ਦੁਆਬਾ ਕਾਲਜ ਵਿਖੇ “ ਐਪਲੀਕੇਸ਼ਨ ਆਫ ਮੈਟਲੈਬ ਸਾਫਟਵੇਅਰ ” ਤੇ ਪੀਡੀਪੀ ਵਰਕਸ਼ਾਪ ਅਯੋਜਤ 

ਦੁਆਬਾ ਕਾਲਜ ਵਿਖੇ “ ਐਪਲੀਕੇਸ਼ਨ ਆਫ ਮੈਟਲੈਬ ਸਾਫਟਵੇਅਰ ” ਤੇ ਪੀਡੀਪੀ ਵਰਕਸ਼ਾਪ ਅਯੋਜਤ 
ਦੁਆਬਾ ਕਾਲਜ ਵਿਖੇ ਅਯੋਜਤ ਪ੍ਰੋਫੈਸ਼ਨਲ ਡਿਵੈਲਪਮੇਂਟ ਪ੍ਰੋਗਰਾਮ ਦੇ ਤਹਿਤ ਡਾ. ਰਚਨਾ ਹਾਜ਼ਿਰੀ ਨੂੰ ਕਾਰਜ ਕਰਵਾਉਂਦੇ ਹੋਏ।

ਜਲੰਧਰ, 16 ਜਨਵਰੀ 2023: ਦੁਆਬਾ ਕਾਲਜ ਦੇ ਪੋਸਟ ਗ੍ਰੇਜੁਏਟ ਮੈਥੇਮੇਟਿਕਸ ਅਤੇ ਕੰਪਿਊਟਰ ਸਾਇੰਸ ਏਂਡ ਆਈਟੀ ਵਿਭਾਗ ਵੱਲੋਂ ਡੀਬੀਟੀ ਸੰਪੋਂਸਰਡ 7 ਦਿਨਾਂ ਦਾ ਪ੍ਰੋਫੈਸ਼ਨਲ ਡਿਵੇਲਪਮੇਂਟ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ ਜਿਸ ਵਿੱਚ ਭਾਗ ਲੈਣ ਵਾਲ 40 ਪ੍ਰਤਿਭਾਗੀਆਂ ਨੂੰ ਐਪਲੀਕੇਸ਼ਨ ਆਫ ਮੈਟਲੈਬ ਸਾਫਟਵੇਅਰ ਅਤੇ ਲੇਟੈਕਸ ਤੇ 7 ਦਿਨਾਂ ਤੱਕ ਮੈਥੇਮੇਟਿਕਸ ਕੰਪੋਟੇਸ਼ਨਲ ਲੈਬ ਵਿੱਚ ਕਾਰਜ ਕਰਵਾਇਆ ਗਿਆ। ਪੀਡੀਪੀ ਦੇ ਦੂਸਰੇ ਚਰਨ ਵਿੱਚ ਡਾ. ਰਚਨਾ- ਯੂਨੀਵਰਸਿਟੀ ਆਫ ਜੰਮੂ ਬਤੌਰ ਰਿਸੋਰਸ ਪਰਸਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਅਰਵਿੰਦ ਨੰਦਾ- ਵਿਭਾਗਮੁੱਖੀ, ਡਾ. ਰਾਜੀਵ ਖੋਸਲਾ- ਅੋਵਰਆਲ ਡੀਬੀਟੀ ਸਟਾਰ ਕਾਲਜ ਸਕੀਮ ਕੋਰਡੀਨੇਟਰ, ਪ੍ਰੋ. ਗੁਲਸ਼ਨ ਸ਼ਰਮਾ- ਡੀਬੀਟੀ ਸਕੀਮ ਕੋਰਡੀਨੇਟਰ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। 

ਮੁੱਖ ਵਕਤਾ ਅਤੇ ਪ੍ਰਤਿਭਾਗੀਆਂ ਦਾ ਸਵਾਗਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਮੈਥੇਮੇਟਿਕਸ ਵਿਸ਼ੇ ਨੂੰ ਰੋਚਕ ਅਤੇ ਆਸਾਨ ਤਰੀਕੇ ਨਾਲ ਸਮਝਣ ਦੇ ਲਈ ਵੱਖ ਵੱਖ ਇਨੋਵੇਟਿਵ ਤਕਨੀਕਾਂ, ਟੈਕਨਾਲਜੀ, ਅਤੇ ਮੈਥੇਮੈਟਿਕਸ ਸਾਫਟਵੇਅਰ ਦੇ ਇਸਤੇਮਾਲ ਤੇ ਬੱਲ ਦਿੱਤਾ। ਡਾ. ਭੰਡਾਰੀ ਨੇ ਕਿਹਾ ਕਿ ਕਾਲਜ ਵਿੱਚ ਸਾਇੰਸ ਦੇ ਵਿਦਿਆਰਥੀਆਂ ਵਿੱਚ ਸਾਇੰਟੀਫਿਕ ਟੈਂਪਰ ਜਾਗਰਤ ਕਰਨ ਦੇ ਲਈ ਹੀ ਅਜਿਹੇ ਗਿਆਨ ਨਾਲ ਸੰਬੰਧਤ ਪ੍ਰੋਫੈਸ਼ਨਲ ਡਿਵੈਲਪਮੇਂਟ ਪ੍ਰੋਗਰਾਮ ਸਮੇਂ ਸਮੇਂ ਤੇ ਡੀਬੀਟੀ ਸਟਾਰ ਕਾਲਜ ਸਕੀਮ ਦੇ ਅੰਤਰਗਤ ਕਰਵਾਏ ਜਾਂਦੇ ਹਨ ਤਾਕਿ ਵਿਦਿਆਰਥੀ ਇਸਦਾ ਲਾਭ ਲੈ ਸਕਦੇ ਹਨ। 

ਡਾ. ਰਚਨਾ ਨੇ ਹਾਜ਼ਿਰੀ ਨੂੰ ਰਿਸਰਚ  ਪੇਪਰ ਲਿਖਣ ਦੇ ਦੌਰਾਨ ਉਸ ਨੂੰ ਅੰਤਰਰਾਸ਼ਟਰੀ ਮਾਪਦੰਡਾ ਦੇ ਅਨੁਸਾਰ  ਏਡਿਟਿੰਗ  ਕਰਦੇ ਹੁਏ ਲੇਟੈਕਸ ਮਾਡਿਊਲਸ ਦਾ ਇਸਤੇਮਾਲ ਕਰ ਕੇ ਡਾਕਿਊਮੇਂਟ ਰਾਈਟਿੰਗ ਦੇ ਅੰਤਰਗਤ ਏਡਿਟਿੰਗ ਪੈਕੇਜੇਸ ਮੈਥਸ ਸਿੰਬਲਸ, ਫਿਗਰਸ, ਟੈਬਲਸ, ਇਕੂਏਸ਼ਨਸ, ਏਰੇਜ਼, ਅਲਾਇੰਸ ਅਤੇ ਲੈਟੇਕਸ ਮਾਡਿਊਲ ਦੇ ਇਸਤੇਮਾਲ ਦੇ ਤੌਰ ਤਰੀਕੇ ਅਤੇ ਉਸਦੀ ਸਹਾਇਤਾ ਤੋਂ ਬੀਮਾਨ ਪ੍ਰੇਂਜੇਟੇਸ਼ਨ, ਸਟਾਇਲ ਅਤੇ ਕਲਰ ਥੀਮਸ ਬਣਾਉਨ ਆਦਿ ਦੇ ਬਾਰੇ ਵਿੱਚ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ। 

ਪ੍ਰੋ. ਗੁਲਸ਼ਨ ਸ਼ਰਮਾ ਨੇ ਹਾਜ਼ਿਰੀ ਦਾ ਧੰਨਵਾਦ ਕੀਤਾ।