ਦੋਆਬਾ ਕਾਲਜ ਦੇ ਬੀਏ ਬੀਐਡ ਦੇ ਵਿਦਿਆਰਥਣਾਂ ਦਾ ਜੀਐਨਡੀਯੂ ਵਿੱਚ ਵਧੀਆ ਪ੍ਰਦਰਸ਼ਣ
ਜਲੰਧਰ, 1 ਅਗਸਤ, 2024: ਪ੍ਰਿੰ ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਦੇ ਬੀਏ ਬੀਐਡ ਸਮੈਸਟਰ ਪਹਿਲੇ ਦੇ ਵਿਦਿਆਰਥੀਆਂ ਨੇ ਜੀਐਨਡੀਯੂ ਦੀ ਸਮੈਸਟਰ ਦੀ ਪ੍ਰੀਖਿਆਵਾਂ ਵਿੱਚ ਯੂਨੀਵਰਸਿਟੀ ਪੂਜੀਸ਼ਨ ਹਾਸਲ ਕਰਕੇ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਦੋਆਬਾ ਕਾਲਜ ਇਕਲੌਤਾ ਕੋ—ਐਡ ਕਾਲਜ ਹੈ ਜਿਥੇ ਬੀਏ ਬੀਐਡ ਅਤੇ ਬੀਐਸੀ ਬੀਐਡ ਚਾਰ ਸਾਲ ਦਾ ਇੰਟੀਗ੍ਰੇਟਡ ਕੋਰਸ ਬੜੀ ਹੀ ਸਫਲਤਾ ਨਾਲ ਚਲਾਇਆ ਜਾ ਰਿਹਾ ਹੈ ।
ਬੀਏ ਬੀਐਡ ਸਮੈਸਟਰ ਪਹਿਲੇ ਦੀ ਵਿਦਿਆਰਥਣ ਵਿਸ਼ਾਖਾ ਨੇ 8.20 ਸੀਜੀਪੀਏ ਅੰਕ ਪ੍ਰਾਪਤ ਕਰ ਜੀਐਨਡੀਯੂ ਵਿੱਚ ਪਹਿਲਾ, ਅਰਸ਼ਦੀਪ ਨੇ 7.4 ਸੀਜੀਪੀਏ ਅੰਕ ਪ੍ਰਾਪਤ ਕਰ ਤੀਜਾ, ਛਵੀ ਨੇ 7.1 ਸੀਜੀਪੀਏ ਅੰਕ ਪ੍ਰਾਪਤ ਕਰ ਚੌਥਾ, ਚਾਰੂ ਨੇ 7.0 ਸੀਜੀਪੀਏ ਅੰਕ ਪ੍ਰਾਪਤ ਕਰ ਸੱਤਵਾਂ, ਵੰਸ਼ ਨੇ 6.96 ਸੀਜੀਪੀਏ ਅੰਕ ਪ੍ਰਾਪਤ ਕਰ ਅੱਠਵਾਂ ਅਤੇ ਕ੍ਰਿਪਾਲ ਨੇ 6.92 ਸੀਜੀਪੀਏ ਅੰਕ ਪ੍ਰਾਪਤ ਕਰ ਨੌਵਾਂ ਸਥਾਨ ਪ੍ਰਾਪਤ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ— ਵਿਭਾਗਮੁਖੀ ਅਤੇ ਪ੍ਰਾਧਿਆਪਕਾਂ ਨੇ ਹੋਣਹਾਰ ਵਿਦਿਆਰਥੀਆਂ ਨੂੰੰ ਇਸ ਉਪਲਬੱਧੀ ਦੇ ਲਈ ਕਾਲਜ ਵਿੱਚ ਸਨਮਾਨਿਤ ਕੀਤਾ ਅਤੇ ਉਸ ਦੇ ਮਾਤਾ—ਪਿਤਾ ਨੂੰ ਮੁਬਾਰਕਬਾਦ ਦਿੱਤੀ ।
City Air News 

