ਅਣੂ (ਮਿੰਨੀ ਪੱਤ੍ਰਿਕਾ) ਦੇ ਗੋਲਡਨ ਜੁਬਲੀ ਵਰ੍ਹੇ ਦਾ ਤੀਸਰਾ ਅੰਕ ਰੀਲੀਜ
                        ਲੁਧਿਆਣਾ: ਕਿਸੇ ਸਾਹਿਤਕ ਪੱਤਰ ਦਾ ਪੰਜਾਹ ਸਾਲ ਨਿਰੰਤਰ ਪ੍ਰਕਾਸ਼ਿਤ ਹੋਣਾ ਅਤੇ ਵਿਸ਼ੇਸ਼ ਅੰਕ ਰਾਹੀੰ ਪਾਠਕਾਂ ਦੇ ਰੂਬਰੂ ਹੋਣਾ ਮਹੱਤਵਪੂਰਨ ਪਲ ਹੁੰਦੇ ਹਨ।ਅਣੂ ਮਿੰਨੀ ਪੱਤ੍ਰਿਕਾ ਦੇ ਮਾਣਮੱਤੇ ਪੰਜਾਹਵੇਂ ਸਾਲ ਦਾ ਵਿਸ਼ੇਸ਼ ਅੰਕ ਰੀਲੀਜ਼ ਕਰਦਿਆਂ ਮੈਨੂੰ ਅਤਿਅੰਤ ਖੁਸ਼ੀ ਹੋ ਰਹੀ ਹੈ। ਉਪਰੋਕਤ ਸ਼ਬਦ ਮਾਸਟਰ ਤਾਰਾ ਸਿੰਘ ਕਾਲਜ ਫਾਰ ਵਿਮੈਨ ਲੁਧਿਆਣਾ ਦੀ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਹੋਰਾਂ ਨੇ ਕਹੇ ।
ਆਪਣੇ ਵਿਚਾਰ ਪ੍ਰਗਟ ਕਰਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜੀਤ ਕੌਰ ਨੇ ਕਿਹਾ ਕਿ ਅਣੂ ਪੱਤ੍ਰਿਕਾ ਮਿੰਨੀ ਰਚਨਾਵਾਂ ਰਾਹੀੰ ਵੱਡੀ ਗਿਣਤੀ ਵਿੱਚ ਪਾਠਕਾਂ ਦੀ ਬੌਧਿਕ ਸੋਚ ਨੂੰ ਸਮਾਜਪੱਖੀ ਸੇਧ ਦਿੰਦੀ ਆ ਰਹੀ ਹੈ ਅਤੇ ਇਸਨੇ ਅਨੇਕ ਨਵ ਲੇਖਕਾਂ ਨੂੰ ਉਤਸਾਹਿਤ ਹੀ ਨਹੀਂ ਕੀਤਾ ਸਗੋਂ ਜਿਮੇਵਾਰ ਨਾਗਰਿਕ ਬਨਣ ਲਈ ਪ੍ਰੇਰਤ ਵੀ ਕੀਤਾ ਹੈ।
  
ਪੰਜਾਬੀ ਵਿਭਾਗ ਦੇ ਡਾ. ਸੀਮਾ ਅਰੋੜਾ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਅਣੂ ਦੀ ਪਾਠਕ ਹੈ । ਇਸ ਵਿਚਲੀਆਂ ਰਚਨਾਵਾਂ ਹਮੇਸ਼ਾ ਕੁਛ ਨਵਾਂ ਤੇ ਵਖਰਾ ਕਰਨ ਲਈ ਪ੍ਰੇਰਤ ਕਰਦੀਆਂ ਹਨ ਅਤੇ ਅਗਾਂਹਵਧੂ ਸੋਚ ਰਾਹੀਂ  ਵਿਕਾਸਮੁਖੀ ਅੂਰਜਾ ਭਰਦੀਆਂ ਹਨ ।
ਡਾ. ਬੇਅੰਤ ਕੌਰ ਨੇ ਕਿਹਾ ਇਸ ਪੱਤ੍ਰਕਾ ਦਾ ਹਰ ਅੰਕ ਸਾਡੇ ਕਾਲਜ ਦੀ ਲਾਇਬਰੇਰੀ ਵਿਚ ਪਹੁੰਚਦਾ ਹੈ ਜਿਸਨੂੰ ਸਟਾਫ ਤੇ ਵਿਦਿਆਰਥੀ ਦਿਲਚਸਪੀ ਨਾਲ ਪੜ੍ਹਦੇ ਹਨ ਤੇ ਰਚਨਾਵਾਂ ਉੱਪਰ ਵਿਚਾਰ ਵਟਾਂਦਰਾ ਕਰਦੇ ਹਨ ਜੋ ਇਕ ਉਸਾਰੂ ਕਦਮ ਹੈ ਜਿਸ ਨਾਲ ਉਨ੍ਹਾ ਦਾ ਬੌਧਿਕ ਵਿਕਾਸ ਹੁੰਦਾ ਹੈ ।ਇਸ ਅੰਕ ਨੂੰ ਰੀਲੀਜ ਕਰਨ ਸਮੇਂ ਸਮਾਗਮ ਵਿਚ ਸ਼ਾਮਲ ਹੋਣਾ ਮੇਰੇ ਲਈ ਯਾਦਗਾਰੀ ਪਲ ਬਣ ਗਏ ਹਨ ।ਸ੍ਰੀਮਤੀ ਪਰਵੀਨ ਵਿਜ ਅਤੇ ਸ੍ਰੀਮਤੀ ਸੁਮੇਧਾ ਗੁਪਤਾ ਨੇ ਪੱਤ੍ਰਿਕਾ ਵਾਰੇ ਆਪਣੇ ਵਡਮੁੱਲੇ ਵਿਚਾਰ ਪ੍ਰਗਟ ਕੀਤੇ ।
ਅਣੂ ਦੇ ਸੰਪਾਦਕ ਸ੍ਰੀ ਸੁਰਿੰਦਰ ਕੈਲੇ ਨੇ ਪ੍ਰਿੰਸੀਪਲ ਤੇ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੋਗ ਪ੍ਰਬੰਧ ਅਤੇ ਮਿਹਨਤੀ ਸਟਾਫ ਦੇ ਯਤਨਾਂ ਸਦਕਾ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ ,ਮਾਪਿਆਂ ਤੇ ਵਿਦਿਆਰਥੀਆਂ ਲਈ ਪਸੰਦੀਦਾ ਵਿਦਅਕ ਅਦਾਰਾ ਹੈ।ਇਸ ਕਾਲਜ ਵਿਚ ਅਣੂ ਦੇ ਅੱਧੀ ਸਦੀ ਦੇ ਵਿਸ਼ੇਸ਼ ਅੰਕ ਦਾ ਰੀਲੀਜ ਹੋਣਾ ਮੇਰੇ ਲਈ ਉਤਸ਼ਾਹਜਨਕ ਹੈ।
                            
                
                                    cityairnews                                
        
        
        
