ਦੋਆਬਾ ਕਾਲਜ ਵਿਖੇ ਪਰਸਨੇਲਿਟੀ ਡਿਵੇਲਪਮੇਂਟ ਸੈਂਟਰ ਸਥਾਪਤ

ਦੋਆਬਾ ਕਾਲਜ ਵਿਖੇ ਪਰਸਨੇਲਿਟੀ ਡਿਵੇਲਪਮੇਂਟ ਸੈਂਟਰ ਸਥਾਪਤ
ਦੋਆਬਾ ਕਾਲੇਜਿਏਟ ਵਿਖੇ ਕਾਰਜਸ਼ਾਲਾ ਵਿੱਚ ਕਾਰਜ ਕਰਵਾਉਂਦੇ ਪ੍ਰਾਧਿਆਪਕ।

ਜਲੰਧਰ, 9 ਸਤੰਬਰ, 2021: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਦੋਆਬਾ ਕਾਲਜ ਵਿੱਚ ਪਰਸਨੇਲਿਟੀ ਡਿਵੇਲਪਮੇਂਟ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ ਤਾਕਿ ਬਚਿਆਂ ਨੂੰ ਕੈਚ ਦੇਮ ਯੰਗ ਦੀ ਪੋਲਿਸੀ ਦੇ ਤਹਿਤ ਗ੍ਰੇਜੂਏਸ਼ਨ ਦੇ ਨਾਲ ਨਾਲ ਡ੍ਰੈਸਿੰਗ ਸੈਸ, ਐਟੀਕੇਟਸ, ਪਾਜੀਟਿਵ ਥਿੰਕਿੰਗ, ਸਟ੍ਰੈਸ ਮੈਨੇਜਮੇਂਟ, ਪਬਲਿਕ ਸਪੀਕਿੰਗ ਸਿਖਾਈ ਜਾ ਸਕੇ ਤਾਕਿ ਵਿਦਿਆਰਥੀ ਨੋਕਰੀਆਂ ਲੈਣ ਨੂੰ ਕਰਵਾਏ ਜਾਨ ਵਾਲੇ ਵੱਖ ਵੱਖ ਕੰਪੀਟੀਸ਼ਨਾਂ ਦੇ ਇੰਟਰਵਿਊ ਅਤੇ ਮਲਟੀ ਨੇਸ਼ਨਲ ਕੰਪਨੀਜ਼ ਦੀ ਪਲੇਸਮੇਂਟ ਡ੍ਰਾਇਵਜ਼ ਵਿੱਚ ਸਫਲ ਹੋ ਸਕਣ।
ਡਾ. ਭੰਡਾਰੀ ਨੇ ਦਸਿਆ ਕਿ ਇਸ ਦੇ ਤਹਿਤ ਕਾਲਜ ਕੈਂਪਸ ਵਿੱਚ ਦੋਆਬਾ ਕਾਲੇਜਿਏਟ ਸੀ. ਸੈਕ. ਸਕੂਲ ਦੇ 10+2 ਦੇ 60 ਅਤੇ 10+1 ਦੇ 92 ਵਿਦਿਆਰਥੀਆਂ ਦੇ ਲਈ ਉਪਰੋਕਤ ਸੈਂਟਰ ਦੀ ਪ੍ਰਾਧਿਾਆਪਕਾਂ ਦੀ ਟੀਮ ਦੁਆਰਾਂ ਦੋ ਦਿਨ ਦੀ ਵਰਕਸ਼ਾਪ ਸਫਲਤਾਪੂਰਵਕ ਲਗਾਈ ਗਈ।  ਕਾਰਜਸ਼ਾਲਾ ਵਿੱਚ ਕਾਰਜਸ਼ਾਲਕਾਂ ਦਾ ਸਵਾਗਤ ਕਰਦੇ ਹੋਏ ਡਾ. ਵਿਨੀਤ ਮੇਹਤਾ- ਇੰਚਾਰਜ ਨੇ ਕਿਹਾ ਕਿ ਸਾਡਾ ਮੁਖ ਮੰਤਵ ਵਿਦਿਆਰਥੀਆਂ ਨੂੰ ਹੋਲਿਸਟਿਕ ਐਜੂਕੇਸ਼ਨ ਪ੍ਰਦਾਨ ਕਰਨਾ ਹੈ। ਇਸ ਸੈਂਟਰ ਦੇ ਕੋਰਡੀਨੇਟਰ ਪ੍ਰੋ. ਸੰਦੀਪ ਚਾਹਲ ਨੇ ਵਿਦਿਆਰਥੀਆਂ ਨੂੰ ਬੇਸਿਕਸ ਆਫ ਇੰਗਲਿਸ਼, ਪਬਲਿਕ ਸਪੀਕਿੰਗ, ਟੇਲੀਫੋਨ ਮੈਨਰਸ, ਬਾਡੀ ਲੈਂਗੁਏਜ, ਸਪੋਕਨ ਇੰਗਲਿਸ਼, ਗਰੁਪ ਡਿਸਕਸ਼ਨ, ਸਿਚੁਏਸ਼ਨਲ ਡਾਏਲੋਗਸ ਦਾ ਕਾਰਜ ਕਰਾਈਆ। ਪ੍ਰੋ. ਰਾਹੁਲ ਹੰਸ ਨੇ ਟੇਬਲ ਮੈਨਰਸ ਅਤੇ ਐਟੀਕੇਟਸ ਦੇ ਤਹਿਤ ਪਲੇਟ ਵਿੱਚ ਖਾਣਾ ਪਰੋਸਨ ਦੀ ਕਲਾ, ਉਸਨੂੰ ਖਾਣ ਦੇ ਤੋਰ ਤਰੀਕੇ, ਸਲਾਦ ਦੀ ਜਾਣਕਾਰੀ ਅਤੇ ਪੋਸਚਰਸ ਦੇ ਬਾਰੇ ਵੀ ਦਸਿਆ। ਲੈਫਟਿਨੇਂਟ ਪ੍ਰੋ. ਰਾਹੁਲ ਭਾਰਦਵਾਜ ਨੇ ਇੰਟਰਵਿਊ ਦੇ ਦੌਰਾਨ ਡ੍ਰੈਸਿੰਗ ਸੈਂਸ, ਪੈਂਟ ਅਤੇ ਸ਼ਰਟ ਦੇ ਕੋਂਬੀਨੇਸ਼ਨ ਅਤੇ ਬੂਟਾਂ ਦੇ ਬਾਰੇ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ। ਪ੍ਰੋ. ਨੇਹਾ ਗੁਪਤਾ ਨੇ ਸਟ੍ਰੈਸ ਮੈਨੇਜਮੇਂਟ ਅਤੇ ਯੋਗਾ ਦੁਆਰਾਂ ਵਿਦਿਆਰਥੀਆਂ ਨੂੰ ਇਸਦੇ ਤਹਿਤ ਵਿਭਿੰਨ ਟੈਕਨੀਕਾਂ ਜਿਵੇਂ ਕਿ  ਆਪਣੇ ਸਾਕਾਰਤਮਕ ਸੋਚ, ਆਪਣੇ ਵਿਚਾਰ ਨੂੰ ਕੰਟਰੋਲ ਵਿੱਚ ਰਖਣ ਦੀ ਕਲਾ, ਕਿਸੀ ਵੀ ਕਾਰਜ ਅਤੇ ਖੁਦ ਦੀ ਸਰਾਹਨਾ ਕਰਨਾ ਅਤੇ ਮੇਡੀਟੇਸ਼ਨ ਅਤੇ ਯੋਗਾ ਆਦੀ ਬਾਰੇ ਵੀ ਦਸਿਆ।