ਸੰਤ ਰਾਮ ਉਦਾਸੀ ਜਨਮ ਦਿਵਸ ਤੇ ਯਾਦਗਾਰੀ ਸਮਾਗਮ ਦੀ 20 ਅਪ੍ਰੈਲ  ਨੂੰ, ਪ੍ਰਧਾਨਗੀ ਡਾ: ਸ ਪ ਸਿੰਘ ਕਰਨਗੇ

ਉੱਘੇ ਵਿਦਵਾਨ ,ਕਵੀ ਤੇ ਗਾਇਕ ਭਾਗ ਲੈਣਗੇ

ਸੰਤ ਰਾਮ ਉਦਾਸੀ ਜਨਮ ਦਿਵਸ ਤੇ ਯਾਦਗਾਰੀ ਸਮਾਗਮ ਦੀ 20 ਅਪ੍ਰੈਲ  ਨੂੰ, ਪ੍ਰਧਾਨਗੀ ਡਾ: ਸ ਪ ਸਿੰਘ ਕਰਨਗੇ

ਲੁਧਿਆਣਾ: ਲੋਕ ਵਿਰਾਸਤ ਅਕਾਡਮੀ ਵੱਲੋਂ ਪੰਜਾਬ ਕਾਮਰਸ ਅਤੇ ਮੈਨੇਜਮੈਂਟ ਅਸੋਸੀਏਸ਼ਨ ਲੁਧਿਆਣਾਦੇ ਸਹਿਯੋਗ ਨਾਲ ਲੋਕ ਕਵੀ ਸੰਤ ਰਾਮ ਉਦਾਸੀ ਦੇ 80 ਵੇਂ ਜਨਮ ਦਿਵਸ ਮੌਕੇ ਆਨਲਾਈਨ ਸਮਾਗਮ 20 ਅਪ੍ਰੈਲ, 2021 ਸ਼ਾਮ 06:00 ਵਜੇ ਕਰਵਾਇਆ ਜਾ ਰਿਹਾ ਹੈ ਜਿਸ ਦੀ ਪ੍ਰਧਾਨਗੀ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਕਰਨਗੇ ਜਦ ਕਿ ਮੁੱਖ ਭਾਸ਼ਨ ਡਾ. ਹਰਿੰਦਰ ਕੌਰ ਸੋਹਲ ਸਹਾਇਕ ਪ੍ਰੋਫੈਸਰ, ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸੰਤ ਰਾਮ ਉਦਾਸੀ: ਜੀਵਨ ਤੇ ਲੋਕ ਧਾਰਾਈ ਕਾਵਿ ਅਧਿਐਨ ਵਿਸ਼ੇ ਤੇ ਦੇਣਗੇ। ਪੰਜਾਬੀ ਕਹਾਣੀਕਾਰ ਤੇ ਸੰਤ ਰਾਮ ਉਦਾਸੀ ਕਾਵਿ ਆਲੋਚਨਾ ਦੇ ਸੰਪਾਦਕ ਅਜਮੇਰ ਸਿੱਧੂ ਸੰਪਾਦਕ ਰਾਗ ਵਿਸ਼ੇਸ਼ ਮਹਿਮਾਨ ਵਜੋਂ ਸਮੇਟਵੀਂ ਚਰਚਾ ਕਰਨਗੇ। 

ਸੰਤ ਰਾਮ ਉਦਾਸੀ ਦੇ ਗੀਤਾਂ ਨੂੰ ਗਾਇਨ ਰਾਹੀਂ ਪਹੁੰਚਾਉਣ ਵਾਲੇ ਪੰਜਾਬੀ ਲੋਕ ਗਾਇਕ ਜਸਬੀਰ ਜੱਸੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਉਦਾਸੀ ਜੀ ਦੇ ਗੀਤਾਂ ਦੀਆਂ ਵੰਨਗੀਆਂ ਪੇਸ਼ ਕਰਨਗੇ। 

ਕਵੀ ਦਰਬਾਰ ਵਿੱਚ ਬੂਟਾ ਸਿੰਘ ਚੌਹਾਨ, ਗੁਰਚਰਨ ਕੌਰ ਕੋਚਰ, ਡਾ. ਦੇਵਿੰਦਰ ਦਿਲਰੂਪ, ਅਮਨਦੀਪ ਟੱਲੇਵਾਲੀਆ, ਦਲਜਿੰਦਰ ਰਹਿਲ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਅਮਰਜੀਤ ਸ਼ੇਰਪੁਰੀ, ਰਵੀਦੀਪ ਰਵੀ, ਕਰਮਜੀਤ ਗਰੇਵਾਲ, ਡਾ: ਅਸ਼ਵਨੀ ਭੱਲਾ ਤੇ ਗੁਰਭਜਨ ਗਿੱਲ ਸ਼ਾਮਿਲ ਹੋਣਗੇ। 

ਇਸ ਸਮਾਗਮ ਵਿੱਚ ਸੰਤ ਰਾਮ ਉਦਾਸੀ ਦੇ ਸਭ ਤੋਂ ਵੱਧ ਗੀਤ ਗਾਉਣ ਵਾਲੇ ਗਾਇਕ ਸ਼ਿੰਗਾਰਾ ਸਿੰਘ ਚਾਹਲ,ਵਿਜੈ ਯਮਲਾ ਜੱਟ ਪੰਜਾਬੀ ਯੂਨੀਵਰਸਿਟੀ,ਰਾਮ ਸਿੰਘ ਅਲਬੇਲਾ ਤੇ ਪ੍ਰੋ: ਸ਼ੁਭਾਸ਼ ਦੁੱਗਲ ਜਲੰਧਰ ਆਪਣੀ ਆਵਾਜ਼ ਦਾ ਜਾਦੂ ਬਿਖੇਰਨਗੇ। 

ਇਸ ਸਮਾਗਮ ਵਿੱਚ ਲੋਕ ਕਵੀ ਸੰਤ ਰਾਮ ਉਦਾਸੀ ਜੀ ਦਾ ਪਰਿਵਾਰ ਵੀ ਸ਼ਾਮਿਲ ਹੋ ਰਿਹਾ ਹੈ। ਇਹ ਜਾਣਕਾਰੀ ਪ੍ਰੋ: ਗੁਰਭਜਨ ਗਿੱਲ ਤੇ ਡਾ: ਅਸ਼ਵਨੀ ਭੱਲਾ ਨੇ ਦਿੱਤੀ।