ਦੋਆਬਾ ਕਾਲਜ ਵਿਖੇ ਮੈਡੀਕਲ ਲੈਬੋਰੇਟਰੀ ਟੈਕਨਾਲਜੀ ਲੈਬ ਸਥਾਪਤ

ਦੋਆਬਾ ਕਾਲਜ ਵਿਖੇ ਮੈਡੀਕਲ ਲੈਬੋਰੇਟਰੀ ਟੈਕਨਾਲਜੀ ਲੈਬ ਸਥਾਪਤ
ਦੋਆਬਾ ਕਾਲਜ ਵਿੱਚ ਡੀਐਮਐਲਟੀ ਲੈਬ ਦਾ ਉਦਘਾਟਨ ਕਰਦੇ ਹੋਏ ਸ਼੍ਰੀ ਚੰਦਰ ਮੋਹਨ, ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਸਟਾਫ। 

ਜਲੰਧਰ, 17 ਅਗਸਤ, 2022: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਵਿਖੇ ਸਾਰੇ ਦੋਆਬਾ ਖੇਤਰ ਵਿੱਚ ਲੀਡ ਲੈਂਦੇ ਹੋਏ ਇਲਾਕੇ ਦੇ ਜੀਐਨਡੀਯੂ ਅਮਿ੍ਰਤਸਰ ਤੋਂ ਮਾਨਇਤਾ ਪ੍ਰਾਪਤ ਇੱਕ ਸਾਲ ਦਾ ਡਿਪਲੋਮਾ ਇਨ ਮੈਡੀਕਲ ਲੈਬੋਰੇਟਰੀ ਟੈਕਨਾਲਜੀ ਪੈਰਾ ਮੈਡੀਕਲ ਕੋਰਸ ਸ਼ੁਰੂ ਕੀਤਾ ਗਿਆ। ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਵਿਸ਼ੇਸ਼ ਕੋਰਸ ਵਿੱਚ ਵਿਦਿਆਰਥੀਆਂ ਨੂੰ ਪ੍ਰੈਕਿਟਕਲ ਟ੍ਰੈਨਿੰਗ ਦੇਣ ਹੇਤੂ ਵੱਖ ਵੱਖ ਹਾਈਟੈਕ ਉਪਕਰਣਾਂ ਤੋਂ ਸੁਸੱਜਿਤ ਮੈਡੀਕਲ ਲੈਬੋਰੇਟਰੀ ਟੈਕਨਾਲਜੀ ਲੈਬ ਦੀ ਸਥਾਪਨਾ ਕੀਤੀ ਗਈ ਹੈ। 

ਡੀਐਮਐਲਟੀ ਲੈਬ ਦਾ ਉਦਘਾਟਨ ਸ਼੍ਰੀ ਚੰਦਰ ਮੋਹਨ- ਪ੍ਰਧਾਨ ਆਰਿਆ ਸਿੱਖਿਆ ਮੰਡਲ ਅਤੇ ਕਾਲਜ ਮੈਨੇਜਿੰਗ ਕਮੇਟੀ, ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਜੀਵ ਖੋਸਲਾ- ਬਾਇਟੈਕਨਾਲਜੀ ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। ਸ਼੍ਰੀ ਚੰਦਰ ਮੋਹਨ ਨੇ ਲੈਬ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਦੌਰ ਵਿੱਚ ਸਾਰੇ ਹੇਲਥ ਸੈਕਟਰਾਂ ਵਿੱਚ ਉਪਰੋਕਤ ਖੇਤਰ  ਨਾਲ ਸੰਬੰਧਿਤ ਸਿਕਲ ਡਿਵੈਲਪਮੇਂਟ ਜਿਵੇਂ ਕਿ ਕੋਰਸਿਜ਼ ਦੀ ਜ਼ਰੂਰਤ ਹੈ ਤਾਕਿ ਸਮਾਜ ਵਿੱਚ ਵੱਖ ਵੱਖ ਹਸਪਤਾਲਾਂ ਅਤੇ ਹੇਲਥ ਲੈਬੋਰੇਟਰੀਜ਼ ਵਿੱਚ ਟੈਕਨੀਸ਼ਨਾਂ ਵਿੱਚ ਆ ਰਹੀ ਕਮੀ ਨੂੰ ਪੂਰਾ ਕੀਤਾ ਜਾ ਸਕੇ। 

ਡਾ. ਰਾਜੀਵ ਖੋਸਲਾ ਨੇ ਦੱਸਿਆ ਕਿ ਇਸ ਵਿਸ਼ੇਸ਼ ਲੈਬ ਵਿੱਚ ਅਲਾਇਜ਼ਰ, ਯੂਵੀ- ਵਿਸ ਸਪੈਕਟਰੋਮੀਟਰ, ਬਾਓਕੈਮੀਕਲ ਐਨਲਾਇਜ਼ਰ, ਰੈਫਰੀਜਿਰੇਟਰ, ਸੈਂਟਰੀਫਿਊਜ਼ਰਸ, ਪੀਸੀਆਰ ਮਸ਼ੀਨਸ, ਮਿਪਸ ਯੁਕਤ ਮਾਈਕ੍ਰੋਸਕੋਪਸ, ਆਟੋਕਲੇਵ, ਡਿਜ਼ੀਟਲ ਕੋਲੋਨੀ ਕਾਉਂਟਰ ਅਤੇ ਹੋਰੀਜ਼ੋਂਟਲ ਅਤੇ ਵਰਟੀਕਲ ਬਾਓਸੇਫਟੀ ਕੈਬੀਨੇਟਸ ਆਦਿ ਉਪਕਰਣ ਹਨ ਜਿਨਾਂ ਦੀ ਸਹਾਇਤਾ ਤੋਂ ਵਿਦਿਆਰਥੀਆਂ ਨੂੰ ਗਵਰਨਮੇਂਟ ਅਤੇ ਪ੍ਰਾਇਵੇਟ ਹਸਪਤਾਲਾਂ, ਡਾਇਗਨੋਸਟਿਕ ਕਲੀਨੀਕਸ, ਪੈਥੋਲਾਜੀ ਲੈਬੋਰੇਟਰੀਜ਼, ਬਲੱਡ ਬੈਂਕਸ ਆਦਿ ਵਿੱਚ ਲੈਬੋਰੇਟਰੀ ਟੈਕਨੀਸ਼ਨਸ, ਲੈਬ ਸੁਪਰਵਾਇਜ਼ਰਸ ਅਤੇ ਲੈਬ ਮੈਨੇਜਰ ਦਾ ਰੋਜ਼ਗਾਰ ਮਿਲ ਸਕੇਗਾ।