ਦੋਆਬਾ ਕਾਲਜ ਵਿਖੇ ਨਸ਼ੇ ਦੇ ਖਿਲਾਫ ਨੁਕੜ ਨਾਟਕ ਅਯੋਜਤ 

ਦੋਆਬਾ ਕਾਲਜ ਵਿਖੇ ਨਸ਼ੇ ਦੇ ਖਿਲਾਫ ਨੁਕੜ ਨਾਟਕ ਅਯੋਜਤ 
ਦੁਆਬਾ ਕਾਲਜ ਵਿੱਚ ਆਜ਼ਾਦ ਰੰਗਮੰਚ ਦੇ ਕਲਾਕਾਰ ਨਸ਼ੇ ਦੇ ਖਿਲਾਫ ਨੁਕੜ ਨਾਟਕ ਪੇਸ਼ ਕਰਦੇ ਹੋਏ।

ਜਲੰਧਰ, 9 ਨਵੰਬਰ, 2023: ਦੋਆਬਾ ਕਾਲਜ ਦੇ ਐਨਐਸਐਸ ਵਿਭਾਗ ਦੁਆਰਾ ਪੰਜਾਬ ਸਰਕਾਰ ਦੇ ਬੱਡੀ ਪ੍ਰੋਗਰਾਮ ਦੇ ਤਹਿਤ ਨਸ਼ੇ ਦੇ ਖਿਲਾਫ ਨੁਕੜ ਨਾਟਕ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਆਜ਼ਾਦ ਰੰਗਮੰਚ ਅਮਿ੍ਰਤਸਰ ਤੋਂ ਕਲਾਕਾਰਾਂ ਨੇ ਕਾਲਜ ਦੇ ਓਪਨ ਏਅਰ ਇਥਏਟਰ ਵਿੱਚ ਪੇਸ਼ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਡਾ. ਅਰਸ਼ਦੀਪ ਸਿੰਘ- ਸੰਯੋਜਕ, ਡਾ. ਰਾਕੇਸ਼ ਕੁਮਾਰ ਅਤੇ ਐਨਐਸਐਸ ਦੇ ਵਲੰਟਿਅਰਾਂ ਨੇ ਕੀਤਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੀ ਭੱਜ ਦੋੜ ਭਰੀ ਜੀਵਨ ਸ਼ੈਲੀ ਦੇ ਦੌਰ ਵਿੱਚ ਇਹ ਬਹੁਤ ਜਰੂਰੀ ਹੈ ਕਿ ਸਾਨੂੰ ਨਵੀ ਪੀੜੀ ਨੂੰ ਨਸ਼ੇ ਤੋਂ ਦੂਰ ਰਖਣ ਦੇ ਲਈ ਪ੍ਰੇਰਿਤ ਕੀਤਾ ਅਤੇ ਉਨਾਂ ਨੇ ਆਪਣੀ ਊਰਜਾ ਖੇਡਾਂ ਅਤੇ ਬਾਕੀ ਗੈਰ ਸਿੱਖਿਅਕ ਗਤੀਵਿਧਿਆਂ ਵਿੱਚ ਸੰਚਾਰਿਤ ਕਰਨ ਦੇ ਲਈ ਮੋਟੀਵੇਟ ਕੀਤਾ।

ਆਜ਼ਾਦ ਰੰਗਮੰਚ ਦੇ ਕਲਾਕਾਰਾਂ ਨੇ ਨਸ਼ੇ ਦੇ ਖਿਲਾਫ ਨੁਕੜ ਨਾਟਕ ਪੇਸ਼ ਕਰ ਕੇ ਹਾਜ਼ਿਰੀ ਨੂੰ ਨਸ਼ੇ ਤੋਂ ਦੂਰ ਰਹਿਨ ਦੇ ਲਈ ਸੰਦੇਸ਼ ਦਿੱਤਾ ਅਤੇ ਆਪਣੇ ਜੀਵਨ ਦਾ ਭਰਪੂਰ ਢੰਗ ਨਾਲ ਸਕਾਰਾਤਮਕ ਤਰੀਕੇ ਨਾਲ ਜੀਵਨ ਜੀਉਣ ਦੇ ਲਈ ਪ੍ਰੇਰਿਤ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਅਰਸ਼ਦੀਪ ਸਿੰਘ ਅਤੇ ਡਾ. ਰਾਕੇਸ਼ ਕੁਮਾਰ ਨੇ ਆਜ਼ਾਦ ਰੰਗਮੰਚ ਦੇ ਕਲਾਕਾਰਾਂ ਨੂੰ ਸੰਮਾਨ ਚਿੰਨ ਦੇ ਕੇ ਸੰਮਾਨਤ ਕੀਤਾ।