ਕਰਫ਼ਿਊ ਦੌਰਾਨ ਲੋਕਾਂ ਦੀ ਸਹੂਲੀਅਤ ਲਈ ਰਾਸ਼ਨ, ਐਲਪੀਜ਼ੀ, ਦੁੱਧ ਦਹੀਂ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਹੋਵੇਗੀ ਹੋਮ ਡਿਲਿਵਰੀ - ਜ਼ਿਲ੍ਹਾ ਮੈਜਿਸਟਰੇਟ

ਜਰੂਰੀ ਸਮਾਨ ਮੁਹਇਆ ਕਰਵਾਉਣ ਵਾਲਿਆਂ ਫਰਮਾੰ ਨੂੰ ਜਾਰੀ ਕਿਤੇ ਜਾਉਣਗੇ ਕਰਫਿਉ ਪਾਸ, 10 ਪੇਟ੍ਰੋਲ ਪੰਪਾੰ ਅਤੇ ਰਸੋਈ ਗੈਸ ਦੀ ਹੋਮ ਡਿਲੀਵਰੀ ਦੀ ਵੀ ਮਿਲੀ ਛੂਟ

ਕਰਫ਼ਿਊ ਦੌਰਾਨ ਲੋਕਾਂ ਦੀ ਸਹੂਲੀਅਤ ਲਈ ਰਾਸ਼ਨ, ਐਲਪੀਜ਼ੀ, ਦੁੱਧ ਦਹੀਂ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਹੋਵੇਗੀ ਹੋਮ ਡਿਲਿਵਰੀ - ਜ਼ਿਲ੍ਹਾ ਮੈਜਿਸਟਰੇਟ
ਸ੍ਰ: ਕੁਲਵੰਤ ਸਿੰਘ , ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ,ਫਿਰੋਜ਼ਪੁਰ।

ਫਿਰੋਜ਼ਪੁਰ: ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਦੱਸਿਆ ਕਿ ਕਰਫ਼ਿਊ ਦੌਰਾਨ ਲੋਕਾਂ ਦਾ ਆਪਣੇ ਘਰਾਂ ਵਿਚ ਰਹਿਣਾ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਨੂੰ ਲੈ ਕੇ ਕੋਈ ਦਿੱਕਤ ਪੇਸ਼ ਨਾ ਆਵੇ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਝ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। 

ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਫਲ ਅਤੇ ਸਬਜ਼ੀਆਂ ਲਈ ਮਾਰਕੀਟ ਕਮੇਟੀ ਦੇ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਫਲ ਤੇ ਸਬਜ਼ੀ ਵਿਕਰੇਤਾ ਲਈ ਪਾਸ ਜਾਰੀ ਕਰਨ ਅਤੇ ਹਰ ਵਿਕਰੇਤਾ ਲਈ ਵੱਧ ਤੋਂ ਵੱਧ ਦੋ ਮਸੈਂਜਰਾਂ ਨੂੰ ਸਮਾਨ ਪਹੁੰਚਾਉਣ ਲਈ ਅਧਿਕਾਰਤ ਕੀਤਾ ਸਕਦਾ ਹੈ। ਇਸੇ ਤਰ੍ਹਾਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਡਿਲਿਵਰੀ ਲਈ ਜੀ.ਐਮ ਮਿਲਕਫੈੱਡ ਨੂੰ ਵਿਕਰੇਤਾ ਦੇ ਪਾਸ ਜਾਰੀ ਕਰਨ ਲਈ ਕਿਹਾ ਗਿਆ ਹੈ ਅਤੇ ਇੱਕ ਵਿਕਰੇਤਾ ਲਈ ਵੱਧ ਤੋਂ ਵੱਧ ਦੋ ਮਸੈਂਜਰ ਨੂੰ ਡਿਲੀਵਰੀ ਲਈ ਅਧਿਕਾਰਤ ਕਰਨ ਲਈ ਕਿਹਾ ਹੈ। ਕਰਿਆਨਾ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਲਈ ਡੀਐਫਐਸਸੀ ਨੂੰ ਦੁਕਾਨਦਾਰਾਂ ਨੂੰ ਪਾਸ ਜਾਰੀ ਕਰਨ ਲਈ ਕਿਹਾ ਗਿਆ ਹੈ ਅਤੇ ਦੁਕਾਨਾਂ ਤੇ ਕੰਮ ਕਰਦੀ ਲੇਬਰ ਨੂੰ ਵੀ ਸਮਾਨ ਇੱਕ ਥਾਂ ਤੋਂ ਦੂਜੀ ਤੇ ਲੈ ਕੇ ਆਉਣ ਲਈ ਪਾਸ ਜਾਰੀ ਕਰਨ ਲਈ ਕਿਹਾ ਗਿਆ ਹੈ। 

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕੈਮਿਸਟਾਂ ਨੂੰ ਵੀ ਦਵਾਈਆਂ ਨੂੰ ਹੋਮ ਡਿਲਿਵਰੀ ਕਰਨ ਲਈ ਆਖਿਆ ਗਿਆ ਹੈ। ਮਰੀਜ਼ ਵੱਲੋਂ ਵਟਸਐਪ ਜਾ ਕਿਸੇ ਹੋਰ ਸੋਸ਼ਲ ਮੀਡੀਆ ਰਾਹੀਂ ਜਾਂ ਟੈਲੀਫ਼ੋਨ ਰਾਹੀਂ ਪਰਸਕਰਿਪਸ਼ਨ ਸਲਿਪ (ਡਾਕਟਰੀ ਪਰਚ) ਦੱਸਣ ਅਤੇ ਕੈਮਿਸਟ ਅਧਿਕਾਰਤ ਮਸੈਂਜਰ ਰਾਹੀਂ ਦਵਾਈ ਮਰੀਜ਼ ਨੂੰ ਪਹੁੰਚਾਉਣਗੇ। ਮੈਡੀਕਲ ਡਾਕਟਰਾਂ ਨੂੰ ਹੀ ਇਹ ਕਿਹਾ ਗਿਆ ਹੈ ਡਾਕਟਰ ਕੋਸ਼ਿਸ਼ ਕਰਨ ਕਿ ਉਹ ਆਪਣੇ ਮਰੀਜ਼ਾ ਨੂੰ ਵਟਸਐਪ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਰਾਹੀਂ ਕੰਸਲਟ ਕਰਨ। ਜੇਕਰ ਜ਼ਰੂਰੀ ਹੈ ਤਾਂ ਮਰੀਜ਼ ਨੂੰ ਪਹਿਲਾਂ ਸਮਾਂ ਦੇ ਕੇ ਹੀ ਹਸਪਤਾਲ ਜਾਂ ਕਲੀਨਿਕ ਬੁਲਾਉਣ ਅਤੇ ਕੋਸ਼ਿਸ਼ ਕਰਨ ਕਿ ਇੱਕ ਸਮੇਂ ਵਿਚ ਦੋ ਜਾਂ ਤਿੰਨ ਤੋਂ ਵੱਧ ਮਰੀਜ਼ ਉਨ੍ਹਾਂ ਕੋਲ ਨਾ ਰੁਕਣ।  ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਸਮੇਂ ਸਮੇਂ ਤੇ ਵਿਕਰੇਤਾ, ਮਸੈਂਜਰ ਅਤੇ ਹੋਰ ਅਧਿਕਾਰੀ ਫੇਸ ਮਾਸਕ ਦਾ ਇਸਤੇਮਾਲ ਕਰਨ ਅਤੇ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਣ ਜਾਂ ਸੈਨੇਟਾਈਜ ਜ਼ਰੂਰ ਕਰਨ।

ਡਿਪਟੀ ਕਮਿਸ਼ਨਲ ਨੇ ਹੋਮ ਡਿਲੀਵਰੀ ਵਾਸਤੇ ਪਾਸ ਹਾਸਿਲ ਕਰਨ ਵਾਲੇ ਕਰਿਆਨਾ ਦੁਕਾਨਦਾਰਾਂ, ਫਰੂਟ ਅਤੇ ਸਬਜੀ ਵਿਕਰੇਤਾਵਾਂ ਅਤੇ ਦਵਾਈਆਂ ਦੀਆਂ ਦੁਕਾਨਾੰ ਨੂੰ ਆਪਣੇ ਮੋਬਾਇਲ ਨੰਬਰ ਲੋਕਾੰ ਤਕ ਪਹੁੰਚਾਉਣ ਲਈ ਕਿਹਾ ਹੈ ਤਾਕਿ ਲੋਕ ਇਨਾੰ ਨੰਬਰਾਂ ਤੇ ਫੋਨ ਕਰਕੇ ਜਰੁਰਤ ਦਾ ਸਮਾਨ ਮੰਗਵਾ ਸਕਣ।

ਇਸੇ ਤਰਾੰ ਲੋਕਾਂ ਤਕ ਐਲਪੀਜੀ ਦੀ ਸਪਲਾਈ ਪਹੁੰਚਾਉਣ ਲਈ ਗੈਸ ਏਜੈੰਸਿਆਂ ਨੂੰ ਸਵੇਰਾ 9 ਤੋੰ ਸ਼ਾਮ 5 ਬਜੇ ਤਕ ਰਸੋਈ ਗੈਸ ਸਿਲੈੰਡਰ ਦੀ ਹੋਮ ਡਿਲੀਵਰੀ ਦੀ ਛੂਟ ਦਿਤੀ ਗਈ ਹੈ। ਇਸ ਤੋੰ ਅਲਾਵਾ ਗੈਸ ਏਜੰਸਿਆਂ ਆਪਣਾ ਦਫਤਰ ਸਵੇਰੇ 8 ਤੋੰ ਦੋਪਹਰ 3 ਵਜੇ ਤਕ ਖੋਲ ਸਕਣਗੀਆਂ ਪਰ ਦਫਤਰ ਵਿਚ ਮਾਲਿਕ ਅਤੇ ਸਟਾਫ ਸਮੇਤ ਕੁਲ 2 ਲੋਕਾਂ ਨੂੰ ਹੀ ਬੈਠਣ ਦੀ ਮੰਜੂਰੀ ਹੋਵੇਗੀ। ਪੇਟ੍ਰੋਲ-ਡੀਜਲ ਦੀ ਸੁਵਿਧਾ ਵਾਸਤੇ ਜਿਲੇ ਵਿਚ 10 ਪੇਟ੍ਰੋਲ ਪੰਪਾੰ ਨੂੰ ਖੋਲਣ ਦੀ ਮੰਜੂਰੀ ਦਿਤੀ ਗਈ ਹੈ। ਇਹ ਪੰਪ ਫਿਰੋਜਪੁਰ ਸ਼ਹਰ, ਫਿਰੋਜਪੁਰ ਛਾਉਣੀ, ਮਮਦੋਟ, ਗੁਰੁ ਹਰ ਸਹਾਏ, ਤਲਵੰਤੀ ਭਾਈ,ਜੀਰਾ, ਮਖੁ, ਜਟਾਵਾਲੀ ਅਤੇ ਮਲਾਵਾਲਾ ਖਾਸ ਵਿਚ ਹਣ।