ਦੋਆਬਾ ਕਾਲਜ ਦੀ ਪਾਅਲ ਨੇ ਜੀਐਨਡੀਯੂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ
ਜਲੰਧਰ, 6 ਅਪ੍ਰੈਲ. 2023: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੀ ਬੀਐਸਸੀ ਬਾਓਟੇਕਨਾਲਜੀ ਸਮੈਸਟਰ-5 ਦੀ ਵਿਦਿਆਰਥਣ ਪਾਯਲ ਲੂੰਬਾ ਨੇ ਜੀਐਨਡੀਯੂ ਦੀ ਪ੍ਰੀਖਿਆਵਾਂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ। ਪਾਅਲ ਨੇ 360 ਵਿੱਚੋਂ 326 ਅੰਕ ਪ੍ਰਾਪਤ ਕਰ ਕੇ ਜੀਐਨਡੀਯੂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਡਾ. ਭੰਡਾਰੀ ਨੇ ਦੱਸਿਆ ਕਿ ਪਾਅਲ ਨੇ ਰਾਸ਼ਟਰੀ ਸੱਤਰ ਦਾ ਆਈ.ਟੀ. ਜੈਮ ਬਾਓਟੈਕਨਾਲਜੀ 2023 ਦੀ ਪ੍ਰੀਖਿਆ, ਗੇਟ-ਬੀ.ਟੀ. 2023 ਦੀ ਪ੍ਰੀਖਿਆ ਅਤੇ ਉਸਦੀ ਐਪਲੀਕੇਸ਼ਨ ਟੀਆਈਐਫਆਰ ਦੇ ਸੈਂਟਰਾਂ ਵਿੱਚ ਸ਼ੋਧ ਕਰਨ ਦੇ ਲਈ ਵੀ ਸ਼ਾਰਟ ਲਿਸਟ ਕਰ ਲਿੱਤੀ ਗਈ ਹੈ ਜਿਸਦੇ ਲਈ ਉਹ ਵਧਾਈ ਦੀ ਪਾਤਰ ਹੈ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁੱਖੀ ਡਾ. ਰਾਜੀਵ ਖੋਸਲਾ, ਮੇਧਾਵੀ ਵਿਦਿਆਰਥਣ ਅਤੇ ਉਸਦੇ ਮਾਤਾ ਪਿਤਾ ਨੂੰ ਇਸ ਜਿੱਤ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਦਾ ਬਾਓਟੇਕਨਾਲਜੀ ਵਿਭਾਗ ਵਿਦਿਆਰਥੀਆਂ ਨੂੰ ਡੀਬੀਟੀ ਸਟਾਰ ਕਾਲਜ ਸਕੀਮ ਦੇ ਅੰਤਰਗਤ ਕਿਤਾਬਾਂ, ਸਮੇਂ ਸਮੇਂ ਤੇ ਵੱਖ ਵੱਖ ਵਿਗਿਆਨਕ ਸੰਸਥਾਨਾਂ ਦੇ ਇੰਡਸਟ੍ਰੀਅਲ ਵਿਜ਼ਿਟਸ ਆਦੀ ਕਰਵਾਉਂਦਾ ਰਹਿੰਦਾ ਹੈ ਜਿਸਦੇ ਕਾਰਨ ਸਾਇੰਸ ਦੇ ਵਿਦਿਆਰਥੀ ਵਦਿਆ ਪ੍ਰਦਰਸ਼ਨ ਕਰ ਪਾਉਂਦੇ ਹਨ ਅਤੇ ਉਨਾਂ ਦੀ ਪਲੈਸਮੇਂਟ ਵੀ ਵਦਿਆ ਹੁੰਦੀ ਹੈ।
City Air News 

