ਦੁਆਬਾ ਕਾਲਜ ਵਿੱਖੇ ਈਸੀਏ ਦੇ ਵਿਦਿਆਰਥੀਆਂ ਦਾ ਸ਼ਲਾਘਾਯੋਗ ਪ੍ਰਦਰਸ਼ਨ
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਦੇ ਈਸੀਏ ਦੇ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਜੀਐਨਡੀਯੂ ਜੋਨਲ ਯੂਥ ਫੈਸਟੀਵਲ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਮ ਰੋਸ਼ਨ ਕੀਤਾ। ਕਾਲਜ ਦੀ ਵਿਦਿਆਰਥਣ ਕਲਪਨਾ ਭਾਟਿਆ ਨੇ ਏਲੋਕਿਊਸ਼ਨ ਵਿੱਚ ਪਹਿਲਾ ਸਥਾਨ, ਜਾਨਵੀ ਸ਼ਰਮਾ ਨੇ ਮੇਹੰਦੀ ਅਤੇ ਪੁਸ਼ਪਾ ਨੇ ਰੰਗੋਲੀ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਕਾਲਜ ਦੀ ਭੰਗੜਾ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕਰ ਕੇ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ।
ਜਲੰਧਰ, 30 ਨਵੰਬਰ, 2022: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਦੇ ਈਸੀਏ ਦੇ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਜੀਐਨਡੀਯੂ ਜੋਨਲ ਯੂਥ ਫੈਸਟੀਵਲ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਮ ਰੋਸ਼ਨ ਕੀਤਾ। ਕਾਲਜ ਦੀ ਵਿਦਿਆਰਥਣ ਕਲਪਨਾ ਭਾਟਿਆ ਨੇ ਏਲੋਕਿਊਸ਼ਨ ਵਿੱਚ ਪਹਿਲਾ ਸਥਾਨ, ਜਾਨਵੀ ਸ਼ਰਮਾ ਨੇ ਮੇਹੰਦੀ ਅਤੇ ਪੁਸ਼ਪਾ ਨੇ ਰੰਗੋਲੀ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਕਾਲਜ ਦੀ ਭੰਗੜਾ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕਰ ਕੇ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜੈਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਵਿਦਿਆਰਥੀਆਂ ਦੀ ਊਰਜਾ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਕਾਲਜ ਸਤੱਰ ਤੇ ਟੈਲੇਂਟ ਸ਼ੋ ਦਾ ਅਯੋਜਨ ਕਰਦਾ ਹੈ ਜਿਸ ਵਿੱਚ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਪਹਿਚਾਣ ਕੇ ਜੀਐਨਡੀਯੂ ਯੂਥ ਵੈਸਟੀਵਲ ਵਿੱਚ ਵੱਖ ਵੱਖ ਕੰਪੀਟੀਸ਼ਨਾਂ ਵਿੱਚ ਭਾਗ ਲੈਣ ਲਈ ਟੀਮਾਂ ਨੂੰ ਤੈਆਰ ਕਰਦਾ ਹੈ। ਇਹ ਬੜੇ ਫਕਰ ਦੀ ਗੱਲ ਹੈ ਕਿ ਵਿਦਿਆਰਥੀ ਘੱਟ ਸਮੇਂ ਵਿੱਚ ਜੀ ਤੋੜ ਮੇਹਨਤ ਕਰ ਕੇ ਜੀਐਨਡੀਯੂ ਜੋਨਲ ਯੂਥ ਫੈਸਟੀਵਲ ਵਿੱਚ ਪੋਜੀਸ਼ਨਾਂ ਹਾਂਸਿਲ ਕਰਦੇ ਹਨ ਜਿਸਦੇ ਲਈ ਉਹ ਵਧਾਈ ਦੇ ਪਾਤਰ ਹਨ। ਡਾ. ਭੰਡਾਰੀ ਨੇ ਇਸ ਜਿੱਤ ਦੇ ਲਈ ਪ੍ਰੋ. ਅਵਿਨਾਸ਼ ਚੰਦਰ- ਡੀਨ ਈਸੀਏ, ਡਾ. ਅਮਰਜੀਤ ਸੈਣੀ- ਇੰਚਾਰਜ ਭੰਗੜਾ, ਡਾ. ਸੁਰੇਸ਼ ਮਾਗੋ- ਇੰਚਾਰਜ ਲਿਟਲਰੀ ਆਈਟਮਸ ਅਤੇ ਪ੍ਰੋ. ਪਰਜੀਤ ਕੌਰ- ਇੰਚਾਰਜ ਫਾਇਨ ਆਰਟਸ ਅਤੇ ਸਾਰੇ ਸਟਾਫ ਨੂੰ ਹਾਰਦਿਕ ਵਧਾਈ ਦਿੱਤੀ।
ਪਿ੍ਰੰ. ਡਾ ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ- ਡੀਨ ਈਸੀਏ, ਪ੍ਰੋ. ਗਰਿਮਾ ਚੋਡਾ, ਡਾ. ਨਮਰਤਾ ਨਿਸਤਾਂਦਰਾ, ਡਾ. ਸੁਰੇਸ਼ ਮਾਗੋ, ਡਾ. ਅਮਰਜੀਤ ਸਿੰਘ, ਡਾ. ਓਪਿੰਦਰ ਸਿੰਘ, ਪ੍ਰੋ. ਰਜਨੀ ਧੀਰ ਆਦਿ ਨੇ ਜੈਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਾਲਜ ਵਿੱਚ ਸੰਮਾਨਤ ਕੀਤਾ।
City Air News 


