ਦੋਆਬਾ ਕਾਲਜ ਜਲੰਧਰ ਵਿਖੇ ਗਿਆਨ ਗੰਗਾ ਸਮਾਗਮ ਅਯੋਜਤ
ਦੋਆਬਾ ਕਾਲਜ ਵਿਖੇ ਵਿਕਸਤ ਭਾਰਤ ਦੇ ਲਈ ਨਵੀਨੀਕਰਨ ਅਤੇ ਉਦੱਮਤਾ ਦੀ ਥੀਮ ’ਤੇ ਆਧਾਰਿਤ ਗਿਆਨ ਗੰਗਾ—2025 ਇੱਕ ਵਿਸ਼ਾਲ ਸਮਾਗਮ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ 29 ਸਕੂਲਾਂ ਦੇ 1300 ਤੋਂ ਵੱਧ ਵਿਦਿਆਰਥੀਆਂ ਨੇ 41 ਮੁਕਾਬਲੇ— ਵਿਗਿਆਨ ਗੰਗਾ, ਟੈਕ ਗੰਗਾ, ਸੰਚਾਰ ਗੰਗਾ, ਐਜੂ ਗੰਗਾ, ਅੰਮ੍ਰਿਤ ਗੰਗਾ, ਸ਼੍ਰੀ ਗੰਗਾ ਅਤੇ ਫੰਨ ਗੇਮਸ ਵਿੱਚ ਵੱਧ ਚੜ੍ਹ ਕੇ ਭਾਗ ਲਿਆ ।
ਜਲੰਧਰ, 7 ਨਵੰਬਰ, 2025: ਦੋਆਬਾ ਕਾਲਜ ਵਿਖੇ ਵਿਕਸਤ ਭਾਰਤ ਦੇ ਲਈ ਨਵੀਨੀਕਰਨ ਅਤੇ ਉਦੱਮਤਾ ਦੀ ਥੀਮ ’ਤੇ ਆਧਾਰਿਤ ਗਿਆਨ ਗੰਗਾ—2025 ਇੱਕ ਵਿਸ਼ਾਲ ਸਮਾਗਮ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ 29 ਸਕੂਲਾਂ ਦੇ 1300 ਤੋਂ ਵੱਧ ਵਿਦਿਆਰਥੀਆਂ ਨੇ 41 ਮੁਕਾਬਲੇ— ਵਿਗਿਆਨ ਗੰਗਾ, ਟੈਕ ਗੰਗਾ, ਸੰਚਾਰ ਗੰਗਾ, ਐਜੂ ਗੰਗਾ, ਅੰਮ੍ਰਿਤ ਗੰਗਾ, ਸ਼੍ਰੀ ਗੰਗਾ ਅਤੇ ਫੰਨ ਗੇਮਸ ਵਿੱਚ ਵੱਧ ਚੜ੍ਹ ਕੇ ਭਾਗ ਲਿਆ ।
ਇਸ ਮੋਕੇ ’ਤੇ ਗੁਰਿੰਦਰਜੀਤ ਕੌਰ—ਡੀਈਓ ਜਲੰਧਰ ਬਤੌਰ ਮੁੱਖ ਮਹਿਮਾਨ ਅਤੇ ਰਾਜੀਵ ਜੋਸ਼ੀ—ਡਿਪਟੀ ਡੀਈਓ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਜੀਵ ਖੋਸਲਾ, ਪੋ੍ਰ. ਨਵੀਨ ਜੋਸ਼ੀ—ਸੰਯੋਜਕ, ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਕੀਤਾ । ਸਮਾਰੋਹ ਦਾ ਸ਼ੁਭਾਰੰਭ ਗਨੇਸ਼ ਵੰਦਨਾ ਅਤੇ ਦੋਆਬਾ ਜਯ ਗਾਣ ਨਾਲ ਹੋਇਆ ।
ਡਾ. ਗੁਰਿੰਦਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੇ ਅਧਿਆਪਕਾਂ ਦੇ ਸਟੀਕ ਮਾਰਗਦਰਸ਼ਨ ਲੈ ਕੇ ਸਮਾਜ ਵਿੱਚ ਸਾਕਾਰਾਤਮਕ ਬਦਲਾਵ ਲਾਉਣ ਦਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਨੌਜਵਾਨ ਦੇਣ ਵਾਲੇ ਬਨਣ। ਇਸ ਲਈ ਸਰਕਾਰ ਨੇ ਵਿਕਸਿਤ ਭਾਰਤ ਥੀਮ ਦੇ ਅੰਤਰਗਤ ਇਨੋਵੇਸ਼ਨ ਯਾਨਿ ਨਵਾਚਾਰ ਅਤੇ ਐਨਟ੍ਰਾਪ੍ਰੋਨੋਰਸ਼ਿਪ ’ਤੇ ਜ਼ਿਆਦਾ ਜ਼ੋਰ ਦਿੱਤਾ ਹੈ। ਇਸ ਹੀ ਕੜੀ ਵਿੱਚ ਅਯੋਜਤ ਗਿਆਨ ਗੰਗਾ ਪ੍ਰੋਗ੍ਰਾਮ ਦੀ ਉਨ੍ਹਾਂ ਨੇ ਭਰਪੂਰ ਪ੍ਰਸ਼ੰਸਾ ਕੀਤੀ ।
ਇਸ ਮੌਕੇ ’ਤੇ ਵਿਦਿਆਰਥੀਆਂ ਨੇ ਇਨਕੁਜੀਟਿਵ ਬਜ਼, ਵਿਗਿਆਨ ਸੰਦੇਸ਼— ਪ੍ਰੀ—ਪ੍ਰੀਪੇਡ ਪੋਸਟਰ, ਜਸਟ ਆਮਿਨੇਟ, ਸਟੀਲ ਵਰਕਿੰਗ ਮਾਡਲਸ, ਸਕਿੱਟ, ਸਾਇੰਸ ਬਿਜਨਸ, ਆਇਡੀਐਸ਼ਨ, ਟੈਂਕ ਗੰਗਾਂ ਵਿੱਚ ਡਿਜੀਟਲ ਪੋਸਟਰ ਡਿਜ਼ਾਇਨ, ਆਇਡੀਆ ਸਨੈਪ ਸ਼ਾਟ, ਡੀਬੇਟ, ਕ੍ਰਿਅੇਟਿਵ ਰੀਲ ਕੰਟੇਂਟ, ਆਨਲਾਇਨ ਚੇਸ, ਸੰਚਾਰ ਗੰਗਾ ਵਿੱਚ ਰੇਡੀਓ ਦੀ ਆਵਾਜ਼, ਫੋਟੋਗ੍ਰਾਫੀ, ਪੋਰਡਕਾਸਟ ਨਿਊਜ਼ ਰੀਡਿੰਗ, ਐਜੂ ਗੰਗਾ ਵਿੱਚ ਨੈਲ ਆਰਟਸ, ਮਹਿੰਦੀ, ਐਜੂ ਗੁਰੂ, ਬਲੈਕ ਬੋਰਡ ਰਾਇਟਿੰਗ, ਰੰਗੋਲੀ, ਡੈਕਲਾਮੇਸ਼ਨ, ਵੇਸਟ ਟੂ ਵੈਲਥ, ਐਡ ਮੈਡ ਸ਼ੋ, ਡਾਂਸ ਪੇ ਚਾਂਸ ਅਤੇ ਸਟੈਂਡਅਪ ਕਾਮੇਡੀ, ਸ਼੍ਰੀ ਗੰਗਾ ਵਿੱਚ ਮਾਈ ਡ੍ਰੀਮ ਮਸ਼ੀਨ, ਬੇਸਟ ਹੈਂਡ ਰਾਇਟਿੰਗ, ਆਇਡੀਆ ਰਾਇਟਰ, ਕ੍ਰਿਐਟਿਵ ਰਾਇਟਿੰਗ, ਪੋਸਟਰ ਮੈਕਿੰਗ, ਰੈਪਿਡ ਆਇਡੀਆ ਟਾੱਕ, ਸਲੋਗਨ ਰਾਇਟਿੰਗ ਆਦਿ ਵਿੱਚ ਵੱਧ—ਚੜ੍ਹ ਕੇ ਹਿੱਸਾ ਲਿਆ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਦੋਆਬਾ ਕਾਲਜ ਹਮੇਸ਼ਾ ਹੀ ਇਹ ਵਚਨਬੱਧ ਰਿਹਾ ਹੈ ਕਿ ਉਹ ਗੁਣਵੱਤਾ ’ਤੇ ਆਧਾਰਿਤ ਉੱਚ ਸਿੱਖਿਆ ਨੌਜਵਾਨਾਂ ਨੂੰ ਦੇ ਸਕਣ, ਜਿਸ ਵਿੱਚ ਕੈਂਪਸ ਵਿੱਚ ਕਰਵਾਈ ਜਾਣ ਵਾਲੀ ਗੈਰ—ਅਕਾਦਮਿਕ ਅਤੇ ਅਕਾਦਮਿਕ ਗਤੀਵਿਧੀਆਂ ਬੜੀ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ । ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਗਾਤਾਰ ਜੀਵਨ ਵਿੱਚ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ। ਡਾ. ਭੰਡਾਰੀ ਨੇ ਕਿਹਾ ਕਿ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦੇ ਲਈ ਸਾਨੂੰ ਖੇਤੀ ਆਧਾਰਿਤ ਅਰਥਵਿਵਸਥਾ ਤੋਂ ਗਿਆਨ ਅਰਥਵਿਵਸਥਾ ਵੱਲ ਵੱਧਣਾ ਹੋਵੇਗਾ । ਇਸ ਦੇ ਲਈ ਨੌਜਵਾਨਾਂ ਨੂੰ ਨਵੀਨਤਾ ਅਤੇ ਉੱਦਮ ਰਾਹੀਂ ਸਰਗਮ ਭੂਮਿਕਾ ਨਿਭਾਉਣੀ ਪਵੇਗੀ ।
ਇਸ ਮੌਕੇ ’ਤੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਜੀਵ ਖੌਸਲਾ ਅਤੇ ਪ੍ਰੋ. ਨਵੀਨ ਜੋਸ਼ੀ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਪ੍ਰੋ. ਨਵੀਨ ਜੋਸ਼ੀ ਨੇ ਹਾਜਰ ਦਾ ਧੰਨਵਾਦ ਕੀਤਾ ।
City Air News 

