਰ 02-00 ਤੋਂ 05-00 ਵਜੇ ਤੱਕ ,ਮਿਤੀ 07 ਫਰਵਰੀ ਨੂੰ ਪਿੰਡ ਅਲੀਪੁਰ ਅਤੇ ਬਾਗੜੀਆਂ ਵਿਖੇ ਸਵੇਰੇ 09-00 ਤੋਂ 01-00 ਵਜੇ ਤੱਕ, ਪਿੰਡ ਖੇੜੀ ਸੋਢੀਆਂ ਤੇ ਮੁਹਾਲਾ ਦੇ ਗੁਰਦੂਆਰਾ ਸਾਹਿਬ ਵਿਖੇ ਬਾਅਦ ਦੁਪਹਿਰ 02-00 ਵਜੇ ਤੋਂ 05-00 ਵਜੇ ਤੱਕ, ਮਿਤੀ 08 ਫਰਵਰੀ ਨੂੰ ਪਿੰਡ ਮੁਹਾਲੀ ਤੇ ਮੂਲਾਬੱਧਾ ਵਿਖੇ ਸਵੇਰੇ 09-00 ਤੋਂ 01-00 ਵਜੇ ਤੱਕ, ਪਿੰਡ ਰਾਮਪੁਰ ਛੰਨਾ, ਸਲੇਮਪੁਰ ਵਿਖੇ ਬਾਅਦ ਦੁਪਹਿਰ 02-00 ਤੋਂ 05-00 ਵਜੇ ਤੱਕ , 09 ਫਰਵਰੀ ਨੂੰ  ਪਿੰਡ ਭੜੀ ਮਾਨਸਾ, ਭੱਟਾਆਂ ਕਲਾਂ ਵਿਖੇ ਸਵੇਰੇ 09-00 ਵਜੇ ਤੋਂ 01-00 ਵਜੇ ਤੱਕ , ਪਿੰਡ  ਭੱਟੀਆਂ ਖੁਰਦ ਅਤੇ ਤੋਗਾਹੇੜੀ ਵਿਖੇ ਬਾਅਦ ਦੁਪਹਿਰ 02-00 ਤੋਂ 05-00 ਵਜੇ ਤੱਕ,12 ਫਰਵਰੀ ਨੂੰ ਪਿੰਡ ਛੱਤਰੀਵਾਲਾ ਤੇ ਦੋਲਤਪੁਰ ਵਿਖੇ ਸਵੇਰੇ 09 ਵਜੇ ਤੋਂ 01-00 ਵਜੇ ਤੱਕ ਅਤੇ ਬਾਅਦ ਦੁਪਹਿਰ 02-00 ਵਜੇ ਤੋਂ 05-00 ਵਜੇ ਤੱਕ ਪਿੰਡ ਗੀਗਾ ਮਾਜਰਾ, ਰਾਮਪੁਰ ਭਿੰਡਰਾਂ, 13 ਫਰਵਰੀ ਨੂੰ ਪਿੰਡ ਬਡਲਾ, ਚੰਦੁਰਾਈਆਂ  ਵਿਖੇ ਸਵੇਰੇ 09-00 ਵਜੇ ਤੋਂ 01-00 ਵਜੇ ਤੱਕ ਅਤੇ ਪਿੰਡ ਦੌਲੋਵਾਲ, ਹੁਸੈਨਪੁਰਾ ਬਾਅਦ ਦੁਪਹਿਰ 02-00 ਤੋਂ 05-00 ਤੱਕ ਅਤੇ  14 ਫਰਵਰੀ ਨੂੰ ਪਿੰਡ ਜਾਗੋਵਾਲ, ਮੰਨਵੀ ਵਿਖੇ ਸਵੇਰੇ 09-00 ਤੋਂ 01-00 ਵਜੇ ਤੱਕ ਅਤੇ ਪਿੰਡ ਰੁੜਕੀ ਕਲਾਂ ਤੇ ਰੁੜਕੀ ਖੁਰਦ ਵਿਖੇ ਬਾਅਦ ਦੁਪਹਿਰ 02-00 ਤੋਂ 05-00 ਵਜੇ ਤੱਕ ਅਤੇ 15 ਫਰਵਰੀ ਨੂੰ  ਪਿੰਡ ਭੁਰਥਲਾ ਮੰਡੇਰ ਤੇ ਭੁਮਸੀ ਵਿਖੇ ਸਵੇਰੇ 09-00 ਵਜੇ ਤੋਂ 01-00 ਵਜੇ ਤੱਕ ਅਤੇ ਪਿੰਡ ਧੀਰੋ ਮਾਜਰਾ ਅਤੇ ਗੱਜਣ ਮਾਜਰਾ ਵਿਖੇ ਦੁਪਹਿਰ 02-00 ਵਜੇ ਤੋਂ 05-00 ਵਜੇ ਤੱਕ ਗੁਰਦੁਆਰਾ ਸਾਹਿਬਾਂ ਵਿਖੇ ਲਗਾਏ ਜਾਣਗੇ ।

ਐਸ.ਡੀ.ਐਮ. ਸੁਰਿੰਦਰ ਕੌਰ ਦੱਸਿਆ ਕਿ ਵਿਸ਼ੇਸ ਕੈਂਪ ਲਗਾਉਣ ਦਾ ਮਕਸਦ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਘਰਾਂ ਨੇੜੇ ਹੀ ਇੱਕੋ ਛੱਤ ਥੱਲੇ ਪੰਜਾਬ ਸਰਕਾਰ ਵੱਲੋਂ ਜਾਰੀ ਲੋਕ ਭਲਾਈ ਸਕੀਮਾਂ ਦਾ ਲਾਭ ਪੰਹੁਚਾਉਣਾ ਅਤੇ ਨਾਗਰਿਕਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਜਲਦ ਨਿਪਟਾਰੇ ਨੂੰ ਯਕੀਨੀ ਬਣਾਉਣਾ ਹੈ।ਇਨ੍ਹਾਂ ਕੈਂਪਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਘਰ-ਘਰ ਜਾ ਕੇ ਦੇਣੀਆਂ ਸ਼ੁਰੂ ਕੀਤੀਆਂ ਗਈਆਂ 43 (ਹੁਣ ਵਧ ਕੇ 45) ਸੇਵਾਵਾਂ ਨਾਲ ਸਬੰਧਤ ਅਰਜ਼ੀਆਂ ਵੀ ਪ੍ਰਾਪਤ ਕੀਤੀਆਂ ਜਾਣਗੀਆਂ ਜੋ ਕਿ 1076 ਨੰਬਰ ’ਤੇ ਕਾਲ ਕਰਕੇ ਬੁੱਕ ਕਰਵਾਈਆਂ ਜਾਂਦੀਆਂ ਹਨ।