ਦੋਆਬਾ ਕਾਲਜ ਵਿਖੇ ਆਧੁਨਿਕ ਸਵੀਮਿੰਗ ਪੂਲ ਅਰੰਭ

ਦੋਆਬਾ ਕਾਲਜ ਵਿਖੇ ਆਧੁਨਿਕ ਸਵੀਮਿੰਗ ਪੂਲ ਅਰੰਭ
ਦੋਆਬਾ ਕਾਲਜ ਵਿਖੇ ਰੈਨੋਵੈਟਡ ਸਵੀਮਿੰਗ ਪੂਲ ਦਾ ਉਦਘਾਟਨ ਕਰਦੇ ਹੋਏ ਸ਼੍ਰੀ ਆਲੋਕ ਸੋਂਧੀ, ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਸਟਾਫ ਅਤੇ ਵਿਦਿਆਰਥੀ। 

ਜਲੰਧਰ, 30 ਮਈ, 2024: ਦੋਆਬਾ ਕਾਲਜ ਕੈਂਪਸ ਵਿੱਚ ਮੌਜੂਦ ਜਲੰਧਰ ਦੇ ਸਭ ਤੋਂ ਪੁਰਾਣੇ ਸਵੀਮਿੰਗ ਪੂਲ ਨੂੰ ਅਪਗ੍ਰੈਡੇਸ਼ਨ ਤੋਂ ਬਾਅਦ ਵਿਦਿਆਰਥੀਆਂ ਅਤੇ ਸ਼ਹਿਰ ਵਾਸਿਆਂ ਦੇ ਲਈ ਲੋਕਾਰਪਣ ਸਮਾਰੋਹ ਕੀਤਾ ਗਿਆ ਜਿਸ ਵਿੱਚ ਸ਼੍ਰੀ ਆਲੋਕ ਸੋਂਧੀ—ਮਹਾਸਚਿਵ ਆਰਿਆ ਸਿੱਖਿਆ ਮੰਡਲ ਅਤੇ ਦੋਆਬਾ ਕਾਲਜ ਮੈਨੇਜਿੰਗ ਕਮੇਟੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਕੋਚ— ਨਵੀਨ ਅਤੇ ਵਰੂਨ, ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਕੀਤਾ ।

ਆਲੋਕ ਸੋਂਧੀ ਨੇ ਸਵੀਮਿੰਗ ਪੂਲ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਸਵੀਮਿੰਗ ਸਭ ਤੋਂ ਵਧੀਆਂ ਪੂਰੇ ਸ਼ਰੀਰ ਦੀ ਕਸਰਤ ਹੈ ਅਤੇ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਕਾਲਜ ਦੇ ਸਵੀਮਿੰਗ ਪੂਲ ਨੂੰ ਆਧੁਨਿਕ ਤਰੀਕੇ ਦੇ ਨਾਲ ਪੂਰੇ ਤੌਰ ਤੇ ਅਪਗ੍ਰੈਡ ਕਰ ਦਿੱਤਾ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਕਾਲਜ ਦੇ ਸਵੀਮਿੰਗ ਪੂਲ ਦੇ ਪਾਣੀ ਨੂੰ ਰੀ—ਸਾਇਕਲ ਕਰਕੇ ਦੁਬਾਰਾ ਧਰਤੀ ਵਿੱਚ ਛੱਡਣ ਦੀ ਪ੍ਰਕਿਆ ਬਹੁਤ ਹੀ ਸ਼ਲਾਘਾਯੋਗ ਹੈ ।

ਪ੍ਰਿੰ ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਨਵੇਂ ਸਵੀਮਿੰਗ ਪੂਲ ਵਿੱਚ ਸੁਰੱਖਿਆ ਦੇ ਸਾਰੇ ਮਾਪਦੰਡਾਂ ਨੂੰ ਅਪਣਾਇਆ ਗਿਆ ਹੈ ਜਿਸ ਵਿੱਚ ਇਸ ਦੀ ਗਹਿਰਾਈ ਸਟੈਂਡੇਡ ਮਾਨਕਾਂ ਦੇ ਅਨੁਸਾਰ 4 ਫੁੱਟ ਤੋਂ 6.5 ਫੁੱਟ ਰਖੀ ਗਈ ਹੈ ਅਤੇ ਪਾਣੀ ਦੀ ਗੁਣਵੱਤਾ ਨੂੰ ਬਣਾਉਣ ਰੱਖਣ ਲਈ ਫਿਲਟ੍ਰੇਸ਼ਨ ਪਲਾਂਟ, ਸਾਫ—ਸਫਾਈ ਕਰਨ ਵਾਲੇ ਹੋਰ ਉਪਕਰਨ ਵੀ ਲਗਾਏ ਗਏ ਹਨ । ਪ੍ਰਿੰ ਡਾ. ਪ੍ਰਦੀਪ ਭੰਡਾਰੀ ਨੇ ਆਸ਼ਾ ਜਾਹਿਰ ਕਰਦੇ ਹੋਏ ਕਿਹਾ ਕਿ ਇਹ ਸਵੀਮਿੰਗ ਪੂਲ ਸ਼ਹਿਰ ਵਾਸਿਆਂ ਅਤੇ ਵਿਦਿਆਰਥੀਆਂ ਦੇ ਨਈ ਬਹੁਤ ਹੀ ਲਾਭਕਾਰੀ ਸਾਬਿਤ ਹੋਵੇਗਾ ।

ਇਸ ਮੌਕੇ ਤੇ ਕਾਲਜ ਦੀ ਸਪੋਰਟਸ ਕਮੇਟੀ ਦੇ ਡਾ. ਓਮਿੰਦਰ ਜੋਹਲ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਸੰਦੀਪ ਚਾਹਲ, ਪ੍ਰੋ. ਕੇ.ਕੇ. ਯਾਦਵ—ਡੀਨ ਅਕਾਦਮਿਕ, ਪ੍ਰੋ. ਨਵੀਨ ਜੋਸ਼ੀ, ਡਾ. ਸੁਰੇਸ਼ ਮਾਗੋ, ਪ੍ਰੋ. ਗੁਲਸ਼ਨ, ਡਾ. ਰਾਕੇਸ਼ ਅਤੇ ਵਿਦਿਆਰਥੀ ਹਾਜਰ ਸਨ ।