ਦੋਆਬਾ ਕਾਲਜ ਵਿਖੇ ਗ੍ਰੀਨ ਗਾਰਡ ਕੈਮਪੈਨ ਅਯੋਜਤ

ਦੋਆਬਾ ਕਾਲਜ ਵਿਖੇ ਗ੍ਰੀਨ ਗਾਰਡ ਕੈਮਪੈਨ ਅਯੋਜਤ
ਦੋਆਬਾ ਕਾਲਜ ਵਿਖੇ ਕਮਿਸ਼ਨਰ ਕਰਨੇਸ਼ ਕੁਮਾਰ, ਪਿ੍ਰੰ. ਡਾ ਪ੍ਰਦੀਪ ਭੰਡਾਰੀ ਅਤੇ ਸਟਾਫ ਪੋਧਾਰੋਪਣ ਕਰਦੇ ਹੋਏ। 

ਜਲੰਧਰ, 18 ਅਗਸਤ 2021: ਦੋਆਬਾ ਕਾਲਜ ਦੇ ਐਨਐਸਐਸ ਵਿਭਾਗ ਵਲੋਂ ਗ੍ਰੀਨ ਗਾਰਡ ਕੈਂਮਪੈਨ ਦੀ ਲੋਚਿੰਗ ਸੈਰੇਮਨੀ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਕਰਨੇਸ਼ ਸ਼ਰਮਾ, ਆਈਏਐਸ, ਕਮਿਸ਼ਨਰ ਨਗਰ ਨਿਗਮ, ਜਲੰਧਰ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਕੰਵਲਜੀਤ ਸਿੰਘ- ਸੰਯੋਜਕ, ਡਾ. ਅਰਸ਼ਦੀਪ ਸਿੰਘ, ਡਾ. ਰਾਕੇਸ਼ ਕੁਮਾਰ, ਪ੍ਰੋ. ਵਿਕਾਸ ਜੈਨ, ਡਾ. ਰਜਨੀਸ਼ ਸੈਣੀ, ਪ੍ਰੋ. ਜਸਵਿੰਦਰ ਸਿੰਘ, ਪ੍ਰਾਧਿਆਪਕਾਂ ਅਤੇ ਐਨਸੀਸੀ ਅਤੇ ਐਨਐਸਐਸ ਦੇ 40 ਵਲੰਟਿਅਰਾਂ ਨੇ ਕੀਤਾ।
    ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਕਮਿਸ਼ਨਰ ਕਰਨੇਸ਼ ਕੁਮਾਰ ਦੀ ਅਨਥਕ ਮਹਿਨਤ ਦਾ ਹੀ ਨਤੀਜਾ ਹੈ ਕਿ ਜਲੰਧਰ ਸ਼ਹਿਰ ਪੰਜਾਬ ਦਾ ਇੱਕ ਮਾਡਲ ਸ਼ਹਿਰ ਬਨ ਸਕਿਆ ਹੈ। ਉਨਾਂ ਨੇ ਕਿਹਾ ਕਿ ਕਾਲਜ ਵਿੱਚ ਹਰ ਸਾਲ ਵਨ ਮੋਹਤਸਵ ਦਾ ਅਯੋਜਨ ਕੀਤਾ ਜਾਂਦਾ ਹੈ। ਇਸ ਸਾਲ ਦੇ ਗ੍ਰੀਨ ਗਾਰਡ ਕੈਂਮਪੈਨ ਵਿੱਚ ਵਨ ਮੋਹਤਸਵ ਵਿੱਚ ਪੋਧਿਆਂ ਨੂੰ ਨਾ ਸਿਰਫ ਲਗਾਇਆ ਗਿਆ ਬਲਕਿ ਉਨਾਂ ਦੀ ਦੇਖ ਭਾਲ (ਵਾਟਰਿੰਗ ਅਤੇ ਪਰੂਨਿੰਗ) ਵੀ ਕੀਤੀ ਜਾਏਗੀ ਅਤੇ ਉਨਾਂ ਦੀ ਜਿਯੋਟੈਗਡ ਫੋਟੋ ਵੀ ਖਿਚਿ ਜਾਏਗੀ। ਇਹ ਬੜੇ ਮਾਣ ਦੀ ਗਲ ਹੈ ਕਿ ਕਾਲਜ ਦੇ 21 ਏਕੜ ਦਾ ਕੈਂਮਪਸ ਸ਼ਹਿਰ ਦੇ ਸਬ ਤੋਂ ਹਰੇ ਭਰੇ ਕੈਂਪਸਾਂ ਵਿੱਚੋਂ ਇੱਕ ਹੈ। ਇਸ ਮੋਕੇ ਤੇ ਕਮਿਸ਼ਨਰ ਕਰਨੇਸ਼ ਕੁਮਾਰ, ਪਿ੍ਰੰ. ਡਾ ਪ੍ਰਦੀਪ ਭੰਡਾਰੀ, ਪ੍ਰੋ. ਕੰਵਲਜੀਤ ਸਿੰਘ, ਪ੍ਰੋਗ੍ਰਾਮ ਅਫ਼ਸਾਂ ਨੇ ਕਾਲਜ ਵਿੱਚ ਸਫੇਦ ਚੰਦਨ ਦੇ ਪੋਧਿਆ ਦਾ ਪੋਧਾਰੋਪਣ ਵੀ ਕੀਤਾ। 
    ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਕਾਲਜ ਪ੍ਰਬੰਧਨ ਨੂੰ ਟੈਕਨਾਲਜੀ ਡਿ੍ਰਵਨ ਪਲਾਂਟੇਸ਼ਨ ਡ੍ਰਾਇਵ- ਗ੍ਰੀਨ ਗਾਰਡ ਕੈਂਮਪੈਨ ਵਿੱਚ ਵਦਿਆ ਢੰਗ ਨਾਲ ਆਰੰਭ ਕਰਨ ਲਈ ਵਧਾਈ ਦਿੱਤੀ ਅਤੇ ਕਾਲਜ ਦੇ ਨਵ-ਸਥਾਪਤ ਦੋਆਬਾ ਕਾਲਜ ਕੰਪੀਟੀਟਿਵ ਸੈਂਟਰ ਅਤੇ  ਪਰਸਨੇਲਿਟੀ ਡੈਵਲਪਮੇਂਟ ਸੈਂਟਰ ਵਿੱਚ ਆਪਣੇ ਪ੍ਰਸ਼ਾਸਨਿਕ ਤਜੁਰਬੇ ਨੂੰ ਸਮੇਂ ਸਮੇਂ ਤੇ ਇਸ ਸੈਂਟਰ ਵਿੱਚ ਪੜ ਰਹੇ ਵਿਦਿਆਰਥੀਆਂ ਦੇ ਨਾਲ ਸਾਂਝਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਕਾਲਜ ਦੇ ਐਨਐਸਐਸ ਵਲੋਂ ਲੋਕਾਂ ਨੂੰ 150 ਮੈਡੀਸਿਨਲ ਪਲਾਂਟ- ਨਿਮ, ਜਾਮੁਨ ਅਤੇ ਤੁਲਸੀ ਵੀ ਵੰਡੇ ਗਏ। ਡਾ. ਅਰਸ਼ਦੀਪ ਸਿੰਘ ਨੇ ਵੋਟ ਆਫ ਥੈਂਕਸ ਕੀਤਾ।