ਪਰਵਾਸੀ ਵਿਦਿਆਰਥੀ ਨੂੰ ਮਿਲਿਆ ਇਨਸਾਫ, ਬੇਇਨਸਾਫੀ ਕਰਨ ਵਾਲੇ ਅਧਿਆਪਕ ਨੂੰ ਗਡਵਾਸੂ ਪ੍ਰਸਾਸਨ ਨੇ ਕੀਤਾ ਮੁਅੱਤਲ

ਮਾਮਲੇ ਦੀ ਜਾਂਚ ਸੁਰੂ, ਐਨਆਰਆਈ ਖੋਸਾ ਨੇ ਡਾ: ਸਰਮਾ ਅਤੇ ਵਾਈਸ ਚਾਂਸਲਰ ਇੰਦਰਜੀਤ ਸਿੰਘ ਦਾ ਕੀਤਾ ਧੰਨਵਾਦ

ਪਰਵਾਸੀ ਵਿਦਿਆਰਥੀ ਨੂੰ ਮਿਲਿਆ ਇਨਸਾਫ, ਬੇਇਨਸਾਫੀ ਕਰਨ ਵਾਲੇ ਅਧਿਆਪਕ ਨੂੰ ਗਡਵਾਸੂ ਪ੍ਰਸਾਸਨ ਨੇ ਕੀਤਾ ਮੁਅੱਤਲ

ਲੁਧਿਆਣਾ, 12 ਮਈ, 2022:  ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ, ਲੁਧਿਆਣਾ ਵਿਖੇ ਬੀਵੀਐਸਸੀ ਅਤੇ ਏਐਚ ਅੰਡਰ ਗਰੈਜੂਏਟ ਪ੍ਰੋਗਰਾਮ ਦੇ ਤੀਜੇ ਸਾਲ ਦੇ ਵਿਦਿਆਰਥੀ ਅਜੈਦੀਪ ਸਿੰਘ ਖੋਸਾ ਨੂੰ ਕਥਿਤ ਤੌਰ 'ਤੇ ਇੱਕ ਸਾਜਿਸ਼ ਤਹਿਤ ਫੇਲ ਕਰ ਦਿੱਤਾ ਗਿਆ। ਜਿਸ ਲਈ ਉਸ ਦੇ ਪਿਤਾ ਐਨਆਰਆਈ ਜਸਵਿੰਦਰ ਸਿੰਘ ਖੋਸਾ ਨੇ ਮੀਡੀਆ ਰਾਹੀਂ ਬੇਇਨਸਾਫੀ ਦੀ ਆਵਾਜ ਬੁਲੰਦ ਕੀਤੀ ਸੀ।
ਆਪਣੇ ਪੁੱਤਰ ਅਜੈਦੀਪ ਸਿੰਘ ਖੋਸਾ ਨੂੰ ਇਨਸਾਫ ਦਿਵਾਉਣ ਲਈ ਗਡਵਾਸੂ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸਨ ਕਰਦੇ ਹੋਏ ਸਥਾਨਕ ਫਿਰੋਜਪੁਰ ਰੋਡ ਜਾਮ ਕਰ ਦਿੱਤਾ। ਇਹ ਸਾਰਾ ਮਾਮਲਾ ਪ੍ਰਵਾਸੀ ਭਾਰਤੀ ਜਸਵਿੰਦਰ ਸਿੰਘ ਖੋਸਾ ਅਤੇ ਗੁਰਦੀਪ ਸਿੰਘ ਅਮਰਾਲਾ ਜਿਲਾ ਪ੍ਰਧਾਨ ਭਾਜਪਾ ਕਿਸਾਨ ਮੋਰਚਾ ਫਤਹਿਗੜ ਸਾਹਿਬ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਇੰਦਰਜੀਤ ਸਿੰਘ ਤੋਂ ਲੈ ਕੇ ਵੈਟਰਨਰੀ ਕੌਂਸਲ ਆਫ ਇੰਡੀਆ ਦੇ ਪ੍ਰਧਾਨ ਡਾ: ਉਮੇਸ ਚੰਦਰ ਸਰਮਾ ਤੱਕ ਪਹੁੰਚਾਇਆ । ਕਿਉਂਕਿ ਉਨਾਂ ਦੇ ਪੁੱਤਰ ਦਾ ਭਵਿੱਖ ਦਾਅ ‘ਤੇ ਲੱਗਾ ਹੋਇਆ ਸੀ। ਪਹਿਲਾਂ ਤਾਂ ਉਨਾਂ ਦੀ ਕਿਸੇ ਨੇ ਗੱਲ ਨਹੀਂ ਸੁਣੀ, ਜਦੋਂ ਉਨਾਂ ਨੇ ਇਹ ਸਾਰਾ ਮਾਮਲਾ ਵੈਟਰਨਰੀ ਕੌਂਸਲ ਆਫ ਇੰਡੀਆ ਦੇ ਪ੍ਰਧਾਨ ਡਾ.ਉਮੇਸ ਚੰਦਰ ਸਰਮਾ ਦੇ ਧਿਆਨ ਵਿੱਚ ਲਿਆਂਦਾ ਤਾਂ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ।
ਇਹ ਜਾਣਕਾਰੀ ਅੱਜ ਇੱਥੇ ਪੱਤਰਕਾਰਾਂ ਨੂੰ ਦਿੰਦੇ ਹੋਏ ਖੋਸਾ ਅਤੇ ਅਮਰਾਲਾ ਨੇ ਦੱਸਿਆ ਕਿ ਵੈਟਰਨਰੀ ਕੌਂਸਲ ਆਫ ਇੰਡੀਆ ਦੇ ਪ੍ਰਧਾਨ ਡਾ.ਉਮੇਸ ਚੰਦਰ ਸਰਮਾ ਨੇ ਸਮੁੱਚੇ ਮਾਮਲੇ ਸਬੰਧੀ ਵਾਈਸ ਚਾਂਸਲਰ ਗਡਵਾਸੂ ਲੁਧਿਆਣਾ ਨਾਲ ਮੀਟਿੰਗ ਕਰਕੇ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ। ਮਾਮਲੇ ਦੀ ਜਾਂਚ ਸੁਰੂ ਹੋਈ ਤਾਂ ਵਿਦਿਆਰਥੀ ਨਾਲ ਹੋਈ ਬੇਇਨਸਾਫੀ ਦਾ ਮਾਮਲਾ ਸਾਹਮਣੇ ਆਇਆ। ਵਿਦਿਆਰਥੀ ਅਜੈਦੀਪ ਖੋਸਾ ਨੂੰ ਘੱਟ ਅੰਕ ਦੇਣ ਦੇ ਮਾਮਲੇ ਵਿੱਚ ਯੂਨੀਵਰਸਿਟੀ ਦੇ ਇੱਕ ਅਧਿਆਪਕ ਨੂੰ ਮੁਅੱਤਲ ਕਰਨ ਦੇ ਨਾਲ-ਨਾਲ ਯੂਨੀਵਰਸਿਟੀ ਦੇ ਕਈ ਉੱਚ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਸੁਰੂ ਕਰ ਦਿੱਤੀ ਗਈ ਹੈ। ਉਨਾਂ ਵੈਟਰਨਰੀ ਕੌਂਸਲ ਆਫ ਇੰਡੀਆ ਦੇ ਪ੍ਰਧਾਨ ਡਾ: ਉਮੇਸ ਚੰਦਰ ਸਰਮਾ, ਵਾਈਸ ਚਾਂਸਲਰ ਡਾ: ਇੰਦਰਜੀਤ ਸਿੰਘ ਅਤੇ ਮੀਡੀਆ ਦਾ ਵਿਸੇਸ ਧੰਨਵਾਦ ਕੀਤਾ  ਜਿਸ ਕਾਰਨ ਅੱਜ ਉਨਾਂ ਦਾ ਪੁੱਤਰ ਅਜੈਦੀਪ ਸਿੰਘ ਖੋਸਾ ਚੌਥੇ ਸਾਲ ਦੀ ਵਿੱਦਿਆ ਗ੍ਰਹਿਣ ਕਰ ਸਕਿਆ ਹੈ। ਉਨਾਂ ਦਾਅਵਾ ਕੀਤਾ ਕਿ ਇਸ ਕਾਰਵਾਈ ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਭਾਰੀ ਰਾਹਤ ਮਿਲੀ ਹੈ। ਅਮਰਾਲਾ ਨੇ ਦੱਸਿਆ ਕਿ ਭਿ੍ਰਸ਼ਟਾਚਾਰ ਦੇ ਖਿਲਾਫ ਲਗਾਤਾਰ 8 ਮਹੀਨੇ ਲੜੀ ਲੜਾਈ ਦੋਰਾਨ ਐਨਆਰਆਈ ਜਸਵਿੰਦਰ ਸਿੰਘ ਖੋਸਾ ਦਾ ਵਿੱਤੀ ਤੋਰ ਤੇ ਲੱਖਾਂ ਡਾਲਰ ਦਾ ਨੁਕਸਾਨ ਹੋਇਆ ਹੈ।