ਦੋਆਬਾ ਕਾਲੇਜਿਏਟ ਵਿਖੇ ਪ੍ਰਜਾਤੰਤਰ ਵਿੱਚ ਮਤਦਾਤਾਵਾਂ ਦੇ ਮਹੱਤਵ ਤੇ ਵਿਆਖਿਆਣ ਅਯੋਜਤ

ਦੋਆਬਾ ਕਾਲੇਜਿਏਟ ਵਿਖੇ ਪ੍ਰਜਾਤੰਤਰ ਵਿੱਚ ਮਤਦਾਤਾਵਾਂ ਦੇ ਮਹੱਤਵ ਤੇ ਵਿਆਖਿਆਣ ਅਯੋਜਤ
ਦੋਆਬਾ ਕਾਲੇਜਿਏਟ ਵਿੱਖੇ ਡਾ. ਵਿਨੇ ਗਿਰੋਤਰਾ ਵਿਦਿਆਰਥੀਆਂ ਨੂੰ ਆਨਲਾਇਨ ਮੋਡ ਵਿੱਚ ਸੰਬੋਧਤ ਕਰਦੇ ਹੋਏ। 

ਜਲੰਧਰ, 7 ਫਰਵਰੀ, 2022: ਦੋਆਬਾ ਕਾਲਜ ਕੈਮਪਸ ਵਿੱਚ ਸਥਿਤ ਦੋਆਬਾ ਕਾਲੇਜਿਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਜਾਤੰਤਰ ਵਿੱਚ ਮਤਦਾਤਾਵਾਂ ਦੇ ਮਹੱਤਵ ਤੇ ਆਨਲਾਇਨ ਵਿਆਖਿਆਣ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਵਿਨੇ ਗਿਰੋਤਰਾ-ਰਾਜਨੀਤੀ ਸ਼ਾਸਤਰ ਵਿਭਾਗਮੁੱਖੀ ਬਤੌਰ ਮੁੱਖ ਬੁਲਾਰਾ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਅਰਵਿੰਦ ਨੰਦਾ- ਸਕੂਲ ਇੰਚਾਰਜ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। 

ਪਿ੍ਰੰ ਡਾ. ਪ੍ਰਦੀਪ ਭੰਡਾਰੀ ਨੇ ਵਿਦਿਆਰਥੀਆਂ ਨੂੰ ਲੋਕਤਾਂਤਰਿਕ ਪਰਮਪਰਾਵਾਂ ਦੀ ਪਾਲਣਾ ਕਰਦੇ ਹੋਏ ਚੋਣਾਂ ਵਿੱਚ ਨਿਡਰ ਹੋ ਕੇ ਜਾਤ ਪਾਤ, ਭਾਸ਼ਾ ਅਤੇ ਧਰਮ ਤੋਂ ਉਤੇ ਉਠ ਕੇ ਆਪਣੇ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਨ ਦੇ ਲਈ ਪ੍ਰੇਰਿਤ ਕੀਤਾ। ਡਾ. ਵਿਨੇ ਗਿਰੋਤਰਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਚੋਣਾਂ ਦੇ ਦੌਰਾਨ ਆਪਣੀ ਵੋਟ ਦਾ ਸਹੀ ਉਪਯੋਗ ਕਰ ਰਾਸ਼ਟਰੀ ਨਿਰਮਾਣ ਦੀ ਇਸ ਪ੍ਰਕ੍ਰਿਆ ਵਿੱਚ ਵੱਧ ਚੱੜ ਕੇ ਭਾਗ ਲੇਣਾ ਚਾਹੀਦਾ ਹੈ। ਉਨਾਂ ਨੇ ਇਸ ਮੌਕੇ ਤੇ ਇਲੇਕਸ਼ਨ ਕਮੀਸ਼ਨ ਦੁਆਰਾ ਲਾਂਚ ਕੀਤੇ ਗਏ ਵੱਖ ਵੱਖ ਵੋਟਰ ਐਜੂਕੇਸ਼ਨ ਅਤੇ ਅਵੇਅਰਨੇਸ ਮਾਡਿਊਲਸ ਜਿਵੇਂ ਕੀ ਵੋਟਰ ਹੇਲਪਲਾਇਨ ਐਪ, ਆਪਣੇ ਕੈਂਡਿਡੇਟ ਨੂੰ ਜਾਣਿਏ ਐਪ ਅਤੇ ਸੀ-ਵਿਜ਼ਿਲ ਐਪ ਦੇ ਬਾਰੇ ਵਿੱਚ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ।