ਦੁਆਬਾ ਕਾਲਜ ਦੇ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਦਾ ਵਧਿਆ ਪਲੇਸਮੇਂਟ

ਦੁਆਬਾ ਕਾਲਜ ਦੇ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਦਾ ਵਧਿਆ ਪਲੇਸਮੇਂਟ
ਦੁਆਬਾ ਕਾਲਜ ਵਿੱਚ ਹੋਟਲ ਮੈਨੇਜਮੇਂਟ ਦੇ ਹਾਲ ਹੀ ਵਿੱਚ ਪਲੇਸਮੇਂਟ ਪ੍ਰਾਪਤ ਕੀਤੇ ਵਿਦਿਆਰਥੀ- ਨੀਰਜ, ਮਨੀਸ਼, ਸੋਹਲ, ਸਰਬਜੋਤ, ਤੁਸ਼ਾਰ, ਅਮਿ੍ਰਤਪਾਲ, ਬੋਬੀ, ਗੁਲਸ਼ਨ, ਯੋਗੇਸ਼ ਅਤੇ ਰੋਹਿਤ।

ਜਲੰਧਰ, 12 ਜੁਲਾਈ, 2023: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਟੂਰਿਜ਼ਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਦੇ ਤਿੰਨ ਸਾਲਾਂ ਹੋਟਲ ਮੈਨੇਜਮੇਂਟ ਕੋਰਸ- ਬੀਟੀਐਚਐਮ ਦੇ ਵਿਦਿਆਰਥੀਆਂ ਦੀਆਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਹੋਟਲਾਂ ਵਿੱਚ ਵਧਿਆ ਪਲੇਸਮੇਂਟ ਹੋਇਆ ਜਿਸ ਵਿੱਚ ਬੀਟੀਐਚਐਮ ਦੇ ਨੀਰਜ ਅਤੇ ਮਨੀਸ਼- ਬ੍ਰਜੇਆ ਹਿਲਸ, ਮਲੇਸ਼ਿਆ, ਸੋਹਲ- ਜ਼ਿਲਵਾ ਏਟਿਟਿਊਡ, ਮਾਰਿਸ਼ਿਏਸ ਅਤੇ ਸਰਬਜੋਤ- ਟ੍ਰਿਨੀਡੈਡ, ਸਿਗਨੇਚਰ ਮਲੇਸ਼ਿਆ, ਤੁਸ਼ਾਰ- ਫਾਰਚਊਨ ਹੋਟਲ, ਜਲੰਧਰ, ਬੋਬੀ, ਗੁਲਸ਼ਨ, ਅਮਿ੍ਰਤਪਾਲ, ਰੋਹਿਤ ਅਤੇ ਯੋਗੇਸ਼- ਪਾਰਕ ਪਲਾਜ਼ਾ, ਜਯਪੁਰ ਵਿੱਚ ਕੰਮ ਕਰਨ ਦੇ ਲਈ ਚੁਣੇ ਗਏ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦਾ ਟੂਰਿਜ਼ਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਆਗੂ ਵਿਭਾਗਾਂ ਵਿੱਚ ਇੱਕ ਹੈ ਕਿਉਂਕਿ ਇਹ ਸਾਰਾ ਸਾਲ ਵਿਦਿਆਰਥੀਆਂ ਨੂੰ ਵੱਖ ਵੱਖ ਹੋਟਲਾਂ ਅਤੇ ਟੂਰੀਜ਼ਮ ਉਦਯੋਗ ਵਿੱਚ ਟ੍ਰੇਨਿੰਗ ਪ੍ਰੋਗਰਾਮਾਂ ਅਤੇ ਸੈਮੀਨਾਰਾਂ ਦਾ ਅਯੋਜਨ ਕਰਦਾ ਰਹਿੰਦਾ ਹੈ ਤਾਕਿ ਵਿਦਿਆਰਥੀ ਦੇਸ਼ ਅਤੇ ਵਿਦੇਸ਼ ਦੇ ਹੋਟਲ ਉਦਯੋਗਾਂ ਵਿੱਚ ਵਦਿਆ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰ ਸਕਣ।

ਪਿ੍ਰੰ. ਡਾ. ਭੰਡਾਰੀ ਨੇ ਪ੍ਰੋ. ਰਾਜੇਸ਼ ਕੁਮਾਰ- ਵਿਭਾਗਮੁੱਖੀ, ਪ੍ਰਾਧਿਆਪਕਾਂ, ਵਿਦਿਆਰਥੀਆਂ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਇਸ ਉਪਲੱਬਧੀ ਦੇ ਲਈ ਵਧਾਈ ਦਿੱਤੀ।