ਦੋਆਬਾ ਕਾਲਜ ਦੇ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਦਾ ਵਧੀਆ ਪਲੇਸਮੇਂਟ
ਜਲੰਧਰ, 27 ਮਈ, 2025: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆ ਹੋਇਆ ਕਿਹਾ ਕਿ ਦੋਆਬਾ ਕਾਲਜ ਦੇ ਬੈਚਲਰ ਆਫ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ (ਬੀਟੀਐਚਐਮ) ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਟੂਰਿਜ਼ਮ ਐਂਡ ਹੋਟਲ ਉਦਯੋਗ ਵਿੱਚ ਵਧੀਆ ਪਲੇਸਮੇਂਟ ਪ੍ਰਾਪਤ ਕਰ ਆਪਣੇ ਵਿੱਦਿਅਕ ਸੰਸਥਾ ਦਾ ਨਾਮ ਰੋਸ਼ਨ ਕੀਤਾ । ਬੀਟੀਐਚਐਮ ਦੀ ਵਿਦਿਆਰਥਣ ਸਰਬਜੋਤ ਕੌਰ ਨੇ ਹਯਾਤ ਰਿਜੈਂਸੀ, ਅਮਰੀਕਾ ਵਿੱਚ 24 ਲੱਖ ਰੁਪਏ ਸਾਲਾਨਾ ਦਾ ਪੈਕਜ ਪ੍ਰਾਪਤ ਕੀਤਾ, ਤੁਸ਼ਾਰ ਅਤੇ ਇਸ਼ਮੀਨ ਕੌਰ ਨੇ ਰਿਬਾੱਕ ਰਿਜਾੱਲਟ ਮਰੀਨਾ, ਮਲੇਸ਼ੀਆ ਵਿੱਚ ਵਧੀਆ ਪੈਕਜ, ਆਕਾਸ਼ ਵਿਰਦੀ ਨੇ ਸਾਯਾਜੀ ਹੋਟਲ, ਤਨੀਸ਼ਾ ਨੇ ਹੋਟਲ ਹਿਲਟਨ ਮੰਗਲਮ, ਜਸਲੀਨ ਕੌਰ ਨੇ ਹੋਟਲ ਰਾਫੈਲ ਅਤੇ ਸੁਰਜੀਤ ਕੌਰ ਨੇ ਹੋਟਲ ਡਬਲ ਟ੍ਰੀ ਵਿੱਚ ਵਧੀਆ ਪੈਕਜ ਪ੍ਰਾਪਤ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁੱਖੀ ਪ੍ਰੋ. ਵਿਸ਼ਾਲ ਸ਼ਰਮਾ, ਇਨ੍ਹਾਂ ਹੋਣਹਾਰ ਵਿਦਿਆਰਥੀ ਅਤੇ ਇਨ੍ਹਾਂ ਦੇ ਮਾਤਾ—ਪਿਤਾ ਨੂੰ ਇਸ ਉਪਲਬੱਧੀ ਦੇ ਲਈ ਦਿਲੋਂ ਮੁਬਾਰਕਬਾਦ ਦਿੰਦਿਆਂ ਹੋਇਆ ਕਿਹਾ ਕਿ ਕਾਲਜ ਦੇ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਵਿਭਾਗ 4 ਸਾਲ ਬੀਟੀਐਚਐਮ ਅਤੇ 1 ਸਾਲ ਸਰਟੀਫਿਕੇਟ ਕੋਰਸ ਇਨ ਫੂਡ ਪ੍ਰੋਡੈਕਸ਼ਨ ਦੇ ਵਿਦਿਆਰਥੀਆਂ ਦਾ ਸਾਰਾ ਸਾਲ ਵਿਭਾਗ ਦੀ ਫੂਡ ਪ੍ਰੋਡੈਕਸ਼ਨ ਲੇਬ ਅਤੇ ਇਸ ਵਿੱਚ ਮੌਜੂਦ ਦੋਆਬਾ ਬੈਕਰੀ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਵੱਖ—ਵੱਖ ਖਾਣਾ ਬਣਾਉਣ ਦੀ ਵਧੀਆ ਪ੍ਰੈਕਟੀਕਲ ਸਿਖਲਾਈ ਦਿੰਦਾ ਹੈ ਅਤੇ ਵੱਖ—ਵੱਖ ਟੂਰਿਜ਼ਮ ਐਂਡ ਹੋਟਲ ਉਦਯੋਗ ਦੇ ਇੰਡਸਟਰੀਅਲ ਵਿਜਿਟਸ, ਸੈਮੀਨਾਰ ਅਤੇ ਵਰਕਸ਼ਾਪਸ ਦਾ ਅਯੋਜਨ ਕਰਵਾਉਂਦਾ ਰਹਿੰਦਾ ਹੈ ਜਿਸ ਦੇ ਕਾਰਣ ਹੀ ਇਨ੍ਹਾਂ ਵਿਦਿਆਰਥੀਆਂ ਦੀ ਵਧੀਆ ਪਲੇਸਮੇਂਟ ਹੁੰਦੀ ਹੈ।
City Air News 

