ਪ੍ਰੋ. ਸੰਦੀਪ ਚਾਹਲ ਨੇ ਬਣਾਇਆ ਬਟਰਫਲਾਈ ਮੈਪ ਆਫ ਜਲੰਧਰ

ਪ੍ਰੋ. ਸੰਦੀਪ ਚਾਹਲ ਨੇ ਬਣਾਇਆ ਬਟਰਫਲਾਈ ਮੈਪ ਆਫ ਜਲੰਧਰ
ਪ੍ਰੋ. ਸੰਦੀਪ ਚਾਹਲ ਸੇ ਨੋ ਟੂ ਡੈਕੋਰੇਟਿਵ ਬਟਰਫਲਾਈ ਫੋਟੋਫਰੇਮ ਦੇ ਨਾਲ। ਨਾਲ ਫਟਰਫਲਾਈ ਮੈਪ ਆਫ ਜਲੰਧਰ। 

ਪੂਰੇ ਵਿਸ਼ਵ ਵਿੱਚ 20 ਮਾਰਚ ਨੂੰ ਸੈਵ ਸਪੈਰੋਜ਼ ਦਿਵਸ ਦੇ ਰੂਪ ਵਿੱਚ ਮਣਾਇਆ ਜਾਂਦਾ ਹੈ ਤਾਕਿ ਜਣਮਾਨਸ ਨੂੰ ਗੋਰਇਆ ਦੀ ਘਟ ਹੁੰਦੀ ਜਨਸੰਖਿਆ ਅਤੇ ਇਸਦੇ ਸੰਰਕਸ਼ਨ ਅਤੇ ਬਚਾਅ ਦੇ ਉਪਾਏ ਦੇ ਬਾਰੇ ਵਿੱਚ ਜਾਗਰੁਕ ਕੀਤਾ ਜਾ ਸਕੇ। ਜਲੰਧ੍ਰ ਦੀ ਐਨਜੀਓ ਦਸੱਤਕ ਵੇਲਫੇਅਰ ਕਾਉਂਸਲ ਪਿਛਲੇ 16 ਸਾਲਾਂ ਦੇ ਜਲੰਧਰ ਅਤੇ ਪੰਜਾਬ ਵਿੱਚ ਚਿੜਿਆ ਬਚਾਓ ਅਭਿਆਨ ਅਤੇ ਉਸਦੇ ਸੰਰਕਸ਼ਨ ਦੇ ਲਈ ਭਰਪੂਰ ਕਦਮ ਉਠਾ ਰਹੀ ਹੈ। ਇਸ ਐਨਜੀਓ ਦੇ ਪ੍ਰਧਾਨ ਪ੍ਰੋ. ਸੰਦੀਪ ਚਾਹਲ ਨੇ ਪਿਛਲੇ ਕਈੰ ਸਾਲਾਂ ਦੇ ਸ਼ੋਧ ਦੇ ਅਧਾਰ ਤੇ ਵਿਗਿਆਨਿਕ- ਲਾਇਨ ਟ੍ਰਾਂਜੇਕਸ਼ਨ ਮੈਥੇਡ ਦੁਆਰਾ ਬਾਈਕੁਲਰਸ ਅਤੇ ਡੀਐਸਐਲਆਰ ਕੈਮਰਾਜ਼ ਦੀ ਸਹਾਇਤਾ ਨਾਲ ਐਨਜੀਓ ਦੱਸਤਕ ਵੇਲਫੇਅਰ ਕਾਉਂਸਲ ਵਲੰਟੀਅਰਾਂ ਦੇ ਰਾਹੀਂ ਜਲੰਧਰ ਜ਼ਿਲੇ ਵਿੱਚ ਸਰਵੇਖਣ ਕਰ ਸਪੈਰੋ ਮੈਪ ਆਫ ਜਲੰਧਰ ਬਣਾਇਆ ਸੀ ਜਿਸ ਵਿੱਚ ਜ਼ਿਲੇ ਵਿੱਚ ਚਿੜਿਆ ਦੇ ਜਲੰਧਰ ਦੇ ਵੱਖ ਵੱਖ ਥਾਵਾਂ ਤੇ ਮਿਲਣ ਦੀ ਜਾਣਕਾਰੀ ਦਿੱਤੀ ਗਈ ਸੀ। ਪ੍ਰੋ. ਸੰਦੀਪ ਚਾਹਲ ਨੇ ਦਸਿਆ ਕਿ ਤਿਤਲਿਆਂ ਦੀ ਬਚਪਨ ਦੀ ਅਵਸਥਾ ਲਾਰਵਾ ਜਾਂ ਸੁੰਡਿਆਂ ਸਾਰੇ ਪੰਛੀਆਂ ਦੀ ਖੁਰਾਕ ਹੁੰਦੀਆਂ ਹਨ ਕਿਉਂਕੀ ਉਹ ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਨੇ ਇਸੇ ਕਰਕੇ ਸਾਰੇ ਪੰਛੀ ਆਪਣੇ ਆਂਡੇਆਂ ਤੋਂ ਪੈਦਾ ਹੋਏ ਛੋਟੇ ਬੱਚੇਆਂ ਨੂੰ ਇਹਨਾਂ ਲਾਰਵਾ ਜਾਂ ਸੁੰਡਿਆਂ ਦੀ ਖੁਰਾਕ ਦਿੰਦੇ ਹਨ ਤਾਂ ਜੋ ਉਹਨਾਂ ਦੇ ਸ਼ਰੀਰ ਸਹੀ ਤਰੀਕੇ ਨਾਲ ਵਿਕਸਿਤ ਹੋ ਸਕਨ। ਇਸੇ ਕਰਕੇ ਤਿਤਲਿਆਂ ਦੇ ਲਾਰਵਾ ਜਾਂ ਸੁੰਡਿਆਂ ਇਕੋ ਸਿਸਟਮ ਵਿੱਚ ਵਦੀਆ ਫੂਡ ਚੈਨ ਦਾ ਕੰਮ ਕਰਦੀਆਂ ਹਨ ਤਾਂ ਜੋਂ ਵਦੀਆ ਵਾਤਾਵਰਣ ਦੇ ਸੂਚਕ ਤਿਤਲਿਆਂ ਦੀ ਜਣਸੰਖਿਆਂ ਨੂੰ ਸੰਤੁਲਿਤ ਕੀਤਾ ਜਾ ਸਕੇ। ਇਸੇ ਕੜੀ ਵਿੱਚ ਐਨਜੀਓ ਦੱਸਤਕ ਵੇਲਫੇਅਰ ਕਾਉਂਸਲ ਦੇ ਪ੍ਰਦਾਨ ਪ੍ਰੋ. ਸੰਦੀਪ ਚਾਹਲ ਨੇ ਵਿਸ਼ਵ ਚਿੜਿਆ ਬਚਾਓ ਦਿਵਸ ਦੇ ਮੌਕੇ ਤੇ ਬਟਰਫਲਾਈ ਮੈਪ ਆਫ ਜਲੰਧਰ ਬਣਾ ਸਕੇ ਜਣਮਾਨਸ ਨੂੁੰ ਸਮਰਪਤ ਕੀਤਾ ਹੈ ਜਿਹਦੇ ਵਿੱਚ ਇਹ ਦਰਸ਼ਾਇਆ ਗਿਆ ਹੈ ਕਿ ਜ਼ਿਲੇ ਵਿੱਚ ਕਿਹੜੀਆਂ ਤਿਤਲਿਆਂ ਦੀਆਂ ਪ੍ਰਜਾਤਿਆਂ ਪਾਇਆਂ ਜਾਂਦੀਆਂ ਹਨ। 

ਪ੍ਰੋ. ਸੰਦੀਪ ਚਾਹਲ ਨੇ ਕਿਹਾ ਕਿ ਸੰਸਾਰ ਵਿੱਚ ਤਕਰੀਬਨ ਤਿਤਲਿਆਂ ਦੀ 2400 ਪ੍ਰਜਾਤਿਆਂ ਹਨ ਜਿਹਨਾਂ ਵਿੱਚੋਂ ਭਾਰਤ ਵਿੱਚ ਤਕਰੀਬਨ 1500 ਪ੍ਰਜਾਤਿਆਂ ਪਾਈਆਂ ਜਾਂਦੀਆਂ ਹਨ। ਪੰਜਾਬ ਵਿੱਚ 142 ਤਿਤਲੀਆਂ ਦੀ ਪ੍ਰਜਾਤਿਆੰ ਅਤੇ ਉਹਨਾਂ ਦੀਆਂ 14 ਫੈਮਿਲੀਜ ਪਾਈਆਂ ਜਾਂਦੀਆਂ ਹਨ ਜਿਹੜੀ ਕਿ ਪੰਜਾਬ ਵਿੱਚ ਮੋਜੂਦ 12 ਨੈਚੁਰਲ ਵੈਟਲੈਂਡਸ ਅਤੇ 10 ਮੈਨ ਮੇਡ ਵੈਟਲੈਂਡਸ ਵਿੱਚ ਆਮਤੋਰ ਤੇ ਵੇਖਣ ਨੂੰ ਮਿਲਦੀਆਂ ਹਨ। ਵਿਭਿੰਨ ਪ੍ਰਜਾਤਿਆਂ ਦੀ ਤਿਤਲਿਆਂ ਦਾ ਜੀਵਨ ਕਾਲ ਵੀ ਅਲਗ-ਅਲਗ ਹੁੰਦਾ ਹੈ। ਸ਼ੋਧ ਦੇ ਅਨੁਸਾਰ ਇਕ ਤਿਤਲੀ ਦਾ ਅੰਡੇ ਤੋਂ ਵਿਅਸਕ ਹੋਣ ਤੱਕ ਦਾ ਜੀਵਨ ਦੋ ਹਫਤਿਆਂ ਤੋਂ ਲੈਕੇ ਕਈ ਮਹੀਨੇ ਤੱਕ ਹੋ ਸਕਦਾ ਹੈ। ਅਸਲ ਵਿੱਚ ਤਿਤਲਿਆਂ ਦਾ ਲਾਰਵਾ  ਕੁਦਰਤ ਦੇ ਅਨੇਕ ਜੀਵਾਂ ਜਿਵੇਂ ਕਿ ਪੰਛੀਆਂ ਦਾ ਭੋਜਨ ਬੰਨਣ ਦੇ ਕਾਰਨ ਫੂਡ ਚੇਨ ਦਾ ਅਹਿਮ ਹਿੱਸਾ ਹੈ। ਕਾਫੀ ਸਾਰੇ ਪੰਛੀ ਆਪਣੇ ਬੱਚਿਆਂ ਨੂੰ ਤਿਤਲਿਆਂ ਦੇ ਲਾਰਵੇ ਨੂੰ ਹੀ ਭੋਜਨ ਦੇ ਰੂਪ ਵਿੱਚ ਦਿੰਦੇ ਹਨ ਕਿਉੰਕਿ ਇਸਦੇ ਵਿੱਚ ਪ੍ਰੋਟੀਨ ਵਾਧੂ ਹੁੰਦੀ ਹੈ  ਜਿਸ ਨਾਲ ਪੰਛੀਆਂ ਦੇ ਬੱਚਿਆਂ ਦੇ ਸ਼ਰੀਰ ਦਾ ਵਿਕਾਸ  ਜਲਦੀ ਹੁੰਦਾ ਹੈ। ਲਾਰਵਾ ਦੇ ਫੂਡ ਚੇਨ ਦਾ  ਹਿੱਸਾ ਹੋਣ ਦੇ ਕਾਰਨ ਕੇਵਲ ਪੰਜ ਫੀਸਦੀ ਤਿਤਲਿਆਂ ਹੀ ਕੁਦਰਤੀ ਤੋਰ ਤੇ ਬੱਚ ਪਾਉਂਦੀਆਂ ਹਨ। 

ਪ੍ਰੋ. ਸੰਦੀਪ ਚਾਹਲ ਨੇ ਦੱਸਿਆ ਕਿ ਮਾਨਵ ਜੀਵਨ ਲਈ ਇਹ ਬੇਹਦ ਜਰੂਰੀ ਪੋਧਿਆਂ ਅਤੇ ਫਸਲਾਂ ਵਿੱਚ ਪਾੱਲੀਨੇਸ਼ਨ ਦੀ ਪ੍ਰਕਿ੍ਰਰਿਆ ਅਤੇ ਇਸਦੀ ਉਪਜ ਨੂੰ ਵਧਾਉਣ ਲਈ ਮਧੂਮਖਿਆਂ ਤੋਂ ਬਾਅਦ ਤਿਤਲੀਆਂ ਹੀ ਦੂਜੇ ਨੰਬਰ ਤੇ ਹਨ।  ਇਸਦਾ ਸਾਫ ਮਤਲਬ ਹੈ ਕਿ ਤਿਤਲਿਆਂ ਹਰ ਸਾਲ ਖੇਤੀ ਵਿੱਚ ਮਨੁੱਖ ਨੂੰ 200 ਬਿਲਿਅਨ ਡਾਲਰ ਦਾ ਲਾਭ ਪਹੁੰਚਾਉਂਦੀ ਹਨ। ਤਿਤਲੀਆਂ ਦੇ ਲਗਾਤਾਰ ਹੋ ਰਹੇ ਵਿਨਾਸ਼ ਤੋਂ  ਕੁਦਰਤੀ ਸੰਤੁਲਨ ਬਿਗੜਦਾ ਜਾ ਰਿਹਾ ਹੈ । ਵਾਈਲਡ ਲਾਈਫ ਐਕਟ 1972 ਦੇ ਅੰਤਰਗਤ ਸਰੰਖਿਤ ਤੇ  ਸੁਰਖਤ ਹੋਣ ਦੇ ਬਾਵਜੂਦ ਦੇਸ਼ ਵਿੱਚ ਤਿੱਤਲੀਆਂ ਦੀ ਤਸਕਰੀ ਦਾ ਕਾਰੋਬਾਰ ਬੇਧੜਕ ਚਲ ਰਿਹਾ ਹੈ।  ਪੰਜਾਬ ਸਿਟਰਸ ਪ੍ਰਜਾਤਿ ਦੇ ਫਲ- ਕਿੰਨੂ ਦਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਕਿੰਨੂੰ, ਨਿੰਬੂ ਅਤੇ ਸੰਤਰੇ  ਅਤੇ ਇਹਨਾਂ ਦੀ ਬੋਨਸਾਈ ਪ੍ਰਜਾਤਿਆਂ ਦੇ ਪੱਤਾਂ ਉੱਤੇ ਮੋਨਾਰਕ  ਅਤੇ ਲੈਮਨ ਬਟਰਫਲਾਈ  ਆਪਣੇ ਅੰਡੇ ਦਿੰਦੀ ਹੈ ਅਤੇ ਪੋਲੀਨੇਸ਼ਨ ਦੀ ਪ੍ਰਕਿਰਿਆ ਦੁਆਰਾ ਕਿੰਨੂ ਫਲ ਦੇ ਵੱਧੀਆ ਉਤਪਾਦਨ ਕਰਨ ਵਿੱਚ ਮਦਦ ਕਰਦੀ ਹੈ। ਲੇਮਨ ਤਿਤਲੀਆਂ ਸਿਟਰਸ ਪ੍ਰਜਾਤਿ ਦੇ ਫਲ ਖਾਸਕਰ ਕਿੰਨੂ, ਸੰਤਰੇ  ਅਤੇ ਨਿੰਬੂ ਦੇ ਉਤਪਾਦਨ ਵਿੱਚ ਵੀ ਕਿਸਾਨਾਂ ਨੂੰ ਹਰ ਸਾਲ 10 ਮਿਲਿਅਨ ਡਾਲਰ ਦਾ ਲਾਭ ਪਹੁੰਚਾਉਂਦੀ ਹਨ। 

ਪ੍ਰੋ. ਸੰਦੀਪ ਚਾਹਲ ਨੇ ਕਿਹਾ ਪੰਜਾਬ ਵਿੱਚ  ਬਹੁਰੰਗੀ ਮੋਨਾਰਕ ਅਤੇ ਲੈਮਨ ਬਟਰਫਲਾਈ ਦੀ ਤਸਕਰੀ ਤਿਤਲੀਆਂ  ਦੇ ਤਸਕਰ ਬੱਚਿਆਂ ਨੂੰ 150 ਰੁਪਏ ਦਿਹਾੜੀ ਦੇ ਹਿਸਾਬ ਨਾਲ ਗੈਰ ਕਾਨੂੰਨੀ ਢੰਗ ਤੋਂ ਇਹਨਾਂ ਤੋਂ ਪਕੜਾਉੰਦੇ ਹਨ ਅਤੇ ਇਹਨਾਂ ਮਰੀ ਹੋਈਆਂ ਤਿਤਲੀਆਂ ਨੂੰ ਹਾਂਗਕਾਂਗ, ਤਾਈਵਾਨ, ਜਾਪਾਨ, ਇੰਗਲੈਂਡ, ਕਨਾਡਾ, ਫਰਾਂਸ, ਆਸਟਰੇਲਿਆ, ਜਰਮਨੀ  ਅਤੇ ਅਮੇਰਿਕਾ ਵਿੱਚ ਉਂਚ  ਮੁੱਲ ਤੇ 2000 ਤੋਂ 5000 ਰੁਪਏ ਤੱਕ  ਵੇਚਦੇ  ਹਨ। ਦੁੱਖ ਦੀ ਗੱਲ ਹੈ ਕਿ ਤਸਕਰੀ ਦੇ ਕਾਰਨ ਤਿਤਲੀਆਂ  ਦੀ ਗਿਣਤੀ ਤੇ ਸੰਕਟ ਪੈਦਾ ਹੋ ਰਿਹਾ ਹੈ। ਭਾਰਤ ਵਿੱਚ ਨਾਰਥ ਈਸਟ ਸਟੇਟਸ-ਸਿੱਕਿਮ, ਅਰੂਨਾਂਚਲ ਪ੍ਰਦੇਸ਼, ਮਿਜੋਰਮ, ਨਾਗਾਲੈਂਡ, ਆਸਾਮ, ਮਨਿਪੁਰ, ਪੰਜਾਬ, ਹਿਮਾਚਲ ਅਤੇ ਜੰਮੂ ਕਸ਼ਮੀਰ ਵਿੱਚ ਤਿਤਲੀਆਂ ਨੂੰ ਪਕੜ ਕੇ ਵਿਭਿੰਨ ਪ੍ਰਾਤਾਂ  ਦੇ ਨਾਲ ਨਾਲ ਵਿਦੇਸ਼ਾਂ ਵਿੱਚ ਤਸਕਰੀ ਕਰਕੇ ਭਾਰੀ ਕੀਮਤ ਤੇ ਵੇਚਿਆਂ ਜਾਂਦਾ  ਹੈ। ਪੂਰੇ ਵਿਸ਼ਵ ਵਿੱਚ ਹਰ ਸਾਲ ਤਕਰੀਬਨ 20 ਮਿਲਿਅਨ ਡਾਲਰ ਦਾ ਤਿਤਲੀਆਂ ਦਾ ਅਵੈਧ ਕਾਰੋਬਾਰ ਬੇੇ ਰੋਕਟੋਕ ਚਲ ਰਿਹਾ ਹੈ। ਅੰਤਰਰਾਸ਼ਟਰੀ ਬਜਾਰ ਵਿੱਚ ਕੁੱਝ ਤਿਤਲੀਆਂ ਦਾ ਮੁੱਲ ਗਹਿਣੀਆ ਨਾਲੋਂ ਵੀ ਜਿਆਦਾ ਮਿਲਦਾ ਹੈ। ਪੰਜਾਬ ਵਿੱਚ  ਬਹੁਰੰਗੀ ਮੋਨਾਰਕ ਅਤੇ ਲੈਮਨ ਬਟਰਫਲਾਈ ਦੀ ਤਸਕਰੀ ਤਿਤਲੀਆਂ  ਦੇ ਤਸਕਰ ਬੱਚਿਆਂ ਨੂੰ 150 ਰੁਪਏ ਦਿਹਾੜੀ ਦੇ ਹਿਸਾਬ ਨਾਲ ਗੈਰ ਕਾਨੂੰਨੀ ਢੰਗ ਤੋਂ ਇਹਨਾਂ ਤੋਂ ਪਕੜਾਉੰਦੇ ਹਨ ਅਤੇ ਇਹਨਾਂ ਮਰੀ ਹੋਈਆਂ ਤਿਤਲੀਆਂ ਨੂੰ ਹਾਂਗਕਾਂਗ, ਤਾਈਵਾਨ, ਜਾਪਾਨ, ਇੰਗਲੈਂਡ, ਕਨਾਡਾ, ਫਰਾਂਸ, ਆਸਟਰੇਲਿਆ, ਜਰਮਨੀ  ਅਤੇ ਅਮੇਰਿਕਾ ਵਿੱਚ ਉਂਚ  ਮੁੱਲ ਤੇ 2000 ਤੋਂ 5000 ਰੁਪਏ ਤੱਕ  ਵੇਚਦੇ  ਹਨ। ਦੁੱਖ ਦੀ ਗੱਲ ਹੈ ਕਿ ਤਸਕਰੀ ਦੇ ਕਾਰਨ ਤਿਤਲੀਆਂ  ਦੀ ਗਿਣਤੀ ਤੇ ਸੰਕਟ ਪੈਦਾ ਹੋ ਰਿਹਾ ਹੈ। ਭਾਰਤ ਵਿੱਚ ਨਾਰਥ ਈਸਟ ਸਟੇਟਸ-ਸਿੱਕਿਮ, ਅਰੂਨਾਂਚਲ ਪ੍ਰਦੇਸ਼, ਮਿਜੋਰਮ, ਨਾਗਾਲੈਂਡ, ਆਸਾਮ, ਮਨਿਪੁਰ, ਪੰਜਾਬ, ਹਿਮਾਚਲ ਅਤੇ ਜੰਮੂ ਕਸ਼ਮੀਰ ਵਿੱਚ ਤਿਤਲੀਆਂ ਨੂੰ ਪਕੜ ਕੇ ਵਿਭਿੰਨ ਪ੍ਰਾਤਾਂ  ਦੇ ਨਾਲ ਨਾਲ ਵਿਦੇਸ਼ਾਂ ਵਿੱਚ ਤਸਕਰੀ ਕਰਕੇ ਭਾਰੀ ਕੀਮਤ ਤੇ ਵੇਚਿਆਂ ਜਾਂਦਾ  ਹੈ।

ਪ੍ਰੋ. ਸੰਦੀਪ ਚਾਹਲ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਤੋਂ ਐਨਜੀਓ ਦੱਸਤਕ ਵੇਲਫੇਅਰ ਕਾਉਂਸਲ ਜਲੰਧਰ ਦੇ ਵੱਖ ਵੱਖ ਸਿੱਖਿਅਕ ਸੰਸਥਾਨਾਂ ਵਿੱਚ ਅਤੇ ਥਾਵਾਂ ਵਿੱਚ ਸੇ ਨੋ ਟੂ ਡੈਕੋਰੇਟਿਵ ਬਟਰਫਲਾਈ ਫ੍ਰੇਮਸ ਮੁਹਿਮ ਚਲਾ ਰਹੇ ਹਨ ਜਿਸ ਵਿੱਚ ਲੋਕਾਂ ਨੂੰ ਇਹ ਜਾਗਰੁਕ ਕੀਤਾ ਜਾ ਰਿਹਾ ਹੈ ਕਿ ਤਿਤਲਿਆਂ ਨੂੰ ਮਾਰ ਕੇ ਫ੍ਰੇਮਾਂ ਵਿੱਚ ਬੰਦ ਕਰਕੇ ਵੇਚਣ ਦਾ ਜੋ ਕੰਮ ਕੀਤਾ ਜਾ ਰਿਹਾ ਹੈ ਉਸਦਾ ਕੜਾ ਵਿਰੋਧ ਕਰ ਉਸ ਨੂੰ ਨਾ ਖਰੀਦਆ ਜਾਵੇ ਅਤੇ ਤਿਤਲਿਆਂ ਦੇ ਖੰਬਾਂ ਨੂੰ ਪਲਾਸਟਿਕ ਅਤੇ ਸ਼ੀਸ਼ੇ ਵਿੱਚ ਫ੍ਰੇਮ ਕਰਕੇ ਵਿਕਨ ਵਾਲੇ ਅੋਰਤਾਂ ਦੇ ਗਹਿਣੇਆਂ ਜਿਵੇਂ ਕਿ – ਇਅਰਰਿੰਗਸ, ਪੈਂਡੇਂਟ ਆਦਿ ਨੂੰ ਵੀ ਨਾ ਖਰੀਦੀਆ ਜਾਵੇ। 

ਲਗਾਤਾਰ ਹੋ ਰਹੀ ਤਿਤਲੀਆਂ ਦੀ ਤਸਕਰੀ ਅਤੇ ਵਿਨਾਸ਼ ਤੋਂ  ਕੁਦਰਤ ਦਾ ਸੰਤੂਲਨ ਵਿਗੜ  ਸਕਦਾ ਹੈ।  ਗੋਰਯੋਗ ਹੈ ਕਿ ਡ੍ਰਗਸ ਅਤੇ ਹਥਿਆਰਾਂ ਤੋਂ ਬਾਅਦ ਤੀਜੇ ਨੰਬਰ ਤੇ ਤਿਤਲੀਆਂ ਦਾ ਹੀ ਵਿਸ਼ਵ ਵਿੱਚ ਅਵੈਧ ਕਾਰੋਵਾਰ ਬਹੁਤ ਬਦਨਾਮ ਹੈ। ਵਾਈਲਡ ਲਾਈਫ ਐਕਟ 1972 ਦੇ ਅੰਤਰਗਤ ਸੁਰਖਿਅਤ ਹੋਣ ਦੇ ਕਾਰਨ ਤਿਤਲੀਆਂ ਨੂੰ ਪਕੜਨਾ, ਮਾਰਨਾ ਅਤੇ ਇਹਨਾਂ ਦੀ ਤਸਕਰੀ ਕਰਨਾ ਕਾਨੂੰਨ ਜੁਰਮ ਹੈ। ਪਰੰਤੂ ਦੁੱਖ ਦੀ ਗੱਲ ਹੈ ਕਿ ਦੇਸ਼ ਵਿੱਚ ਇਸ ਕਨੂੰਨ ਨੂੰ ਸਖਤੀ ਨਾਲ ਲਾਗੂ ਨਹੀਂ ਕੀਤਾ ਗਿਆ ਜਿਸਦੇ ਕਾਰਨ ਇਸਦੀ ਤਸਕਰੀ ਬੇਰੋਕਟੋਕ ਚੱਲ ਰਹੀ ਹੈ।