ਆਦਿੱਤਯ ਜੇਤਲੀ ਮੈਮੋਰੀਅਲ ਸੁਸਾਇਟੀ ਵਲੋਂ ਲਗਾਇਆ ਗਿਆ ਖੀਰ ਦਾ ਲੰਗਰ

ਲੁਧਿਆਣਾ, 27 ਫਰਵਰੀ, 2023: ਦੁੱਗਰੀ ਰੋਡ ਲੁਧਿਆਣਾ ਸਥਿਤ ਦੀਪਕ ਨਗਰ ਦੀ ਕਾਰ ਮਾਰਕੀਟ ਵਿਖੇ ਅਦਿੱਤਯ ਜੇਤਲੀ ਮੈਮੋਰੀਅਲ ਸੁਸਾਇਟੀ ਦੇ ਚੇਅਰਮੈਨ ਵਿਜੇ ਕੁਮਾਰ ਜੌਲੀ ਵਲੋਂ ਖੀਰ ਦਾ ਲੰਗਰ ਲਗਾਇਆ ਗਿਆ। ਪਿਛਲੇ ਦਿਨੀਂ ਲੰਘੇ ਮਹਾਂ ਸ਼ਿਵਰਾਤਰੀ ਪਰਵ ਨੂੰ ਸਮਰਪਿਤ ਲਗਾਏ ਗਏ ਲੰਗਰ ਦੇ ਆਯੋਜਕਾਂ ਨੇ ਦੱਸਿਆ ਕਿ ਸੰਸਥਾ ਵਲੋਂ ਪਿਛਲੇ 12 ਸਾਲਾਂ ਤੋਂ ਲਗਾਤਾਰ ਮਹਾਂ ਸ਼ਿਵਰਾਤਰੀ ਦੇ ਮੌਕੇ 'ਤੇ ਖੀਰ ਦਾ ਲੰਗਰ ਲਾਇਆ ਜਾਂਦਾ ਹੈ। ਇਸ ਮੌਕੇ ਨੀਰਜ ਕੁਮਾਰ, ਹਰਸ਼, ਅਸ਼ੀਸ਼ ਸ਼ਰਮਾ ਮੁੱਲਾਂਪੁਰ ਅਤੇ ਮੌਲਿਕ ਜੌਲੀ ਨੇ ਭੋਲੇ ਬਾਬਾ ਦੇ ਚਰਨਾਂ ਵਿਚ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਸੰਗਤ ਨੂੰ ਲੰਗਰ ਵਰਤਾਇਆ।