ਦੋਆਬਾ ਕਾਲਜ ਵਿਖੇ ਪੇਂਟਿੰਗ ਕੰਪਿਟਿਸ਼ਨ ਅਯੋਜਤ

ਦੋਆਬਾ ਕਾਲਜ ਦੇ ਈ.ਸੀ.ਏ. ਵਿਭਾਗ ਵੱਲੋਂ ਅਫਲ ਮਹਿੰਦਰੂ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਰਟ ਸਿਮਪਸਨ ਪੇਂਟਿੰਗ ਕੰਪਿਟੀਸ਼ਨ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ  ਜਿਨ੍ਹਾਂ ਦਾ ਨਿੱਘਾ ਸਵਾਗਤ ਡਾ. ਅਵਿਨਾਸ਼ ਬਾਵਾ—ਡੀਨ ਈਸੀਏ, ਰਮੇਸ਼ ਮਹਿੰਦਰੂ— ਪ੍ਰਧਾਨ ਅਲਫਾ ਮਹਿੰਦਰੂ ਫਾਊਂਡੇਸ਼ਨ, ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਕੀਤਾ ।

ਦੋਆਬਾ ਕਾਲਜ ਵਿਖੇ ਪੇਂਟਿੰਗ ਕੰਪਿਟਿਸ਼ਨ ਅਯੋਜਤ
ਦੋਆਬਾ ਕਾਲਜ ਵਿਖੇ ਅਯੋਜਤ ਪੇਂਟਿੰਗ ਕੰਪੀਟਿਸ਼ਨ ਵਿੱਚ ਭਾਗ ਲੈਂਦੀ ਵਿਦਿਆਰਥਣ ।

ਜਲੰਧਰ, 14 ਸਤੰਬਰ, 2023: ਦੋਆਬਾ ਕਾਲਜ ਦੇ ਈ.ਸੀ.ਏ. ਵਿਭਾਗ ਵੱਲੋਂ ਅਫਲ ਮਹਿੰਦਰੂ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਰਟ ਸਿਮਪਸਨ ਪੇਂਟਿੰਗ ਕੰਪਿਟੀਸ਼ਨ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ  ਜਿਨ੍ਹਾਂ ਦਾ ਨਿੱਘਾ ਸਵਾਗਤ ਡਾ. ਅਵਿਨਾਸ਼ ਬਾਵਾ—ਡੀਨ ਈਸੀਏ, ਰਮੇਸ਼ ਮਹਿੰਦਰੂ— ਪ੍ਰਧਾਨ ਅਲਫਾ ਮਹਿੰਦਰੂ ਫਾਊਂਡੇਸ਼ਨ, ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਕੀਤਾ ।

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਈਸੀਏ ਵਿਭਾਗ ਸਾਰਾ ਸਾਲ ਗੈਰ ਸਿੱਖਿਅਤ ਗਤੀਵਿਧੀਆ ਵੱਧ ਚੜ੍ਹ ਕੇ ਕਰਵਾਉਂਦਾ ਹੈ ਤਾਕਿ ਵਿਦਿਆਰਥੀਆਂ ਦੀ ਸਿਰਜਣਾ ਅਤੇ ਉਨ੍ਹਾਂ ਦੇ ਟੈਲੇਂਟ ਨੂੰ ਸਹੀ ਮੰਚ ਪ੍ਰਦਾਨ ਕਰ ਸਕੇ ।

ਇਸ ਮੌਕੇ ਤੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਪੇਂਟਿੰਗ ਕੰਪਿਟਿਸ਼ਨ ਵਿੱਚ ਹਿੱਸਾ ਲਿਤਾ ਜਿਸ ਵਿੱਚ ਵਿਦਿਆਰਥੀ ਅੰਕਿਤ ਨੇ ਪਹਿਲਾ, ਬਬਿਤਾ ਨੇ ਦੂਸਰਾ, ਬਿਪਾਸ਼ਾ ਨੇ ਤੀਸਰਾ ਅਤੇ ਸਿਮਰਨਜੀਤ ਨੇ ਕਾਂਸੁਲੇਸ਼ਨ ਪੁਰਸਕਾਰ ਪ੍ਰਾਪਤ ਕੀਤਾ ।

ਇਸ ਮੌਕੇ ਤੇ ਜੇਤੂ ਵਿਦਿਆਰਥੀਆਂ ਨੂੰ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਬਾਵਾ, ਰਮੇਸ਼ ਮਹਿੰਦਰੂ, ਸੁਪ੍ਰਿਯਾ ਜਾਮਵਾਲ ਮਹਿੰਦਰੂ, ਮਹੇਸ਼ ਸ਼ਰਮਾ, ਲਲਿਤਾ ਮਹਿਤਾ, ਜਯਪਾਲ ਸ਼ਰਮਾ, ਜ਼ਸਵਿੰਦਰ ਸਿੰਘ, ਸੁਨਿਲ ਚੋਪੜਾ, ਪ੍ਰੋ. ਪ੍ਰਵੀਨ ਕੌਰ ਅਤੇ ਪ੍ਰੋ. ਜਸਵਿੰਦਰ ਸਿੰਘ ਨੇ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।