ਦੋਆਬਾ ਕਾਲਜ ਦੇ ਬੀਏ ਬੀਐਡ ਅਤੇ ਬੀਐਸੀ ਬੀਐਡ ਦੇ ਵਿਦਿਆਰਥਣਾਂ ਦਾ ਵਧੀਆ ਪ੍ਰਦਰਸ਼ਣ

ਦੋਆਬਾ ਕਾਲਜ ਦੇ ਬੀਏ ਬੀਐਡ ਅਤੇ ਬੀਐਸੀ ਬੀਐਡ ਦੇ ਵਿਦਿਆਰਥਣਾਂ ਦਾ ਵਧੀਆ ਪ੍ਰਦਰਸ਼ਣ
ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਡਾ. ਅਵਿਨਾਸ਼ ਚੰਦਰ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ।  

ਜਲੰਧਰ, 11 ਜੂਨ, 2024: ਪ੍ਰਿੰ ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਦੀ ਬੀਏ ਬੀਐਡ ਸਮੈਸਟਰ—5 ਦੀ ਵਿਦਿਆਰਥਣਾਂ ਨੇ ਜੀਐਨਡੀਯੂ ਦੀ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਣ ਕਰ ਯੂਨਿਵਰਸਿਟੀ ਵਿੱਚ ਮੈਰਿਟ ਪੋਜੀਸ਼ਨ ਹਾਸਿਲ ਕਰਕੇ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ । ਬੀਏ ਬੀਐਡ ਸਮੈਸਟਰ—5 ਦੀ ਵਿਦਿਆਰਥਣ ਬਿਪਾਸ਼ਾ ਨੇ ਪਹਿਲਾ, ਜੈਸਮੀਨ ਨੇ ਤੀਜਾ, ਪੂਜਾ ਅਤੇ ਪ੍ਰਬਲੀਨ ਨੇ 8ਵਾਂ ਅਤੇ ਸਿਮਰਨ ਨੇ 10ਵਾਂ ਸਥਾਨ ਪ੍ਰਾਪਤ ਕੀਤਾ । ਇਸੀ ਤਰ੍ਹਾਂ ਬੀਏ ਬੀਐਡ ਸਮੈਸਟਰ—3 ਦੀ ਵਿਦਿਆਰਥਣ ਦਿਵਯਾ ਮਲਹੋਤਰਾ ਨੇ ਜੀਐਨਡੀਯੂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । ਬੀਐਸਸੀ ਬੀਐਡ ਸਮੈਸਟਰ—5 ਦੀ ਵਿਦਿਆਰਥਣ ਅਸ਼ਮਿਤਾ ਨੇ ਜੀਐਨਡੀਯੂ ਵਿੱਚ ਪਹਿਲਾ ਅਤੇ ਨੇਹਾ ਨੇ 8ਵਾਂ ਸਥਾਨ ਪ੍ਰਾਪਤ ਕੀਤਾ ।  

ਇਨ੍ਹਾਂ ਹੋਣਹਾਰ ਵਿਦਿਆਰਥਣਾਂ ਨੇ ਕਿਹਾ ਕਿ ਕਾਲਜ ਦੇ ਐਜੁਕੇਸ਼ਨ ਵਿਭਾਗ ਦੇ ਪ੍ਰਾਧਿਆਪਕਗਣ ਸਾਨੂੰ ਸਮੇਂ—ਸਮੇਂ ਤੇ ਆਧੁਨਿਕ ਟੀਚਿੰਗ ਲਰਨਿੰਗ ਦੀ ਪ੍ਰਕ੍ਰਿਆ ਦੇ ਨਾਲ ਵੱਧੀਆ ਸਿੱਖਿਆ ਪ੍ਰਦਾਨ ਕਰਦੇ ਹਨ ਅਤੇ ਕਾਲਜ ਵੀ ਉਨ੍ਹਾਂ ਦੀ ਪੂਰੀ ਤਰ੍ਹਾਂ ਮਦਦ ਕਰਦਾ ਹੈ ਜਿਸ ਕਾਰਨ ਉਹ ਜੀਐਨਡੀਯੂ ਦੀ ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਣ ਕਰ ਪਾਉਂਦੇ ਹਨ ।

ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ— ਵਿਭਾਗਮੁਖੀ ਅਤੇ ਪ੍ਰਾਧਿਆਪਕਾਂ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰੰ ਇਸ ਉਪਲਬੱਧੀ ਦੇ ਲਈ ਕਾਲਜ ਵਿੱਚ ਸਨਮਾਨਿਤ ਕੀਤਾ ਅਤੇ ਐਜੂਕੇਸ਼ਨ ਵਿਭਾਗ ਦੇ ਪ੍ਰਾਧਿਆਪਕਾਂ ਅਤੇ ਮਾਤਾ—ਪਿਤਾ ਨੂੰ ਮੁਬਾਰਕਬਾਦ ਦਿੱਤੀ ।