ਦੋਆਬਾ ਕਾਲਜ ਵਿੱਚ ਪੰਜਾਬ ਦੀ ਮੀਡੀਆ ਰਾਜਨੀਤੀ ਅਤੇ ਸਮੱਸਿਆਵਾਂ ’ਤੇ ਪੈਨਲ ਡਿਸਕਸ਼ਨ

ਜਲੰਧਰ, 2 ਮਈ, 2025: ਦੋਆਬਾ ਕਾਲਜ ਦੇ ਪੋਸਟ ਗੈ੍ਰਜੂਏਟ ਜਰਨਾਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿਭਾਗ ਅਤੇ ਬ੍ਰਾਊਸਰ ਬੁੱਕ ਕਲੱਬ ਵੱਲੋਂ ਪੰਜਾਬ ਦੀ ਮੀਡੀਆ ਰਾਜਨੀਤੀ ਅਤੇ ਸਮੱਸਿਆਵਾਂ ’ਤੇ ਪੈਨਲ ਡਿਸਕਸ਼ਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਚੰਦਰ ਮੋਹਨ—ਪ੍ਰਧਾਨ ਆਰੀਆ ਸਿੱਖਿਆ ਮੰਡਲ ਅਤੇ ਕਾਲਜ ਪ੍ਰਬੰਧਕ ਕਮੇਟੀ, ਸੁਰੇਸ਼ ਸੇਠ—ਪ੍ਰਸਿੱਧ ਸਾਹਿਤਕਾਰ ਅਤੇ ਮੈਂਬਰ ਕਾਲਜ ਪ੍ਰਬੰਧਕ ਕਮੇਟੀ ਬਤੌਰ ਪੈਨੇਲਿਸਟ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਸਿਮਰਨ ਸਿੱਧੂ— ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਚੰਦਰ ਮੋਹਨ ਨੇ ਵਿਦਿਆਰਥੀਆਂ ਨੂੰ ਵਿਚਾਰਾਂ ਦੀ ਸਮਾਨਤਾ ਦੇ ਮਹੱਤਵ ਨੂੰ ਸਮਝਾਉਂਦੇ ਅਤੇ ਆਪਣੇ ਅੰਦਰ ਸਵਤੰਤਰ ਆਲੋਚਨਾਤਮਕ ਸੋਚ ਨੂੰ ਵਿਕਸਤ ਕਰਨ ਦੇ ਲਈ ਪ੍ਰੇਰਿਤ ਕੀਤਾ ਤਾਕਿ ਉਹ ਆਪਣੇ ਅੰਦਰ ਸਟੀਕ ਅਤੇ ਨੈਤਿਕ ਪੱਤਰਕਾਰਿਤਾ ਦੇ ਗੁਣ ਦਾ ਸੰਚਾਰਨ ਕਰ ਸਕਣ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰਾਜਨੀਤੀਕ ਪਾਰਟੀਆਂ ਦੇ ਝੂਠੇ ਪ੍ਰਸਾਰ ਅਤੇ ਪ੍ਰਚਾਰ ਤੰਤਰ ਤੋਂ ਬੱਚ ਕੇ ਰਹਿਣ ਦੇ ਲਈ ਚੇਤਾਵਨੀ ਦਿੰਦੇ ਹੋਏ ਉਨ੍ਹਾਂ ਨੂੰ ਪੰਜਾਬ ਦੇ ਅਸਲੀ ਮੁੱਦੇ ਦੇ ਪ੍ਰਤੀ ਜਾਣੂ ਹੋ ਕੇ ਆਪਣੀ ਅਵਧਾਰਨਾ ਤੋਂ ਉਨ੍ਹਾਂ ਮੁੱਦਾਂ ਨੂੰ ਪਹਿਚਾਨ ਕੇ ਆਪਣੀ ਸਲਾਹ ਦੇਣ ਦੇ ਲਈ ਜ਼ੋਰ ਦਿੱਤਾ । ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਦੇਸ਼ ਦੇ ਧਰਮ ਨਿਰਪੇਖਤਾ ਅਤੇ ਸਭਿਆਚਾਰਕ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ । ਇਸਦੇ ਨਾਲ ਹੀ ਉਨ੍ਹਾਂ ਨੇ ਜਰਨਾਲਿਜ਼ਮ ਦੇ ਵਿਦਿਆਰਥੀਆਂ ਨੂੰ ਆਪਣਾ ਮੱਤ ਅਤੇ ਆਪਣੇ ਵਿਚਾਰ ਬਿਨਾ ਕਿਸੀ ਹਿਚਕਿਚਾਹਟ ਦੇ ਕਿਸੀ ਵੀ ਮੁੱਦੇ ’ਤੇ ਨਿਡਰ ਹੋ ਕੇ ਪ੍ਰਗਟ ਕਰਨ ਦੀ ਤਾਕਤ ਕਰਨੀ ਚਾਹੀਦੀ ਹੈ ਤਾਂ ਕਿ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਗੁੰਮਰਾਹ ਅਤੇ ਭੜਕਾਊ ਵਿਚਾਰਾਂ ਤੋਂ ਪ੍ਰਭਾਵਿਤ ਨਾ ਹੋ ਸਕੇ ।
ਸੁਰੇਸ਼ ਸੇਠ ਨੇ ਵਿਦਿਆਰਥੀਆਂ ਨੂੰ ਪੰਜਾਬ ਦੇ ਇਨਕਲਾਬੀ ਇਤਿਹਾਸ ਦਾ ਪੂਰਾ ਗਿਆਨ ਪ੍ਰਾਪਤ ਕਰਨ ਅਤੇ ਇਸਨੂੰ ਆਪਣੀ ਜ਼ਿੰਦਗੀ ਵਿੱਚ ਪ੍ਰੇਰਨਾ ਵਜੋਂ ਚੁਨਣ ਦੀ ਸਲਾਹ ਦਿੱਤੀ ਤਾਂ ਜੋ ਉਹ ਪੰਜਾਬ ਦੇ ਵਿਕਾਸ ਵਿੱਚ ਆਪਣੀ ਚੰਗੀ ਸਾਕਾਰਾਤਮਕ ਭੂਮਿਕਾ ਨਿਭਾ ਸਕੇ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੰਜਾਬ ਦੇ ਅਸਲ ਭਖਦੇ ਮਸਲਿਆਂ ’ਤੇ ਆਪਣੀ ਆਵਾਜ਼ ਬੁਲੰਦ ਕਰਨ ਅਤੇ ਉਨ੍ਹਾਂ ਨੂੰ ਸੁਲਝਾਊਣ ਵਿੱਚ ਮਦਦ ਕਰਨ ਲਈ ਕਿਹਾ ।
ਡਾ. ਨਮਰਤਾ ਨਿਸਤਾਂਦਰਾ ਨੇ ਇਸ ਦੌਰਾਨ ਸ਼੍ਰੀ ਚੰਦਰ ਅਤੇ ਉਨ੍ਹਾਂ ਦੀ ਪੁੱਤਰੀ ਜਯੋਤਸਨਾ ਮੋਹਨ ਦੁਆਰਾ ਲਿਖਤ ਚਰਚਿਤ ਕਿਤਾਬ ਪ੍ਰਤਾਪ—ਏ ਡਿਫਾਇੰਡ ਨਿਊਜ਼ਪੇਪਰ ਦੇ ਬਾਰੇ ਚਰਚਾ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਇਸ ਕਿਤਾਬ ਵਿੱਚ ਆਪਣੇ ਸਮੇਂ ਦੇ ਸਭ ਤੋਂ ਮਸ਼ਹੂਰ ਉਰਦੂ ਰੋਜ਼ਾਨਾ ਅਖ਼ਬਾਰ ਪ੍ਰਤਾਪ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਸਾਕਾਰਾਤਮਕ ਯੋਗਦਾਨ ਦਿੱਤਾ ਅਤੇ ਆਜ਼ਾਦੀ ਤੋਂ ਬਾਅਦ ਵੱਖ—ਵੱਖ ਚੁਣੌਤੀਆਂ ਦਾ ਦਲੇਰੀ ਨਾਲ ਕਿਵੇਂ ਸਾਹਮਣਾ ਕੀਤਾ ਗਿਆ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਇਆ ਕਿਹਾ ਕਿ ਜਿਵੇਂ ਉਰਦੂ ਦੇ ਅਖ਼ਬਾਰ ਪ੍ਰਤਾਪ ਨੇ ਉਸ ਸਮੇਂ ਸਮਾਜ ਵਿੱਚ ਮੌਜੂਦ ਵੱਖ—ਵੱਖ ਭੇਦ—ਭਾਵਾਂ, ਚੁਣੌਤਿਆਂ ਆਦਿ ਦਾ ਸਾਹਮਣਾ ਬਖੂਬੀ ਕੀਤਾ ਉਸੇ ਤਰ੍ਹਾਂ ਹੀ ਵਿਦਿਆਰਥੀਆਂ ਨੂੰ ਇਸ ਤੋਂ ਪ੍ਰੇਰਣਾ ਲੈ ਕੇ ਸਮਾਜ ਵਿੱਚ ਮੌਜੂਦ ਵੱਖ—ਵੱਖ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ।
ਡਾ. ਪ੍ਰਿਯਾ ਚੋਪੜਾ ਨੇ ਪੈਨਲ ਡਿਸਕਸ਼ਨ ਵਿੱਚ ਮਾਡਰੇਟਰ ਦੀ ਭੂਮਿਕਾ ਨਿਭਾਈ । ਇਸ ਮੌਕੇ ’ਤੇ ਕਾਲਜ ਦੇ ਵਿਦਿਆਰਥੀ ਅਤੇ ਪ੍ਰਾਧਿਆਪਕ ਹਾਜ਼ਰ ਸਨ ।