ਟਰਾਈਡੈਂਟ ਪੀ.ਸੀ.ਏ. ਕੱਪ 2021 - ਤਿਕੋਣੀ ਚੈਲੇਂਜਰ ਸੀਰੀਜ

ਪੀਸੀਏ ਪੰਜਾਬ ਇਲੈਵਨ ਨੇ ਜਿੱਤਿਆ ਟ੍ਰਾਈਡੈਂਟ ਪੀਸੀਏ ਕੱਪ 2021

ਟਰਾਈਡੈਂਟ ਪੀ.ਸੀ.ਏ. ਕੱਪ 2021 - ਤਿਕੋਣੀ ਚੈਲੇਂਜਰ ਸੀਰੀਜ

ਮੁਹਾਲੀ: ਟ੍ਰਾਈਡੈਂਟ ਪੀਸੀਏ ਕਿ੍ਰਕਟ ਕੱਪ ਤਿਕੋਣੀ ਚੈਲੇਂਜਰ ਸੀਰੀਜ ਦਾ ਤੀਜਾ ਫੈਸਲਾਕੁੰਨ ਫਾਈਨਲ ਮੁਕਾਬਲਾ ਪੀਸੀਏ ਪੰਜਾਬ ਇਲੈਵਨ ਅਤੇ ਰੈਸਟ ਆਫ ਪੰਜਾਬ ਰੈਡ ਵਿਚਾਲੇ  ਮੁਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਖੇਡਿਆ ਗਿਆ । ਪੀਸੀਏ ਪੰਜਾਬ ਇਲੈਵਨ ਨੇ ਅੱਜ ਇਕ ਦਿਲਚਸਪ ਮੈਚ ਵਿਚ 12 ਦੌੜਾਂ ਨਾਲ ਜਿੱਤ ਦਰਜ ਕਰਕੇ ਇਹ ਸੀਰੀਜ ਅਤੇ ਟਰਾਈਡੈਂਟ ਪੀ.ਸੀ.ਏ. ਕੱਪ ਆਪਣੇ ਨਾਮ ਕਰ ਲਿਆ। 
ਰੈਸਟ ਆਫ ਪੰਜਾਬ ਰੈਡ ਨੇ ਅੱਜ ਟਾਸ ਜਿੱੱਿਤਆ ਅਤੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਹਿਲਾ ਬੱਲੇਬਾਜੀ ਕਰਨ ਉਤਰੀ ਪੀਸੀਏ ਪੰਜਾਬ ਇਲੈਵਨ ਦੀ ਸ਼ੁਰੂਆਤ ਸਾਨਦਾਰ  ਰਹੀ। ਦੋਵੇਂ ਸਲਾਮੀ ਬੱਲੇਬਾਜ ਪ੍ਰਭਜੋਤ ਸਿੰਘ ਅਤੇ ਅਭੀਜੀਤ ਨੇ ਆਪਣੇ ਸੈਂਕੜੇ ਜੜ ਕੇ ਆਪਣੀ ਟੀਮ ਦੀ ਮਜਬੂਤ ਨੀਂਹ ਰੱਖੀ। ਬੱਲੇਬਾਜ ਅਭਿਜੀਤ 118 ਗੇਂਦਾਂ ‘ਤੇ 10 ਚੌਕਿਆਂ ਦੀ ਮਦਦ ਨਾਲ 100 ਦੌੜਾਂ‘ ਤੇ ਆਊਟ ਹੋਇਆ। ਉਸਦੇ ਬਾਅਦ ਬੱਲੇਬਾਜ ਅਭਿਨਵ ਸਰਮਾ ਨੇ 13 ਗੇਂਦਾਂ ਵਿੱਚ 3 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 27 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਦੂਜੇ ਪਾਸੇ ਪ੍ਰਭਜੋਤ ਸਿੰਘ ਨੇ ਸਾਨਦਾਰ ਬੱਲੇਬਾਜੀ ਕਰਦਿਆਂ 147 ਗੇਂਦਾਂ ਵਿਚ 15 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 158 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਮਜਬੂਤ ਸਥਿਤੀ ‘ਤੇ ਪਹੁੰਚਾਇਆ। ਨਿਰਧਾਰਤ 50 ਓਵਰਾਂ ਵਿਚ ਪੀਸੀਏ ਪੰਜਾਬ ਇਲੈਵਨ ਨੇ 4 ਵਿਕਟਾਂ ਦੇ ਨੁਕਸਾਨ ‘ਤੇ 335 ਦੌੜਾਂ ਬਣਾਈਆਂ।
ਪੀਸੀਏ ਪੰਜਾਬ ਇਲੈਵਨ ਦੇ ਬੱਲੇਬਾਜਾਂ ਤੇ ਰੋਕ ਲਗਾਉਣ ਵਿੱਚ ਅੱਜ ਪੰਜਾਬ ਰੈਡ ਗੇਂਦਬਾਜ ਅਸਫਲ ਰਹੇ, ਸਿਰਫ ਇਕਜੋਤ ਸਿੰਘ ਨੇ ਚੰਗੀ ਗੇਂਦਬਾਜੀ ਕੀਤੀ ਅਤੇ 3 ਵਿਕਟਾਂ ਲਈਆਂ।
ਟਾਰਗੇਟ ਦਾ ਪਿੱਛਾ ਕਰਨ ਉਤਰੀ ਪੀਸੀਏ ਰੈਸਟ ਆਫ ਪੰਜਾਬ ਰੈਡ ਨੂੰ ਪਹਿਲਾ ਝਟਕਾ ਛੇਵੇਂ ਓਵਰ ਵਿੱਚ ਲੱਗਾ,
 ਜਦੋਂ ਬੱਲੇਬਾਜ ਮਨਦੀਪ ਬਾਵਾ ਗੁਰਨੂਰ  ਬਰਾੜ ਦੀ ਗੇਂਦ ਤੇ ਪਾਰਥ ਅਗਰਵਾਲ ਦੇ ਹੱਥੋਂ ਕੈਚ ਕੈਚ ਆਊਟ ਹੋਏ। ਟੀਮ ਦਾ ਕੁਲ ਸਕੋਰ 39 ਦੌੜਾਂ ਸੀ। । ਕਸ਼ਿਸ ਪਸਨੇਜਾ (76 ਗੇਂਦਾਂ ‘ਤੇ 56) ਅਤੇ ਦੂਜੇ ਸਲਾਮੀ ਬੱਲੇਬਾਜ ਵਿਸਵ ਪ੍ਰਤਾਪ (80 ਗੇਂਦਾਂ‘ ਤੇ 74) ਨੇ ਦੂਜੀ ਵਿਕਟ ਲਈ 108 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ ਪਰ ਦੋਵੇਂ 28 ਵੇਂ ਓਵਰ ‘ਚ ਪਵੇਲੀਅਨ ਪਰਤ ਗਏ। ਇਸ ਸਮੇਂ ਟੀਮ ਦਾ ਕੁੱਲ ਸਕੋਰ 148/3 ਸੀ. ਕਪਤਾਨ ਗੀਤਾਂਸ ਖੇੜਾ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ ਕੀਤੀ ਅਤੇ 54 ਗੇਂਦਾਂ ਵਿਚ 82 ਦੌੜਾਂ (11 ਚੌਕੇ ਅਤੇ 1 ਛੱਕੇ) ਦੀ ਸਾਨਦਾਰ ਪਾਰੀ ਖੇਡੀ। ਸੁਮਿਤ ਸਰਮਾ ਨੇ ਮੈਚ ਨੂੰ ਬਚਾਉਣ ਲਈ 28 ਗੇਂਦਾਂ (3 ਚੌਕੇ ਅਤੇ 1 ਛੱਕੇ) ਵਿਚ 38 ਦੌੜਾਂ ਬਣਾਈਆਂ ਪਰ ਟੀਮ 49.4 ਓਵਰਾਂ ਵਿਚ 323 ਦੌੜਾਂ ਦੇ ਕੁੱਲ ਸਕੋਰ ’ਤੇ ਆਲ ਆਊਟ  ਹੋ ਗਈ ਅਤੇ ਪੀਸੀਏ ਪੰਜਾਬ ਇਲੈਵਨ ਨੇ ਅੱਜ ਦਾ ਮੈਚ 12 ਦੋੜਾ ਅਤੇ ਲੜੀ 2-1 ਦੇ ਫਰਕ ਨਾਲ ਜਿੱਤ ਲਈ। ਪੀਸੀਏ ਪੰਜਾਬ ਇਲੈਵਨ ਦੇ ਪ੍ਰਭਜੋਤ ਸਿੰਘ ਨੂੰ ਉਸ ਦੀ ਸਾਨਦਾਰ ਬੱਲੇਬਾਜੀ ਲਈ ਮੈਨ ਆਫ ਦਿ ਮੈਚ ਐਲਾਨਿਆ ਗਿਆ।
ਅੱਜ ਦੇ ਇਨਾਮ ਵੰਡ ਸਮਾਰੋਹ ਵਿੱਚ ਸੁਰਜੀਤ ਰਾਏ ਜੁਆਇੰਟ ਸੈਕਟਰੀ ਪੀਸੀਏ, ਆਰਪੀ ਸਿੰਗਲਾ ਖਜਾਨਚੀ ਪੀਸੀਏ, ਗੁਰਸਰਨ ਸਿੰਘ ਸਾਬਕਾ ਭਾਰਤੀ ਖਿਡਾਰੀ, ਦਲਜੀਤ ਸਿੰਘ ਸਾਬਕਾ ਮੁੱਖ ਕਰਯੂਟਰ ਪੀਸੀਏ ਮੁੱਖ ਮਹਿਮਾਨ ਸਨ। ਪੀਸੀਏ ਪੰਜਾਬ ਇਲੈਵਨ, ਟਿ੍ਰਡੈਂਟ ਪੀਸੀਏ ਕੱਪ ਜਿੱਤਣ ਵਾਲੀ ਜੇਤੂ ਟੀਮ ਨੂੰ 2 ਲੱਖ ਰੁਪਏ ਦਾ ਨਕਦ ਅਤੇ ਰਨਰ ਅਪ ਟੀਮ ਰੈਸਟ ਆਫ ਪੰਜਾਬ ਰੈਡ ਨੂੰ 1 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।
ਇਸ ਤੋਂ ਇਲਾਵਾ ਪੀਸੀਏ ਪੰਜਾਬ ਇਲੈਵਨ ਦੇ ਅਭਿਜੀਤ ਗਰਗ ਨੂੰ ਮੈਨ ਆਫ ਦਿ ਸੀਰੀਜ ਦਾ ਇਨਾਮ ਮਿਲਿਆ, ਪੀਸੀਏ ਪੰਜਾਬ ਇਲੈਵਨ ਦਾ ਅਭਿਨਵ ਸਰਮਾ ਸੀਰੀਜ ਦਾ ਸਰਬੋਤਮ ਗੇਂਦਬਾਜ, ਪੀਸੀਏ ਪੰਜਾਬ ਇਲੈਵਨ ਦਾ ਪ੍ਰਭਜੋਤ ਸਿੰਘ ਸੀਰੀਜ ਦਾ ਸਰਬੋਤਮ ਬੈੱਟਸਮੈਨ, ਪੀਸੀਏ ਪੰਜਾਬ ਇਲੈਵਨ ਦੇ ਗੌਰਵ ਚੌਧਰੀ ਨੂੰ ਸਰਬੋਤਮ ਆਲ ਰਾ ਂਡਰ , ਪੰਜਾਬ ਰੈਡ ਦੇ ਸਲੀਲ ਅਰੋੜਾ ਨੂੰ ਲੜੀ ਦਾ ਸਰਬੋਤਮ ਵਿਕਟਕੀਪਰ ਚੁਣਿਆ ਗਿਆ ਅਤੇ ਪੀਸੀਏ ਪੰਜਾਬ ਇਲੈਵਨ ਦਾ ਰਮਨਦੀਪ ਸਿੰਘ ਸੀਰੀਜ ਦਾ ਸਰਬੋਤਮ ਫੀਲਡਰ ਸੀ, ਹਰੇਕ ਨੂੰ 11-11 ਹਜਾਰ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਭੁਪਿੰਦਰ ਸਿੰਘ ਸੀਨੀਅਰ, ਸਾਬਕਾ ਅੰਤਰਰਾਸਟਰੀ ਖਿਡਾਰੀ ਅਤੇ ਮੈਂਬਰ ਟੂਰਨਾਮੈਂਟ ਮੈਨੇਜਰ ਕਮੇਟੀ ਨੇ ਸੀਰੀਜ ਵਿਚ ਸਾਨਦਾਰ ਪ੍ਰਦਰਸਨ ਕਰਨ ਵਾਲੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਰਾਜ ਵਿਚ ਕਿ੍ਰਕਟ ਨੂੰ ਉਤਸਾਹਤ ਕਰਨ ਲਈ ਟਰਾਈਡੈਂਟ ਸਮੂਹ ਦਾ ਧੰਨਵਾਦ ਕੀਤਾ।
 
ਅੱਜ ਖੇਡੇ ਗਏ ਮੈਚ ਦਾ ਸਕੋਰ ਕਾਰਡ
ਪੀਸੀਏ ਪੰਜਾਬ ਇਲੈਵਨ: 335/4 (50 ਓਵਰ)
ਪ੍ਰਭਜੋਤ ਸਿੰਘ 158, ਅਭਿਜੀਤ 100, ਅਭਿਨਵ ਸਰਮਾ 27
ਪੀਸੀਏ ਰੈਸਟ ਆਫ ਪੰਜਾਬ ਰੈਡ (ਗੇਂਦਬਾਜੀ)
ਏਕਜੋਤ ਸਿੰਘ (10-1-55-3), ਪ੍ਰੇਰਿਤ  (10-0-63-1), ਦੀਪਿਨ ਚਿਤਕਾਰਾ (7-0-59-0), ਸੁਮਿਤ ਸਰਮਾ (10-0-63-0), ਹਰਤੇਜਸਵੀ ਕਪੂਰ ( 10-0-89-0), ਕਸ਼ਿਸ ਪਸਨੇਜਾ (3-0-19-0) 
ਪੀਸੀਏ ਰੈਸਟ ਆਫ ਪੰਜਾਬ ਰੈਡ 323/10 (49.4 ਓਵਰ)
ਵਿਸਵ ਪ੍ਰਤਾਪ 74, ਕਸ਼ਿਸ ਪਾਸਨੇਜਾ 56, ਗੀਤਾਂਸ ਖੇੜਾ 82, ਸੁਮਿਤ ਸਰਮਾ 38, ਸਲੀਲ ਅਰੋੜਾ 22 ਦੌੜਾਂ 
ਪੀਸੀਏ ਪੰਜਾਬ ਇਲੈਵਨ (ਗੇਂਦਬਾਜੀ)
ਗੁਰਨੂਰ ਬਰਾੜ (9.4-0-60-3), ਰਮਨ ਮਲਿੰਗਾ (10-073-1), ਅਭਿਨਵ ਸਰਮਾ (9-0-78-2) ਵਿਨੈ ਚੌਧਰੀ (10-0-27-1), ਗੌਰਵ ਚੌਧਰੀ (7- 0-44-1)

ਅਭਿਜੀਤ ਗਰਗ ਮੈਨ ਆਫ ਦਿ ਸੀਰੀਜ਼