ਦੋਆਬਾ ਕਾਲਜ ਦੀ ਨਮਿਤਾ ਜੀਐਨਡੀਯੂ ਵਿੱਚ ਪਹਿਲੇ ਸਥਾਨ ’ਤੇ

ਦੋਆਬਾ ਕਾਲਜ ਦੀ ਨਮਿਤਾ ਜੀਐਨਡੀਯੂ ਵਿੱਚ ਪਹਿਲੇ ਸਥਾਨ ’ਤੇ
ਦੋਆਬਾ ਕਾਲਜ ਵਿੱਖੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਗਣ ਨਮਿਤਾ ਨੂੰ ਸਨਮਾਨਿਤ ਕਰਦੇ ਹੋਏ । 

ਜਲੰਧਰ, 8 ਮਈ, 2024: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਆਬਾ ਕਾਲਜ ਦੀ ਐਮ.ਏ. ਪੋਲਿਟਿਕਲ ਸਾਇੰਸ ਸਮੈਸਟਰ—1 ਦੀ ਵਿਦਿਆਰਥਣ ਨਮਿਤਾ ਨੇ ਜੀਐਨਡੀਯੂ ਦੀ ਪ੍ਰੀਖਿਆ ਵਿੱਚ 8.2 ਐਸਜੀਪੀਏ ਅੰਕ ਪ੍ਰਾਪਤ ਕਰ ਜੀਐਨਡੀਯੂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ । ਇਸ ਦੇ ਨਾਲ ਹੀ ਕਾਜਲ, ਜਯੋਤੀ ਅਤੇ ਕੋਮਲ ਨੇ 7.8 ਐਸਜੀਪੀਏ ਅੰਕ ਪ੍ਰਾਪਤ ਕਰ ਵਧੀਆ ਪ੍ਰਦਰਸ਼ਣ ਕੀਤਾ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਐਮ.ਏ. ਪੋਲਿਟਿਕਲ ਸਾਇੰਸ ਦੇ ਵਿਦਿਆਰਥੀਆਂ ਨੂੰ ਵਿਭਾਗ ਦੇ ਪ੍ਰਾਧਿਆਪਕ ਸਮੇਂ—ਸਮੇਂ ਤੇ ਯੂਜੀਸੀ ਨੇਟ ਦੀ ਪ੍ਰੀਖਿਆ ਅਤੇ ਵੱਖ—ਵੱਖ ਕੰਪਿਟਿਸ਼ਨ ਦੀ ਤਿਆਰੀ ਕਰਵਾਉਂਦੇ ਰਹਿੰਦੇ ਹਨ ਜਿਸ ਨਾਲ ਵਿਦਿਆਰਥੀ ਵਧੀਆਂ ਪ੍ਰਦਰਸ਼ਣ ਕਰ ਪਾਉਂਦੇ ਹਨ । 
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਵਿਨੈ ਗਿਰੋਤਰਾ— ਵਿਭਾਗਮੁਖੀ, ਡਾ. ਰਣਜੀਤ ਸਿੰਘ ਅਤੇ ਡਾ. ਨਿਰਮਲ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਉਪਲਬੱਧੀ ਦੇ ਲਈ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਮਾਤਾ—ਪਿਤਾ ਨੂੰ ਮੁਬਾਰਕਬਾਦ ਦਿੱਤੀ ।