ਦੋਆਬਾ ਕਾਲੇਜਿਏਟ ਵਿਖੇ ਰੈਂਡਮ ਸੈਂਪਲਿੰਗ

ਦੋਆਬਾ ਕਾਲੇਜਿਏਟ ਵਿਖੇ ਰੈਂਡਮ ਸੈਂਪਲਿੰਗ
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਜਾਣਕਾਰੀ ਦਿੰਦੇ ਹੋਏ।

ਜਲੰਧਰ, 25 ਅਗਸਤ, 2021: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਦੋਆਬਾ ਕਾਲੇਜਿਏਟ ਸੀ. ਸੈਕ. ਸਕੂਲ ਦੇ ਵਿਦਿਆਰਥੀਆਂ ਦੇ ਲਈ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੋਵਿਡ-19 ਦੀ ਰੋਕਥਾਮ ਦੇ ਲਈ 90 ਵਿਦਿਆਰਥੀਆਂ ਦੀ ਸਿਵਲ ਹਸਪਤਾਲ, ਜਲੰਧਰ ਤੋਂ ਆਈ ਟੀਮ ਦੁਆਰਾਂ ਰੈਂਡਮ ਸੈਂਪਲਿੰਗ ਕੀਤੀ ਗਈ।

ਡਾ. ਭੰਡਾਰੀ ਨੇ ਦਸਿਆ ਕਿ ਇਹ ਬੜੇ ਸੰਤੋਸ਼ ਦੀ ਗਲ ਹੈ ਕਿ ਸਾਰੇ ਵਿਦਿਆਰਥੀਆਂ ਦੇ ਟੇਸਟ ਦੀ ਰਿਪੋਰਟ ਨੇਗਟਿਵ ਆਈ ਹੈ। ਉਨਾਂ ਨੇ ਦਸਿਆ ਕਿ ਇਹ ਬੜੇ ਮਾਣ ਦੀ ਗਲ ਹੈ ਕਿ ਕਾਲਜ ਅਤੇ ਕਾਲੇਜਿਏਟ ਸਕੂਲ ਦੇ ਸਟਾਫ ਦੇ ਲਈ 2 ਵੈਕਸੀਨੇਸ਼ਨ ਕੈਂਪ ਵੀ ਅਯੋਜਤ ਕੀਤੇ ਜਾ ਚੁਕੇ ਹਨ। ਜਿਸ ਵਿੱਚ 100 ਫੀਸਦੀ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੂੰ ਵੇਕਸੀਨੇਟ ਕੀਤਾ ਜਾ ਚੁਕਾ ਹੈ। ਕਾਲਜ ਅਤੇ ਕਾਲੇਜਿਏਟ ਸਕੂਲ ਵਿੱਚ ਕੋਵਿਡ-19 ਦਿਆਂ ਗਾਇਡਲਾਈਨਜ਼ ਦਾ ਬੜੀ ਹੀ ਜਿਮੇਵਾਰੀ ਨਾਲ ਪਾਲਣ ਕੀਤਾ ਜਾ ਰਿਹਾ ਹੈ ਤਾਕਿ ਕੈਂਪਸ ਨੂੰ ਕੋਰੋਨਾ ਮੁਕਤ ਰਖਿਆ ਜਾ ਸਕੇ।