ਦੁਆਬਾ ਕਾਲਜ ਦੇ ਐਨਸੀਸੀ ਵਲੋਂ ਸ਼ਹੀਦਾਂ ਨੂੰ ਸਮਰਪਤ ਪਲਾਗਿੰਗ ਮਾਰਚ

ਜਲੰਧਰ: ਦੁਆਬਾ ਕਾਲਜ ਦੇ ਐਨਸੀਸੀ ਵਿਭਾਗ ਵਲੋਂ ਕਰਨਲ ਪ੍ਰਵੀਨ ਕਬਥਿਆਲ ਦੇ ਦਿਸ਼ਾ ਨਿਦ੍ਰੇਸ਼ਾਂ ਦੇ ਅਨੁਸਾਰ ਜਲਿਆਂਵਾਲਾਂ ਬਾਗ ਦੇ ਸ਼ਹੀਦਾਂ ਨੂੰ ਸਮਰਪਤ 1 ਕਿਲੋਮੀਟਰ ਪਲਾਗਿੰਗ ਯਾਨਿ ਕੇ ਪੈਦਲ ਮਾਰਚ ਦਾ ਅਯੋਜਨ ਭਗਤ ਸਿੰਘ ਚੌਂਕ ਤੋਂ ਲੈ ਕੇ ਪੰਜਾਬ ਪ੍ਰੈਸ ਕਲਬ ਤਕ ਕਾਲਜ ਦੇ ਐਨਸੀਸੀ ਯੂਨਿਟ ਇੰਚਾਰਜ ਲੈਫਟੀਨੇਂਟ ਪ੍ਰੋ. ਰਾਹੁਲ ਭਾਰਦਵਾਜ਼, ਟ੍ਰੈਨਿੰਗ ਜੇਸੀਓ ਸੂਬੇਦਾਰ ਅਮਰਜੀਤ ਸਿੰਘ ਅਤੇ ਤਿੰਨ ਹਵਲਦਾਰਾਂ ਦੀ ਅਗੁਆਈ ਵਿੱਚ ਐਨਸੀਸੀ ਦੇ 35 ਕੈਡਿਟਾਂ ਨੇ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਦਿਾਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਵਰਦੀ ਵਾਲਿਆਂ ਤੇ ਸਮਾਜ ਦੇ ਸਾਰੇ ਵਰਗ ਦੇ ਲੋਕ ਵਿਸ਼ਵਾਸ ਰਖਦੇ ਹਨ ਅਤੇ ਇਹ ਵਰਦੀਧਾਰਕ ਕੈਡੇਟਸ ਦੀ ਜਿੰਮੇਦਾਰੀ ਹੈ ਕਿ ਉਹ ਇਸਦੀ ਇੱਜਤ ਨੂੰ ਬਾਣਾਏ ਰਖਣ ਅਤੇ ਆਪਣੇ ਵਿਵਹਾਰ ਤੋਂ ਆਪਣਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ। ਇਸ ਦੌਰਾਨ ਐਨਸੀਸੀ ਦੇ ਕੈਡੇਟਸ ਨੇ ਪਲਾਗਿੰਗ ਯਾਨਿ ਕੇ ਪੈਦਲ ਮਾਰਚ ਕਰਦੇ ਹੋਏ ਇਸ ਇਲਾਕੇ ਤੋਂ ਗੁਜ਼ਰਦੇ ਹੋਏ ਕੂੜਾ ਕਰਕਟ ਅਤੇ ਸਫਾਈ ਅਭਿਆਨ ਨੂੰ ਵੀ ਸਫਲਤਾਪੂਰਵਕ ਚਲਾਆ ਅਤੇ ਸਮਾਜ ਨੂੰ ਸਵੱਛਤਾ ਦਾ ਸੰਦੇਸ਼ ਦਿੱਤਾ।