ਦੋਆਬਾ ਕਾਲਜ ਦੇ ਸਾਇੰਸ ਅਤੇ ਐਜੂਕੇਸ਼ਨ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਨ

ਦੋਆਬਾ ਕਾਲਜ ਦੇ ਸਾਇੰਸ ਅਤੇ ਐਜੂਕੇਸ਼ਨ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਨ
ਦੋਆਬਾ ਕਾਲਜ ਦਿਆਂ ਸਮੈਸਟਰ ਪਰੀਖਿਆਵਾਂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਨ ਵਾਲੇ ਸਾਇੰਸ ਅਤੇ ਐਜੁਕੇਸ਼ਨ ਦੇ ਵਿਦਿਆਰਥੀ ।

ਜਲੰਧਰ: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੇ ਸਾਇੰਸਿਜ਼ ਅਤੇ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਜੀਐਨਡੀਯੂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ। ਬੀਐਸਸੀ ਨਾਨ-ਮੇਡਿਕਲ ਦੇ ਵਿਦਿਆਰਥੀ ਵਿਵੇਕ ਸਿੰਘ ਨੇ 2400 ਵਿੱਚੋਂ 2084 ਅੰਕ ਲੈ ਕੇ ਜੀਐਨਡੀਯੂ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਬੀ.ਐਸਸੀ.ਬੀਐਡ ਸਮੈਸਟਰ-4 ਦੀ ਵਿਦਿਆਰਥਣ ਸਿਮਰਨਜੀਤ  ਕੌਰ ਨੇ 500 ਵਿੱਚੋਂ 390 ਅੰਕ ਲੈ ਕੇ ਛੇਵਾਂ, ਸੁਸ਼ਮਾ ਨੇ 389 ਅੰਕ ਲੈ ਕੇ ਸਤਵਾਂ, ਮੁਸਕਾਨ ਨੇ 369 ਅੰਕ ਲੈ ਕੇ ਅਠਵਾਂ ਅਤੇ ਗਗਨਦੀਪ ਸਿੰਘ ਨੇ 363 ਅੰਕ ਲੈ ਕੇੇ ਜੀਐਨਡੀਯੂ ਵਿੱਚ ਨੋਵਾਂ ਸਥਾਨ ਪ੍ਰਾਪਤ ਕੀਤਾ। ਬੀਐਸਸੀ ਨਾਨ-ਮੇਡਿਕਲ ਸਮੈਸਟਰ-6 ਦੀ ਵਿਦਿਆਰਥਣ ਸ਼ਰੂਤੀ ਨੇ 2400 ਵਿੱਚੋਂ 1891, ਤਮਨਪ੍ਰੀਤ ਕੌਰ ਨੇ 1836 ਅਤੇ ਹਰਮਨਦੀਪ ਸਿੰਘ ਨੇ 1826 ਅੰਕ ਲੈ ਕੇ ਜੀਐਨਡੀਯੂ ਵਿੱਚ ਡਿਸਟਿੰਕਸ਼ਨ ਪ੍ਰਾਪਤ ਕੀਤੀ। ਇਸੇ ਤਰਾਂ ਬੀਏਬੀਐਡ ਸਮੈਸਟਰ-4 ਦੀ ਵਿਦਿਆਰਥਣ ਅਲੀਸ਼ਾ ਨੇ 500 ਵਿੱਚੋਂ 358 ਅੰਕ ਲੈ ਕੇ ਦੂਸਰਾ, ਭਾਵਿਆ ਸੇਠੀ ਨੇ 317 ਅੰਕ ਲੈ ਕੇ ਪੰਜਵਾਂ, ਰਵਨੀਤ ਕੌਰ ਨੇ 316 ਅੰਕ ਲੈ ਕੇ ਛੇਵਾਂ ਅਤੇ ਤਮਨਾ ਨੇ 315 ਅੰਕ ਲੈ ਕੇ ਜੀਐਨਡੀਯੂ ਵਿੱਚ ਪੰਜਵਾਂ ਸਥਾਨ ਪ੍ਰਾਪਤ ਕੀਤਾ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਫੈਕਲਟੀ ਆਫ ਸਾਇੰਸਿਜ਼ ਅਤੇ ਐਜੂਕੇਸ਼ਨ ਵਿਭਾਗ ਦੇ ਵਿਭਾਗਮੁਖੀਆਂ- ਪ੍ਰੋ. ਕੇ.ਕੇ. ਯਾਦਵ, ਡਾ. ਅਰਸ਼ਦੀਪ ਸਿੰਘ, ਪ੍ਰੋ. ਅਰਵਿੰਦ ਨੰਦਾ, ਡਾ. ਅਵਿਨਾਸ਼ ਚੰਦਰ, ਵਿਦਿਆਰਥੀਆਂ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਇਸ ਉਪਲਬਧੀ ਲਈ ਹਾਰਦਿਕ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਸਾਰੇ ਪੰਜਾਬ ਵਿੱਚ ਡੀਬੀਟੀ ਮਿਨਿਸਟ੍ਰੀ ਆਫ ਸਾਇੰਸ ਐਂਡ ਟੈਕਨਾਲਜੀ ਇੰਡਿਆ ਵਲੋਂ ਪ੍ਰਦਾਨ ਕੀਤਾ ਗਿਆ ਸਟਾਰ ਸਟੇਟਸ ਕਾਲਜ ਹੈ ਅਤੇ ਡੀਬੀਟੀ ਸਕੀਮ ਦੇ ਅੰਤਰਗਤ ਸਾਇੰਸ ਦੇ ਵਿਦਿਆਰਥੀਆਂ ਨੂੰ ਵਿਭਿੰਨ ਆਧੁਨਿਕ ਇਕਉਪਮਿੰਟ ਪ੍ਰੈਕਟਿਕਲਾਂ ਦੇ ਲਈ ਪ੍ਰਦਾਨ ਕੀਤੇ ਜਾਂਦੇ ਹਨ ਜਿਸ ਵਿੱਚ ਸਾਇੰਸ ਦੇ ਵਿਦਿਆਰਥੀ ਹਰ ਖੇਤਰ ਵਿਚੱ ਵਧੀਆ ਢੰਗ ਨਾਲ ਕੰਮ ਕਰ ਦੇ ਕਾਬਲ ਬਣਦੇ ਹਨ।