ਦੋਆਬਾ ਕਾਲਜ ਵਿਖੇ ਰਾਸ਼ਟਰ ਏਕਤਾ ਦਿਵਸ ਮਣਾਇਆ ਗਿਆ

ਦੋਆਬਾ ਕਾਲਜ ਵਿਖੇ ਰਾਸ਼ਟਰ ਏਕਤਾ ਦਿਵਸ ਮਣਾਇਆ ਗਿਆ
ਦੋਆਬਾ ਕਾਲਜ ਵਿਖੇ ਅਯੋਜਤ ਰਾਸ਼ਟਰੀ ਏਕਤਾ ਦਿਵਸ ਵਿੱਚ ਭਾਗ ਲੈਂਦੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਪ੍ਰਾਧਿਆਪਕ ਅਤੇ ਵਿਦਿਆਰਥੀ।

ਜਲੰਧਰ, 2 ਨਵੰਬਰ, 2021: ਦੋਆਬਾ ਕਾਲਜ ਦੀ ਸਟੂਡੇਂਟ ਵੇਲਫੇਅਰ ਕਮੇਟੀ ਵਲੋਂ ਸਰਦਾਰ ਵਲਭ ਭਾਈ ਪਟੇਲ ਦੀ ਜਨਮ ਵਰੇਗੰਢ ਦੇ ਮੋਕੇ ਤੇ ਰਾਸ਼ਟਰੀ ਏਕਤਾ ਦਿਵਸ ਅਤੇ ਸ਼ਪਥ ਸਮਾਰੋਹ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰੋ. ਸੁਰਜੀਤ ਕੋਰ ਅਤੇ ਪ੍ਰੋ. ਸੋਨਿਆ ਕਾਲੜਾ- ਸੰਯੋਜਕਾਂ, ਪ੍ਰਾਧਿਾਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। 
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਦਿਵਸ ਦੇ ਮਹੱਤਵ ਅਤੇ ਲੋਹ ਪੁਰਸ਼ ਸਰਦਾਰ ਵਲਭ ਭਾਈ ਪਟੇਲ ਦੀ ਰਾਸ਼ਟਰੀ ਨਿਰਮਾਨ ਅਤੇ ਦੇਸ਼ ਦੀ ਅਖੰਡਤਾ ਨੂੰ ਇੱਕ ਰੱਖਣ ਵਿੱਚ ਉਨਾਂ ਦੀ ਮਹਤਵਪੂਰਨ ਭੂਮਿਕਾ ਤੇ ਚਰਚਾ ਕੀਤਾ। ਡਾ. ਭੰਡਾਰੀ ਨੇ ਕਿਹਾ ਕਿ ਅਜ ਜਦ ਕਿ ਸਾਡਾ ਦੇਸ਼ ਆਜਾਦ ਹੈ ਤਾਂ ਸਾਨੂੰ ਸੁਤੰਤਰਤਾ ਸੇਨਾਨਿਆਂ ਦੁਆਰਾਂ ਦਿਖਾਏ ਗਏ ਰਾਹ ਤੇ ਚਲਕੇ ਆਪਣੇ ਫਰਜ ਨਿਭਾ ਕੇ ਆਪਣੀ ਜਿਮੇਦਾਰੀ ਨਿਭਾਉਨੀ ਚਾਹੀਦੀ ਹੈ। ਪ੍ਰੋ. ਸੋਨਿਆ ਕਾਲੜਾ ਨੇ ਵਿਦਿਆਰਥੀਆਂ ਨੂੰ ਆਪਸੀ ਭਾਈਚਾਰੇ, ਅਨੇਕਤਾ ਵਿੱਚ ਏਕਤਾ ਅਤੇ ਰਾਸ਼ਟਰਵਾਦ ਦੀ ਭਾਵਨਾ ਨੂੰ ਅਪਣਾਉਨ ਤੇ ਜੋਰ ਦਿੱਤਾ। ਪ੍ਰੋ. ਸੁਰਜੀਤ ਕੋਰ ਨੇ ਵਿਦਿਆਰਥੀਆਂ ਨੂੰ ਦੇਸ਼ ਪ੍ਰੇਮ, ਏਕਤਾ ਅਤੇ ਆਪਸੀ ਸਦਭਾਵਨਾ ਦੀ ਸ਼ਪਥ ਦਿਲਾਈ।